ਕੋਰੋਨਾ ਦੀ ਲਪੇਟ ਵਿਚ ਆਈ ਨੇਪਾਲੀ ਫੌਜ, ਆਰਮੀ ਚੀਫ ਨੇ ਵੀ ਖੁਦ ਨੂੰ ਕੀਤਾ ਆਈਸੋਲੇਟ

09/28/2020 2:28:35 AM

ਕਾਠਮੰਡੂ - ਨੇਪਾਲੀ ਫੌਜ ਵਿਚ ਕੋਰੋਨਾਵਾਇਰਸ ਲਾਗ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਨੇਪਾਲ ਦੀ ਫੌਜ ਅਤੇ ਪੁਲਸ ਦੇ ਕਰੀਬ 5 ਹਜ਼ਾਰ ਜਵਾਨ ਹੁਣ ਤੱਕ ਇਸ ਗਲੋਬਲ ਮਹਾਮਾਰੀ ਦੀ ਲਪੇਟ ਵਿਚ ਆ ਚੁੱਕੇ ਹਨ। ਉਥੇ, ਨੇਪਾਲੀ ਫੌਜ ਪ੍ਰਮੁੱਖ ਜਨਰਲ ਪੂਰਣ ਚੰਦ ਥਾਪਾ ਵੀ ਆਈਸੋਲੇਟ ਹੋ ਗਏ ਹਨ। ਜ਼ਿਕਰਯੋਗ ਹੈ ਕਿ ਉਨਾਂ ਦੇ ਰਸੋਈਏ (ਕੁੱਕ) ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।

ਐਤਵਾਰ ਸਵੇਰ ਤੋਂ ਆਈਸੋਲੇਟ ਹੋਏ ਆਰਮੀ ਚੀਫ
ਨੇਪਾਲੀ ਫੌਜ ਨੇ ਐਤਵਾਰ ਨੂੰ ਬਿਆਨ ਜਾਰੀ ਕਰ ਕਿਹਾ ਕਿ ਜਨਰਲ ਪੂਰਣ ਚੰਦ ਥਾਪਾ ਨੇ ਆਵਾਸ ਵਿਚ ਨੌਕਰੀ ਵਚ ਕਰ ਰਿਹਾ ਰਸੋਈਆ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਸ ਲਈ ਸਿਹਤ ਅਤੇ ਜਨਸੰਖਿਆ ਮੰਤਰਾਲੇ ਦੇ ਨਿਰਦੇਸ਼ਾਂ ਤੋਂ ਬਾਅਦ ਜਨਰਲ ਥਾਪਾ ਸਾਵਧਾਨੀ ਵਰਤਦੇ ਹੋਏ ਆਈਸੋਲੇਟ ਹੋ ਗਏ ਹਨ।

ਨੇਪਾਲੀ ਫੌਜ-ਪੁਲਸ ਦੇ 5000 ਜਵਾਨ ਪ੍ਰਭਾਵਿਤ
ਨੇਪਾਲੀ ਸਿਹਤ ਮੰਤਰਾਲੇ ਦੇ ਸੂਤਰਾਂ ਮੁਤਾਬਕ, ਨੇਪਾਲ ਵਿਚ ਸੁਰੱਖਿਆ ਕਰਮੀ ਅਤੇ ਸਿਹਤ ਕਰਮੀ ਕੋਰੋਨਾਵਾਇਰਸ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਨੇਪਾਲ ਦੀ ਫੌਜ ਅਤੇ ਪੁਲਸ ਦੇ ਕਰੀਬ 5 ਹਜ਼ਾਰ ਜਵਾਨ ਕੋਰੋਨਾ ਤੋਂ ਪ੍ਰਭਾਵਿਤ ਹੋਏ ਹਨ। ਸੂਤਰਾਂ ਨੇ ਦੱਸਿਆ ਕਿ ਫੌਜ ਦੇ 2 ਕਰਮੀਆਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।

ਨੇਪਾਲ ਵਿਚ 73 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ
ਇਸ ਵਿਚਾਲੇ, ਨੇਪਾਲ ਵਿਚ ਐਤਵਾਰ ਨੂੰ 1573 ਹੋਰ ਮਰੀਜ਼ਾਂ ਵਿਚ ਕੋਰੋਨਾਵਾਇਰਸ ਲਾਗ ਦੀ ਪੁਸ਼ਟੀ ਹੋਣ ਤੋਂ ਬਾਅਦ ਇਥੇ ਕੁਲ ਮਾਮਲੇ ਵਧ ਕੇ 73 ਤੋਂ ਜ਼ਿਆਦਾ ਹੋ ਗਏ ਹਨ। ਲਾਗ ਤੋਂ 53 ਤੋਂ ਜ਼ਿਆਦਾ ਲੋਕ ਪੂਰੀ ਤਰ੍ਹਾਂ ਨਾਲ ਠੀਕ ਹੋ ਚੁੱਕੇ ਹਨ। ਐਤਵਾਰ ਨੂੰ 9 ਹੋਰ ਕੋਰੋਨਾ ਪ੍ਰਭਾਵਿਤਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 477 ਪਹੁੰਚ ਗਈ ਹੈ।

Khushdeep Jassi

This news is Content Editor Khushdeep Jassi