UN ਦੀ ਮਹਿਲਾ ਕਰਮਚਾਰੀ ਨੇ ਸੰਗਠਨ ਦੇ ਸੀਨੀਅਰ ਅਧਿਕਾਰੀ ''ਤੇ ਲਾਇਆ ਯੌਨ ਸੋਸ਼ਣ ਕਰਨ ਦੇ ਦੋਸ਼

04/01/2018 2:46:56 AM

ਨਿਊਯਾਰਕ — ਸੰਯੁਕਤ ਰਾਸ਼ਟਰ ਦੀ ਇਕ ਮਹਿਲਾ ਕਰਮਚਾਰੀ ਨੇ ਸੰਗਠਨ ਦੇ ਇਕ ਸੀਨੀਅਰ ਅਧਿਕਾਰੀ 'ਤੇ ਯੌਨ ਸੋਸ਼ਣ ਦਾ ਦੋਸ਼ ਲਾਇਆ ਹੈ ਨਾਲ ਹੀ ਇਹ ਵੀ ਦੋਸ਼ ਲਾਇਆ ਕਿ ਦੁਨੀਆ ਦਾ ਸਭ ਤੋਂ ਵੱਡਾ ਸੰਗਠਨ ਉਸ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਹੈ। ਮੀਡੀਆ ਰਿਪੋਰਟ ਤੋਂ ਇਹ ਗੱਲਾਂ ਸਾਹਮਣੇ ਆਈਆਂ ਹਨ। ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਯੂ. ਐੱਨ. ਐਡਜ਼ ਦੀ ਕਰਮਚਾਰੀ ਮਾਰਟਿਨਾ ਬ੍ਰੋਸਸ਼ਰੋਮ ਦੇ ਯੂ. ਐੱਨ. ਅਸਿਸਟੇਂਟ ਸੈਕੇਟਰੀ ਜਨਰਲ ਲੁਈਸ ਲਾਂਰੇਸ 'ਤੇ ਯੌਨ ਸੋਸ਼ਣ ਦਾ ਗੰਭੀਰ ਦੋਸ਼ ਲਾਇਆ।
ਬ੍ਰੋਸਸ਼ਰੋਸ ਨੇ ਕਿਹਾ ਲਾਂਰੇਸ ਉਨ੍ਹਾਂ ਨੂੰ ਫੜ ਕੇ ਹੋਟਲ ਦੀ ਲਿਫਟ 'ਚ ਲੈ ਗਿਆ ਅਤੇ ਜ਼ਬਰਦਸ਼ਤੀ ਉਨ੍ਹਾਂ ਨੂੰ ਕਿੱਸ ਕਰਨ ਦੀ ਕੋਸ਼ਿਸ਼ ਕੀਤੀ, ਇੰਨਾ ਹੀ ਨਹੀਂ ਇਹ ਵੀ ਕਿਹਾ ਕਿ 2015 'ਚ ਕਾਨਫਰੰਸ ਉਨ੍ਹਾਂ ਨੰ ਮੈਨੂੰ ਖਿੱਚ ਕੇ ਆਪਣੇ ਕਮਰੇ 'ਚ ਵੀ ਲਿਜਾਣ ਦੀ ਕੋਸ਼ਿਸ਼ ਕੀਤੀ ਸੀ। ਮਹਿਲਾ ਕਰਮਚਾਰੀ ਨੇ ਅੱਗੇ ਕਿਹਾ ਕਿ ਮੈਂ ਲਿਫਟ 'ਚ ਉਸ ਦੀ ਚੁੰਗਲ ਤੋਂ ਨਿਕਲਣ ਲਈ ਬਹੁਤ ਕੋਸ਼ਿਸ਼ ਕੀਤੀ ਜੋ ਮੈਂ ਕਰ ਸਕਦੀ ਸੀ, ਪਰ ਮੈਂ ਸਫਲ ਨਾ ਹੋ ਪਾਈ। ਬ੍ਰੋਸਸ਼ਰੋਸ ਯੂ. ਐੱਨ ਏਡਜ਼ 'ਚ ਪਾਲਸੀ ਐਡਵਾਈਜ਼ਰ ਹੈ, ਇਹ ਸੰਗਠਨ ਦੁਨੀਆ ਭਰ 'ਚ ਐਡਜ਼ 'ਤੇ ਕੰਮ ਕਰਦੀ ਹੈ।
ਉਸ ਨੇ ਅੱਗੇ ਕਿਹਾ ਕਿ ਜੋ ਵੀ ਮੇਰੇ ਨਾਲ ਹੋਇਆ ਜਿਸ ਤਰ੍ਹਾਂ ਹਾਲਾਤ ਵਿਗੜੇ ਅਜਿਹਾ ਕਿਸੇ ਦੂਜੀ ਔਰਤ ਦੇ ਨਾਲ ਨਹੀਂ ਹੋਣਾ ਚਾਹੀਦਾ। ਮਾਮਲਾ ਦਰਜ ਹੋਣ 'ਤੇ ਲਾਂਰੇਸ ਨੇ 14 ਮਹੀਨਿਆਂ ਤੱਕ ਜਾਂਚ ਪ੍ਰਕਿਰਿਆ 'ਚ ਸਹਿਯੋਗ ਕੀਤਾ, ਪਰ ਬਾਅਦ 'ਚ ਇਹ ਸਿੱਟਾ ਕੱਢਿਆ ਹੈ ਕਿ ਬ੍ਰੋਸਸ਼ਰੋਸ ਦਾ ਦੋਸ਼ ਬੇਬੁਨਿਆਦ ਹੈ। ਬ੍ਰੋਸਸ਼ਰੋਮ ਨੇ ਪੂਰੀ ਜਾਂਚ ਪ੍ਰਕਿਰਿਆ ਨੂੰ ਗਲਤ ਠਹਿਰਾਉਂਦੇ ਹੋਏ ਕਿਹਾ ਕਿ ਇਸ 'ਚ ਹੇਰ-ਫੇਰ ਕੀਤੀ ਗਈ ਹੈ। ਲਾਂਰੇਸ ਜਿਹੜਾ ਕਿ ਯੂ. ਐੱਨ. ਐਡਜ਼ 'ਚ ਉਪ ਕਾਰਜਕਾਰੀ ਨਿਦੇਸ਼ਕ ਵੀ ਹੈ ਉਹ ਆਪਣਾ ਕੰਟਰੈਕਟ ਖਤਮ ਕਰ ਇਸ ਹਫਤੇ ਯੂ. ਐੱਨ. ਤੋਂ ਰਿਟਾਇਰ ਹੋ ਰਿਹਾ ਹੈ।
ਯੂ. ਐੱਨ. ਐਡਜ਼ ਦੇ ਇਕ ਬੁਲਾਰ ਨੇ ਕਿਹਾ ਕਿ ਬ੍ਰੋਸਸ਼ਰੋਮ ਦੇ ਦੋਸ਼ਾਂ ਦੇ ਆਧਾਰ 'ਤੇ ਜਾਂਚ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਅਪੀਲ ਸਵਾਗਤ ਯੋਗ ਹੈ। ਜ਼ਿਕਰਯੋਗ ਹੈ ਕਿ ਲਾਂਰੇਸ ਖਿਲਾਫ ਇਸ ਤਰ੍ਹਾਂ ਦੇ ਦੋਸ਼ ਲਾਉਣ ਵਾਲੀ ਬ੍ਰੋਸਸ਼ਰੋਮ ਤੀਜੀ ਔਰਤ ਹੈ। ਮਲਾਯਾਹ ਹਾਰਪਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਲਾਂਰੇਸ ਨੇ ਇਸ ਤਰ੍ਹਾਂ ਨਾਲ 2014 'ਚ ਇਕ ਹੋਟਲ 'ਚ ਉਨ੍ਹਾਂ ਦਾ ਯੌਨ ਸੋਸ਼ਣ ਕੀਤਾ ਸੀ। ਤੀਜੀ ਅਣ-ਪਛਾਤੀ ਔਰਤ ਨੇ ਵੀ ਕੁਝ ਸਾਲਾਂ ਪਹਿਲਾਂ ਲਾਂਰੇਸ ਖਿਲਾਫ ਇਸ ਤਰ੍ਹਾਂ ਦੇ ਦੋਸ਼ ਲਾ ਚੁੱਕੀ ਹੈ।
ਕਈ ਹੋਰ ਕਰਮਚਾਰੀ ਜੋ ਯੂ. ਐੱਨ. ਏਡਜ਼ ਪ੍ਰਮੁੱਖ ਸਿਡਿਬੇ ਨਾਲ ਜੁੜੇ ਹਨ, ਨੇ ਦੱਸਿਆ ਕਿ ਉਨ੍ਹਾਂ ਨੇ ਮਿਸ਼ੇਲ ਨੂੰ ਪਿਛਲੇ 3 ਸਾਲਾਂ ਤੋਂ ਲਾਂਰੇਸ ਦੇ ਵਿਵਹਾਰ ਪ੍ਰਤੀ ਜਾਣੂ ਕਰਾ ਚੁੱਕੇ ਹਨ। ਪਰ ਫਰਵਰੀ 'ਚ ਇਕ ਸਟਾਫ ਮੀਟਿੰਗ 'ਚ ਸਿਡਿਬੇ ਨੇ ਇਸ ਤਰ੍ਹਾਂ ਦੀ ਕਿਸੇ ਵੀ ਵਾਰਨਿੰਗ ਤੋਂ ਇਨਕਾਰ ਕਰ ਦਿੱਤਾ। ਇਸ ਦੇ ਉਲਟ ਉਨ੍ਹਾਂ ਨੇ ਲਾਂਰੇਸ ਦੇ ਯੂ. ਐੱਨ. ਛੱਡਣ ਦੇ ਫੈਸਲੇ ਦੀ ਤਰੀਫ ਕੀਤੀ ਅਤੇ ਉਸ ਨੂੰ ਸਾਹਸੀ ਦੱਸਿਆ ਸੀ। ਨਾਲ ਹੀ ਹੋਰ ਜਿਨ੍ਹਾਂ ਨੇ ਯੂ. ਐੱਨ. 'ਤੇ ਯੌਨ ਸੋਸ਼ਣ ਦਾ ਦੋਸ਼ ਲਾਉਂਦੇ ਆ ਰਹੇ ਹਨ, ਉਨ੍ਹਾਂ 'ਤੇ ਜਮ ਕੇ ਹਮਲਾ ਬੋਲਿਆ ਅਤੇ ਕਿਹਾ ਕਿ ਉਨ੍ਹਾਂ ਕੋਲ ਨੈਤਿਕ ਦ੍ਰਿਸ਼ਟੀਕੋਣ ਨਹੀਂ ਹੈ।