ਬਹਿਰੀਨ ਕਿੰਗ ਦੇ ਰੋਬੋਟ ਬਾਡੀਗਾਰਡ ਦੀ ਵਾਇਰਲ ਵੀਡੀਓ ਦੀ ਸੱਚਾਈ

08/22/2020 2:07:27 AM

ਮਨਾਮਾ: ਸੋਸ਼ਲ ਮੀਡੀਆ 'ਤੇਜ਼ੀ ਨਾਲ ਵਾਇਰਲ ਹੋ ਰਹੀ ਵੀਡੀਓ ਜਿਸ ਵਿਚ ਦਾਅਵਾ ਗਿਆ ਹੈ ਕਿ ਬਹਿਰੀਨ ਕਿੰਗ ਆਪਣੇ ਰੋਬੋਟ ਬਾਡੀਗਾਰਡ ਨਾਲ ਦੁਬਈ ਆਏ ਹਨ। ਕਰੀਬ 30 ਸੈਕੰਡ ਦੇ ਇਸ ਵੀਡੀਓ ਵਿਚ ਇਕ ਵਿਅਕਤੀ ਸਫੇਦ ਰੰਗ ਦੇ ਸਕਾਰਫ ਨਾਲ ਦੇਖਿਆ ਜਾ ਸਕਦਾ ਹੈ, ਜਿਸ ਦੇ ਪਿੱਛੇ ਪਿੱਛੇ ਇਕ ਰੋਬੋਟ ਚੱਲ ਰਿਹਾ ਹੈ। ਬਾਡੀਗਾਰਡ ਰੋਬੋਟ ਦੀ ਇਹ ਵੀਡੀਆ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਪਰ ਹੁਣ ਇਸ ਵੀਡੀਓ ਦੀ ਸੱਚਾਈ ਦਾ ਪਤਾ ਲੱਗਿਆ ਹੈ।

ਤੁਹਾਨੂੰ ਦੱਸ ਦੇਈਏ ਬਹਿਰੀਨ ਦੇ ਕਿੰਗ ਦੇ ਕੋਲ ਕੋਈ ਰੋਬੋਟ ਬਾਡੀਗਾਰਡ ਨਹੀਂ ਹੈ। ਹੈਰਾਨੀ ਇਸ ਗੱਲ ਕੀਤੀ ਹੈ ਕਿ ਬਿਨਾਂ ਸੱਚਾਈ ਜਾਣ ਲੋਕ ਇਸ ਵੀਡੀਓ ਨੂੰ ਜਮ ਕੇ ਸ਼ੇਅਰ ਕਰ ਰਹੇ ਹਨ। ਇਸ ਵਾਇਰਲ ਵੀਡੀਓ ਦੀ ਕੈਪਸ਼ਨ ਵਿਚ ਲਿਖਿਆ ਗਿਆ ਹੈ ਕਿ ਬਹਿਰੀਨ ਕਿੰਗ ਆਪਣੇ ਰੋਬੋਟ ਬਾਡੀਗਾਰਡ ਦੇ ਨਾਲ ਦੁਬਈ ਆਏ ਹਨ। ਇਸ ਰੋਬੋਟ ਵਿਚ ਕਈ ਕੈਮਰਾ ਅਤੇ ਪਿਸਟਲ ਲੱਗੀਆਂ ਹਨ। ਪਰ ਜਦੋਂ ਇਸ ਦੀ ਪੜਤਾਲ ਕੀਤੀ ਗਈ ਤਾਂ ਇਹ ਦਾਅਵਾ ਝੂਠਾ ਨਿਕਲਿਆ। ਵੀਡੀਓ ਵਿਚ ਦਿਖਾਈ ਦੇ ਰਿਹਾ ਵਿਅਕਤੀ ਬਹਿਰੀਨ ਦਾ ਕਿੰਗ ਨਹੀਂ ਹੈ ਤੇ ਰੋਬੋਟ ਵੀ ਕੋਈ ਬਾਡੀਗਾਰਡ ਨਹੀਂ ਹੈ।

ਜ਼ਿਕਰਯੋਗ ਹੈ ਕਿ ਇਸ ਰੋਬੋਟ ਦੇ ਬਾਰੇ ਗਲਫ ਨਿਊਜ਼ ਅਤੇ ਖਲੀਜ਼ ਟਾਈਮਜ਼ ਨੇ ਵੀ ਰਿਪੋਰਟ ਲਿਖੀ ਸੀ। ਗਲਫ ਨਿਊਜ ਦੀ 18 ਫਰਵਰੀ , 2019 ਵਿਚ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ 8 ਫੁੱਟ ਲੰਮਾ ਤੇ 80 ਕਿੱਲੋ ਭਾਰ ਵਾਲਾ ਜਾਂ ਇਹ ਰੋਬੋਟ ਅਬੂਧਾਬੀ ਇੰਟਰਨੈਸ਼ਨਲ ਐਗਜੀਬੀਸ਼ਨ ਵਿਚ ਸੀ। ਇਸ ਰੋਬੋਟ ਦਾ ਨਾਮ ਟਾਇਟਨ ਹੈ ਅਤੇ ਇਹ ਮਲਟਿਲਿੰਗਵਲ ਰੋਬੋਟ ਹੈ। ਇਹ ਬ੍ਰਿਟਿਸ਼ ਕੰਪਨੀ ਸਾਈਬਰ ਸਟੀਨ ਵਲੋਂ ਵਿਕਸਿਤ ਦੁਨੀਆ ਦਾ ਪਹਿਲਾ ਇੰਟਰਟੇਨਮੈਂਟ ਰੋਬੋਟ ਆਰਟਿਸਟ ਹੈ। ਉਥੇ ਹੀ ਖਲੀਜ਼ ਟਾਈਮਜ਼ ਨੇ ਲਿਖਿਆ ਹੈ ਕਿ ਇਸ ਨੂੰ ਐਗਜੀਬੀਸ਼ਨ ਵਿਚ ਆਉਣ ਵਾਲੇ ਲੋਕਾਂ ਦੇ ਸਵਾਗਤ ਲਈ ਲਗਾਇਆ ਗਿਆ ਸੀ। ਇਸ ਵੀਡੀਓ ਦਾ ਪੂਰਾ ਵਰਜਨ ਵੀ 24 ਫਰਵਰੀ, 2019 ਵਿੱਚ ਯੂਟਿਊਬ 'ਤੇ ਪੋਸਟ ਕੀਤਾ ਗਿਆ ਸੀ।

Baljit Singh

This news is Content Editor Baljit Singh