ਪਾਪੂਆ ਨਿਊ ਗਿਨੀ ''ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ

03/26/2018 4:27:22 PM

ਸਿਡਨੀ (ਭਾਸ਼ਾ)— ਸੋਮਵਾਰ ਨੂੰ ਪਾਪੂਆ ਨਿਊ ਗਿਨੀ ਵਿਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ । ਅਮਰੀਕੀ ਭੂਗੋਲਿਕ ਸਰਵੇਖਣ (USGS) ਨੇ ਭੂਚਾਲ ਦੀ ਤੀਬਰਤਾ 7 ਦੱਸੀ ਹੈ। ਇਸ ਦੇ ਨਾਲ ਹੀ ਕਿਹਾ ਹੈ ਕਿ ਭੂਚਾਲ ਵਿਚ ਕਿਸੇ ਦੇ ਜ਼ਖਮੀ ਹੋਣ ਜਾਂ ਕਿਸੇ ਤਰ੍ਹਾਂ ਦਾ ਨੁਕਸਾਨ ਹੋਣ ਦੀ ਖਬਰ ਨਹੀਂ ਹੈ। ਵਿਭਾਗ ਮੁਤਾਬਕ ਭੂਚਾਲ ਦੇ ਝਟਕੇ ਨਿਊ ਬ੍ਰਿਟੇਨ ਟਾਪੂ ਦੇ ਰਾਬੌਲ ਸ਼ਹਿਰ ਤੋਂ 180 ਕਿਲੋਮੀਟਰ ਦੂਰ ਪੱਛਮ ਵਿਚ 10 ਕਿਲੋਮੀਟਰ ਦੀ ਡੂੰਘਾਈ 'ਤੇ ਮਹਿਸੂਸ ਕੀਤੇ ਗਏ। ਫਿਲਹਾਲ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ।