ਇਕ ਅਜਿਹੀ ਨਦੀ ਜੋ ਬਦਲਦੀ ਹੈ ਮੌਸਮ ਦੇ ਹਿਸਾਬ ਨਾਲ ਰੰਗ, ਦੇਖੋ ਹੈਰਾਨ ਕਰਦੀਆਂ ਤਸਵੀਰਾਂ

07/21/2017 5:07:21 PM

ਕੋਲੰਬੀਆ— ਕੀ ਤੁਸੀਂ ਕਿਸੇ ਅਜਿਹੀ ਨਦੀ ਨੂੰ ਦੇਖਿਆ ਹੈ, ਜੋ ਹਰ ਮੌਸਮ ਵਿਚ ਆਪਣਾ ਰੰਗ ਬਦਲ ਲੈਂਦੀ ਹੋਵੇ? ਜੇਕਰ ਨਹੀਂ ਦੇਖਿਆ ਤਾਂ ਦੱਸ ਦਈਏ ਕਿ ਕੋਲੰਬੀਆ ਦੀ ਕਾਨੋ ਕ੍ਰਿਸਟੇਲਸ ਇਕ ਅਜਿਹੀ ਨਦੀਂ ਹੈ, ਜਿਸ ਦੇ ਪਾਣੀ ਦਾ ਰੰਗ ਮੌਸਮ ਦੇ ਹਿਸਾਬ ਨਾਲ ਬਦਲਦਾ ਰਹਿੰਦਾ ਹੈ। ਕਦੇ ਇਹ ਨਦੀ ਲਾਲ, ਨੀਲੀ, ਪੀਲੀ, ਹਰੀ ਅਤੇ ਕਦੇ ਨਾਰੰਗੀ ਦਿਸਦੀ ਹੈ। ਇਸ ਲਈ ਇਸ ਨੂੰ ਲਿਕਵਿਡ ਰੇਨਬੋ ਵੀ ਕਹਿੰਦੇ ਹਨ । ਅਸਲ ਵਿਚ ਮੈਕੇਰੀਨਿਆ ਕਲੈਵਿਗੇਰਾ  ( Macarenia 3lavigera )  ਨਾਂ ਦੇ ਇਕ ਪੌਦੇ ਕਾਰਨ ਨਦੀ ਦਾ ਰੰਗ ਬਦਲਿਆ ਹੋਇਆ ਦਿਸਦਾ ਹੈ । 
ਇਸ ਨਦੀ ਦੀ ਖੂਬਸੂਰਤੀ ਨੂੰ ਦੇਖਣ ਲਈ ਤੁਸੀਂ ਜੂਨ ਤੋਂ ਦਸੰਬਰ ਤੱਕ ਇਸ ਇਲਾਕੇ ਵਿਚ ਆ ਸੱਕਦੇ ਹੋ, ਕਿਉਂਕਿ ਜਨਵਰੀ ਤੋਂ ਮਈ ਤੱਕ ਗਰਮੀ ਕਾਰਨ ਇਸ ਜਗ੍ਹਾ ਨੂੰ ਬੰਦ ਰੱਖਿਆ ਜਾਂਦਾ ਹੈ । ਪਰ ਸਾਲ 2000 ਤੋਂ ਪਹਿਲਾਂ ਇੱਥੇ ਹਿੰਸਕ ਗਤੀਵਿਧੀਆਂ ਵਾਲੇ ਕੁੱਝ ਗੈਂਗ ਸਰਗਰਮ ਸਨ। ਜਿਸ ਕਾਰਨ ਲੋਕ ਇੱਥੇ ਆਉਣ ਤੋਂ ਡਰਦੇ ਸਨ ।
ਹੁਣ ਇੱਥੇ 30 ਕਿਲੋਮੀਟਰ ਖੇਤਰ ਵਿਚ ਕੋਲੰਬੀਅਨ ਮਿਲਟਰੀ ਦਾ ਕਬਜ਼ਾ ਹੈ । ਇਸ ਲਈ ਤੁਸੀਂ ਆਰਾਮ ਨਾਲ ਬੇਫਿਕਰ ਹੋ ਕੇ ਘੁੰਮ ਸਕਦੇ ਹੋ । ਹਾਲਾਂਕਿ ਇੱਥੇ ਦੇ ਕੁੱਝ ਨਿਯਮ ਵੀ ਹਨ, ਜਿਨ੍ਹਾਂ ਦਾ ਪਾਲਣ ਕਰਨਾ ਜ਼ਰੂਰੀ ਹੁੰਦਾ ਹੈ। ਦੱਸਿਆ ਜਾਂਦਾ ਹੈ ਕਿ ਇੱਥੇ ਇਕ ਗਰੁੱਪ ਵਿਚ ਸੱਤ ਤੋਂ ਜ਼ਿਆਦਾ ਲੋਕ ਨਹੀਂ ਜਾ ਸਕਦੇ ਅਤੇ ਇਕ ਦਿਨ ਵਿਚ 200 ਤੋਂ ਜ਼ਿਆਦਾ ਲੋਕਾਂ ਨੂੰ ਇਸ ਇਲਾਕੇ ਵਿਚ ਨਹੀਂ ਜਾਣ ਦਿੱਤਾ ਜਾਂਦਾ ਹੈ ।