ਇਟਲੀ ਦੀਆਂ ਸੁਪਰ ਮਾਰਕਿਟਾਂ ''ਚ ਖਾਣ-ਪੀਣ ਦੀਆਂ ਚੀਜ਼ਾਂ ਦੀ ਲੁੱਟ

03/29/2020 9:02:23 PM

ਪਲੇਰਮੋ - ਇਟਲੀ ਵਿਚ ਕੋਰੋਨਾਵਾਇਰਸ ਦੀ ਮਹਾਮਾਰੀ ਅਤੇ ਦਿਨੋਂ-ਦਿਨ ਖਰਾਬ ਹੁੰਦੀ ਹਾਲਤ ਵਿਚਾਲੇ ਲੋਕ ਖਾਣ-ਪੀਣ ਦਾ ਸਮਾਨ ਨਹੀਂ ਖਰੀਦ ਪਾ ਰਹੇ ਹਨ। ਇਸ ਕਾਰਨ ਸਿਸਲੀ ਸ਼ਹਿਰ ਦੀ ਸੁਪਰ ਮਾਰਕਿਟ ਵਿਚ ਸਥਾਨਕ ਲੋਕਾਂ ਨੇ ਲੁੱਟਖੋਹ ਕੀਤੀ, ਜਿਸ ਤੋਂ ਬਾਅਦ ਉਥੇ ਸੁਰੱਖਿਆ ਲਈ ਲਾਠੀਆਂ ਅਤੇ ਹਥਿਆਰਬੰਦ ਪੁਲਸ ਕਰਮੀਆਂ ਦੀ ਤੈਨਾਤੀ ਕੀਤੀ ਗਈ ਹੈ। ਉਥੇ, ਦੇਸ਼ ਵਿਚ ਕੋਰੋਨਾਵਾਇਰਸ ਕਾਰਨ ਮਚੀ ਹਫਡ਼ਾ-ਦਫਡ਼ੀ ਦਾ ਫਾਇਦਾ ਚੁੱਕ ਮਾਫੀਆ ਵੀ ਖੁਦ ਨੂੰ ਨਵੇਂ ਸਿਰੇ ਤੋਂ ਸੰਗਠਿਤ ਕਰ ਰਿਹਾ ਹੈ, ਜਿਹਡ਼ਾ ਕਿ ਪ੍ਰਸ਼ਾਸਨ ਲਈ ਚੁਣੌਤੀ ਹੈ।

'ਲਾ ਰਿਪਬਲਿਕਾ' ਅਖਬਾਰ ਮੁਤਾਬਕ, ਸਥਾਨਕ ਲੋਕਾਂ ਨੂੰ ਸਮੂਹ ਪਲਮੇਰੋ ਸਥਿਤ ਸੁਪਰ ਮਾਰਕਿਟ ਵਿਚ ਭੁਗਤਾਨ ਕੀਤੇ ਬਿਨਾਂ ਸਮਾਨ ਲੈ ਕੇ ਭੱਜ ਗਏ। ਕਿਸੇ ਇਕ ਵਿਅਕਤੀ ਨੂੰ ਕੈਸ਼ੀਅਰ ਦੇ ਕਾਊਂਟਰ 'ਤੇ ਚਿੱਕਦੇ ਹੋਏ ਸੁਣਿਆ ਗਿਆ ਕਿ ਸਾਡੇ ਕੋਲ ਦੇਣ ਨੂੰ ਪੈਸੇ ਨਹੀਂ ਹਨ ਪਰ ਸਾਨੂੰ ਖਾਣਾ ਚਾਹੀਦਾ ਹੈ। ਸਿਸਲੀ ਦੇ ਇਕ ਹੋਰ ਸ਼ਹਿਰ 'ਤੇ ਛੋਟੀਆਂ ਦੁਕਾਨਾਂ ਨੂੰ ਖੋਲਣ ਦੀ ਇਜਾਜ਼ਤ ਹੈ, ਸਥਾਨਕ ਲੋਕਾਂ ਨੇ ਮੁਫਤ ਵਿਚ ਖਾਣਾ ਦੇਣ ਦਾ ਦਬਾਅ ਬਣਾਇਆ। ਅਖਬਾਰ ਨੂੰ ਇਸ ਖੇਤਰ ਦੇ ਮੰਤਰੀ ਗਯੂਸੇਪ ਪ੍ਰੋਵੇਨਜ਼ਾਨੋ ਨੇ ਦੱਸਿਆ ਕਿ ਇਲਾਕਾ ਸਮਾਜਿਕ ਟਾਈਮਸ ਬੰਬ ਬਣਦਾ ਜਾ ਰਿਹਾ ਹੈ ਅਤੇ ਡਰ ਹੈ ਕਿ ਜੇਕਰ ਹਾਲਾਤ ਅਜਿਹੇ ਹੀ ਬਣੇ ਰਹੇ ਤਾਂ ਸਿਹਤ, ਤਨਖਾਹ ਅਤੇ ਭਵਿੱਖ ਦੇ ਬਾਰੇ ਵਿਚ ਜ਼ਿਆਦਾਤਰ ਆਬਾਦੀ ਦੀ ਜੋ ਚਿੰਤਾ ਹੈ ਉਹ ਕਿਸੇ ਵੀ ਦਿਨ ਗੁੱਸੇ ਅਤੇ ਨਫਰਤ ਦਾ ਰੂਪ ਲੈ ਸਕਦੀ ਹੈ।

