ਅੱਗ ਦੀ ਲਪੇਟ ''ਚ ਆਉਣ ਤੋਂ ਬਾਅਦ ਬੇਹੋਸ਼ ਹੋ ਗਿਆ ਮਾਸੂਮ ''ਬਸਟਰ'', ਇਸ ਤਰ੍ਹਾਂ ਬਚਾਈ ਗਈ ਜਾਨ (ਵੀਡੀਓ)
09/20/2017 11:26:15 AM
ਬ੍ਰਿਟੇਨ— ਬ੍ਰਿਟੇਨ 'ਚ ਇਕ ਘਰ ਵਿਚ ਲੱਗੀ ਅੱਗ ਦੀ ਚਪੇਟ ਵਿਚ ਇਕ ਮਾਸੂਮ ਕਤੂਰਾ ਆ ਗਿਆ। ਅੱਗ ਨਾਲ ਨਿਕਲੇ ਧੂੰਏ ਦੇ ਕਾਰਨ ਉਹ ਘਰ ਦੇ ਅੰਦਰ ਹੀ ਬੇਹੋਸ਼ ਹੋ ਕੇ ਡਿੱਗ ਗਿਆ। ਦਮਕਲ ਵਿਭਾਗ ਵਲੋਂ ਜਾਰੀ ਇਕ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਅੱਗ ਦੇ ਬੁਝਾਉਣ ਤੋਂ ਬਾਅਦ ਜਿਵੇਂ ਹੀ ਬਚਾਅ ਦਲ ਵਿਚ ਸ਼ਾਮਿਲ ਲੋਕਾਂ ਦੀ ਨਜ਼ਰ ਉਸ ਕਤੂਰੇ ਉੱਤੇ ਪਈ ਤੁਰੰਤ ਹੀ ਉਸ ਨੂੰ ਇਕ ਵਿਸ਼ੇਸ਼ ਆਕਸੀਜਨ ਮਾਸਕ ਪੁਆਇਆ ਗਿਆ।
Kimpton Close, Kings Heath. kitchen fire. Puppy rescued by firefighters, unconcious from inhaled smoke ... @KingsNortonFire @Bournbrookfire pic.twitter.com/45SQNuNv9F
— BillesleyFire (@BillesleyFire) September 18, 2017
ਗਲੇ ਵਿਚ ਧੂੰਆ ਚਲੇ ਜਾਣ ਕਾਰਨ ਉਹ ਸਾਹ ਵੀ ਨਹੀਂ ਲੈ ਪਾ ਰਿਹਾ ਸੀ। ਆਕਸੀਜਨ ਦੇਣ ਦੇ ਨਾਲ ਹੀ ਟੀਮ ਦੇ ਲੋਕ ਉਸ ਦੇ ਗਲੇ ਦੀ ਨਸ ਨੂੰ ਵੀ ਦਬ ਰਹੇ ਸੀ। ਉਦੋਂ ਹੀ ਦੂਜੀ ਵੀਡੀਓ 'ਚ ਉਹ ਕਤੂਰਾ ਜਿਸ ਦਾ ਨਾਮ ਬਸਟਰ ਹੈ ਉੱਠ ਖੜ੍ਹਾ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਘਰ 'ਚ ਅੱਗ ਰਸੋਈ 'ਚੋਂ ਉੱਠੀ ਚਿੰਗਾਰੀਆਂ ਦੀ ਵਜ੍ਹਾ ਨਾਲ ਲੱਗੀ ਸੀ। ਇਸ ਵੀਡੀਓ ਨੂੰ ਸ਼ੋਸਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
2: Firefighters managed to resuscitate the pup using new animal 02 therapy equipment now carried on trucks. @KingsNortonFire @Bournbrookfire pic.twitter.com/yTNIVxpmio
— BillesleyFire (@BillesleyFire) September 18, 2017