ਪਾਕਿਸਤਾਨ ਦੀ ਜਨਤਾ PM ਨਰਿੰਦਰ ਮੋਦੀ ਦੀ ਹੋਈ ਮੁਰੀਦ

06/29/2023 10:32:44 AM

ਅੰਮ੍ਰਿਤਸਰ/ਇਸਲਾਮਾਬਾਦ (ਕੱਕੜ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਨੂੰ ਜਿਸ ਤਰ੍ਹਾਂ ਦੇਸ਼ ਅਤੇ ਦੁਨੀਆ ਦੇ ਮੀਡੀਆ ਨੇ ਵਿਸ਼ੇਸ਼ ਸਨਮਾਨ ਦਿੱਤਾ ਹੈ, ਉਸ ਨਾਲ ਪਾਕਿਸਤਾਨ ਦੀ ਜਨਤਾ ਵੀ ਨਰਿੰਦਰ ਮੋਦੀ ਦੇ ਇਸ ਦੌਰੇ ਦੀ ਮੁਰੀਦ ਹੋ ਗਈ ਹੈ। ਪਾਕਿਸਤਾਨ ਦੀ ਯੂਟਿਊਬਰ ਸਨਾ ਅਮਜਦ ਨੇ ਜਦੋਂ ਲੋਕਾਂ ਨੂੰ ਪੁੱਛਿਆ ਕਿ ਦੁਨੀਆ ਦੇ 120 ਦੇਸ਼ ਚਾਹੁੰਦੇ ਹਨ ਕਿ ਨਰਿੰਦਰ ਮੋਦੀ ਉਨ੍ਹਾਂ ਦੀ ਅਗਵਾਈ ਕਰਨ ਅਤੇ ਇਸ 'ਤੇ ਉਨ੍ਹਾਂ ਦਾ ਕੀ ਕਹਿਣਾ ਹੈ ਤਾਂ 2 ਨੌਜਵਾਨਾਂ ਨੇ ਜਵਾਬ ਦਿੱਤਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆ 'ਚ ਆਪਣਾ ਨਾਂ ਬਣਾ ਲਿਆ ਹੈ। ਉਹ ਜਿਸ ਤਰ੍ਹਾਂ ਨਾਲ ਦੇਸ਼ ਦੀ ਆਬਾਦੀ ਦੀ ਅਗਵਾਈ ਕਰ ਰਹੇ ਹਨ ਅਜਿਹਾ ਕੋਈ ਵੀ ਪ੍ਰਧਾਨ ਮੰਤਰੀ ਨਹੀਂ ਕਰ ਸਕਦਾ ਅਤੇ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਪਾਕਿਸਤਾਨ ਦੀ ਤਾਂ ਅੰਤਰਰਾਸ਼ਟਰੀ ਪੱਧਰ 'ਤੇ ਕੋਈ ਪਛਾਣ ਨਹੀਂ ਹੈ।

ਭਾਰਤ ਦੇ ਪ੍ਰਧਾਨ ਮੰਤਰੀ 'ਤੇ ਦੁਨੀਆ ਅਤੇ ਉਸ ਦੇਸ਼ ਦੇ ਲੋਕਾਂ ਦਾ ਭਰੋਸਾ ਹੈ। ਹੁਣ ਅਸੀਂ ਵੀ ਇਹ ਕਹਿੰਦੇ ਹਾਂ ਕਿ ਪਾਕਿਸਤਾਨ ਦੀ ਤੁਲਨਾ ਵਿਚ ਪੀ.ਐੱਮ. ਮੋਦੀ ਬਿਹਤਰ ਨੇਤਾ ਹਨ। ਉਥੇ ਹੀ ਪਾਕਿਸਤਾਨ ਦੇ ਇੱਕ ਨੌਜਵਾਨ ਨੇ ਯੂਟਿਊਬਰ ਦੇ ਇੰਟਰਵਿਊ ਦੇ ਜਵਾਬ ਵਿੱਚ ਕਿਹਾ ਕਿ ਭਾਰਤ ਹਰ ਖੇਤਰ ਵਿੱਚ ਪਾਕਿਸਤਾਨ ਤੋਂ ਅੱਗੇ ਹੈ, ਭਾਵੇਂ ਉਹ ਸਿੱਖਿਆ ਹੋਵੇ ਜਾਂ ਵਪਾਰ, ਹਰ ਪਾਸੇ ਭਾਰਤ ਦਾ ਦਬਦਬਾ ਹੈ। ਕੋਵਿਡ-19 ਦੇ ਸਮੇਂ ਵੀ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਦੇਸ਼ ਨੂੰ ਸੁਰੱਖਿਅਤ ਕੀਤਾ, ਨਾਲ ਹੀ 7 ਹੋਰ ਗਰੀਬ ਦੇਸ਼ਾਂ ਦੀ ਮਦਦ ਕੀਤੀ। ਜੇਕਰ ਮਹਿੰਗਾਈ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਮਹਿੰਗਾਈ 5 ਤੋਂ 6 ਫੀਸਦੀ ਦੇ ਵਿਚਕਾਰ ਬਣੀ ਹੋਈ ਹੈ, ਜਦੋਂ ਕਿ ਪਾਕਿਸਤਾਨ ਵਿੱਚ ਇਹ 20 ਫੀਸਦੀ ਤੋਂ ਵੱਧ ਹੈ ਅਤੇ ਲੋਕ ਭੁੱਖ ਨਾਲ ਮਰ ਰਹੇ ਹਨ, ਪਰ ਭਾਰਤ ਦਾ ਕੋਈ ਮੁਕਾਬਲਾ ਨਹੀਂ ਹੈ। ਪਾਕਿਸਤਾਨ ਦੇ ਪੀ.ਐੱਮ. ਤਾਂ ਆਪਣੀ ਹੀ ਜਨਤਾ ਨੂੰ ਲੀਡ ਨਹੀਂ ਕਰ ਪਾ ਰਹੇ ਹਨ। ਇੱਥੇ ਅਸੀਂ ਸਿਰਫ ਰੋਟੀ ਦੇ ਮਗਰ ਦੌੜ ਰਹੇ ਹਾਂ ਅਤੇ ਭਾਰਤ ਦੇ ਲੋਕ ਮੰਗਲ ਗ੍ਰਹਿ 'ਤੇ ਜਾਣ ਦੀ ਕਲਪਨਾ ਕਰ ਰਹੇ ਹਨ। ਪਾਕਿਸਤਾਨ ਦੇ ਲੋਕਾਂ ਦਾ ਕਹਿਣਾ ਹੈ ਕਿ ਭਾਰਤ ਦਾ ਮੁਸਲਿਮ ਵੀ ਪਾਕਿਸਤਾਨ ਦੇ ਮੁਸਲਿਮ ਨਾਲੋਂ ਬਹੁਤ ਵਧੀਆ ਜੀਵਨ ਬਤੀਤ ਕਰ ਰਿਹਾ ਹੈ। 

cherry

This news is Content Editor cherry