ਇਸ ਘਟਨਾ ਤੋਂ ਬਾਅਦ ਸੁਪਰ ਮਾਰਕਿਟ ਦੀ ਸੁਰੱਖਿਆ ਹਥਿਆਰ ਬੰਦ ਕਰਮੀ ਕਰ ਰਹੇ ਹਨ। ਇਸ ਵਿਚਾਲੇ ਸਰਕਾਰ ਵਿਚ ਮਾਫੀਆ ਖਿਲਾਫ ਜਾਂਚ ਕਰਨ ਵਾਲੇ ਉੱਚ ਅਧਿਕਾਰੀ ਗਿਓਸੇਪੇ ਗਵਰਲੇ ਨੇ ਦੱਸਿਆ ਕਿ ਇਤਾਲਵੀ ਮਾਫੀਆ ਇਸ ਸੰਕਟ ਨੂੰ ਮੌਕੇ ਵਿਚ ਤਬਦੀਲ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਿਸਲੀ ਵਿਚ ਇਤਿਹਾਸਕ ਕੋਸਾ ਨੋਸਤਰਾ ਤੋਂ ਲੈ ਕੇ ਕੈਲਰਬਿਅ ਦੇ ਸ਼ਕਤੀਸ਼ਾਲੀ ਨਾਦਰੇਂਘੇਤਾ ਅਤੇ ਨੈਪਲਸ ਦੇ ਕਾਮੋਰਾ ਤੱਕ ਜੋ ਹਾਸ਼ੀਏ 'ਤੇ ਚੱਲੇ ਗਏ ਸਨ ਕੋਰੋਨਾਵਾਇਰਸ ਦੀ ਮਹਾਮਾਰੀ ਦੌਰਾਨ ਖੁਦ ਨੂੰ ਦੁਬਾਰਾ ਸੰਗਠਿਤ ਕਰ ਰਹੇ ਹਨ। ਆਰਥਿਕ ਖੁਫੀਆ ਇਕਾਈ ਨੇ ਵੀਰਵਾਰ ਨੂੰ ਦੱਸਿਆ ਕਿ ਇਟਲੀ ਦੀ ਅਰਥਵਿਵਸਥਾ ਇਸ ਸਾਲ 7 ਫੀਸਦੀ ਤੱਕ ਹੇਠਾਂ ਆ ਗਈ ਹੈ ਅਤੇ ਇਟਲੀ ਵਿਚ ਕਰੀਬ 65 ਫੀਸਦੀ ਛੋਟੇ ਕਾਰੋਬਾਰ ਦਿਵਾਲੀਆ ਹੋ ਸਕਦੇ ਹਨ।

Khushdeep Jassi

This news is Content Editor Khushdeep Jassi