ਚਿੱਠੀ ਬੰਬ ਨੇ ਡੱਚ ਕੰਪਨੀ ਨੂੰ ਬਣਾਇਆ ਨਿਸ਼ਾਨਾ

02/14/2020 12:37:22 AM

ਦਿ ਹੇਗ - ਨੀਦਰਲੈਂਡ ਦੀ ਰਾਜਧਾਨੀ ਐਮਸਟਰਡਮ ਵਿਚ ਵੀਰਵਾਰ ਨੂੰ ਇਕ ਬੈਂਕ ਦੇ ਮੁਖ ਦਫਤਰ ਵਿਚ ਇਕ ਚਿੱਠੀ ਬੰਬ ਧਮਾਕਾ ਹੋਇਆ। ਡੱਚ ਪੁਲਸ ਦਾ ਆਖਣਾ ਹੈ ਕਿ ਇਸ ਧਮਾਕੇ ਦਾ ਉਦੇਸ਼ ਜ਼ਬਰਨ ਵਸੂਲੀ ਦੀ ਕੋਸ਼ਿਸ਼ ਸੀ। ਇਸ ਤੋਂ ਪਹਿਲਾਂ ਵੀ 2 ਹੋਰ ਕਾਰੋਬਾਰੀ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਪੁਲਸ ਨੇ ਟਵਿੱਟਰ 'ਤੇ ਦੱਸਿਆ ਕਿ ਧੂੰਏ ਵਿਚ ਸਾਹ ਲੈਣ ਨਾਲ ਆਈ ਦਿੱਕਤ ਦੇ ਸਬੰਧ ਵਿਚ ਇਕ ਵਿਅਕਤੀ ਦਾ ਇਲਾਜ ਹੋਇਆ ਪਰ ਇਸ ਤੋਂ ਇਲਾਵਾ ਆਈ. ਐਨ. ਜੀ. ਬੈਂਕ ਇਮਾਰਤ ਵਿਚ ਧਮਾਕੇ ਵਿਚ ਕਿਸੇ ਹੋਰ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਉਹ ਇਕ ਹੋਰ ਚਿੱਠੀ ਬੰਬ ਮੱਧ ਨੀਦਰਲੈਂਡ ਵਿਚ ਅਮਰੀਕਾ ਦੀ ਤਕਨਾਲੋਜੀ ਫਰਮ ਯੂਨੀਸਿਸ ਕਾਰਪੋਰੇਸ਼ਨ ਵਿਚ ਮਿਲਿਆ ਪਰ ਧਮਾਕਾ ਹੋਣ ਤੋਂ ਪਹਿਲਾਂ ਹੀ ਉਸ ਨੂੰ ਡਿਫਿਊਜ ਕਰ ਦਿੱਤਾ ਗਿਆ।

Khushdeep Jassi

This news is Content Editor Khushdeep Jassi