UAE 15 ਜੁਲਾਈ ਨੂੰ ਪਹਿਲੀ ਵਾਰ ਲਾਂਚ ਕਰੇਗਾ ਆਪਣਾ ਮੰਗਲ ਮਿਸ਼ਨ

06/09/2020 11:19:33 PM

ਆਬੂ ਧਾਬੀ (ਰਾਈਟਰ) : ਅਰਬ ਦੇਸ਼ਾਂ ਦੀ ਦੁਨੀਆ ਵਿਚ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਪਹਿਲਾ ਦੇਸ਼ ਹੋਵੇਗਾ ਜੋ ਮੰਗਲ ਗ੍ਰਹਿ ਦੇ ਲਈ ਮਿਸ਼ਨ ਲਾਂਚ ਕਰੇਗਾ। ਯੂ. ਏ. ਈ. 15 ਜੁਲਾਈ ਨੂੰ ਆਪਣਾ 'ਹੋਪ ਮਾਰਸ ਮਿਸ਼ਨ' ਲਾਂਚ ਕਰੇਗਾ। ਇਸ ਦੀ ਤਿਆਰੀ 2014 ਤੋਂ ਚੱਲ ਰਹੀ ਸੀ। ਇਸ ਮਿਸ਼ਨ ਦੇ ਪ੍ਰੋਜੈਕਟ ਮੈਨੇਜਰ ਓਮਰਾਨ ਸ਼ਰਾਫ ਨੇ ਦੱਸਿਆ ਕਿ ਅਸੀਂ ਚਾਹੁੰਦੇ ਹਾਂ ਕਿ ਯੂ. ਏ. ਈ. ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿਚ ਗਿਣਿਆ ਜਾਵੇਗਾ ਜੋ ਮੰਗਲ ਤੱਕ ਪਹੁੰਚ ਚੁੱਕੇ ਹਨ।

Gurdeep Singh

This news is Content Editor Gurdeep Singh