ਦੁਨੀਆ ਦੇ ਇਕਲੌਤੇ 'ਆਈਸ ਹੋਟਲ' ਦੀਆਂ ਤਸਵੀਰਾਂ ਦੇਖ ਰਹਿ ਜਾਓਗੇ ਹੱਕੇ-ਬੱਕੇ (ਤਸਵੀਰਾਂ)

12/24/2019 2:40:10 PM

ਵਾਸ਼ਿੰਗਟਨ- ਆਮ ਕਰਕੇ ਠੰਡ ਦੇ ਦਿਨਾਂ ਵਿਚ ਲੋਕ ਪਾਣੀ ਨੂੰ ਹੱਥ ਲਾਉਣ ਤੋਂ ਵੀ ਡਰਦੇ ਹਨ। ਅਜਿਹੇ ਵਿਚ ਕੋਈ ਤੁਹਾਨੂੰ ਬਰਫ ਦੇ ਬਣੇ ਹੋਟਲ ਬਾਰੇ ਦੱਸੇ ਤਾਂ ਹੈਰਾਨ ਹੋਣਾ ਲਾਜ਼ਮੀ ਹੈ ਕਿਉਂਕਿ ਕੜਾਕੇ ਦੀ ਠੰਡ ਵਿਚ ਬਰਫ ਦੇ ਹੋਟਲ ਵਿਚ ਰਹਿਣ ਦਾ ਹੌਂਸਲਾ ਕੋਈ ਦਿਲੇਰ ਹੀ ਕਰ ਸਕਦਾ ਹੈ।

ਬਰਫ ਦੀਆਂ ਸਿੱਲੀਆਂ ਦੀ ਵਰਤੋਂ ਕਰਦੇ ਹੋਏ ਇਸ ਹੋਟਲ ਨੂੰ ਬਣਾਇਆ ਜਾਂਦਾ ਹੈ। ਕਈ ਲੋਕ ਇਸ ਹੋਟਲ ਵਿਚ ਰੁਕਣ ਲਈ ਵੀ ਜਾਂਦੇ ਹਨ ਤੇ ਵਧੇਰੇ ਪੈਸੇ ਵੀ ਖਰਚ ਕਰਦੇ ਹਨ।

ਕੁਦਰਤ ਮੁਤਾਬਕ ਸਿਰਫ 5 ਮਹੀਨੇ ਦਾ ਹੀ ਤਾਪਮਾਨ ਅਜਿਹਾ ਹੁੰਦਾ ਹੈ ਜਦੋਂ ਇਹ ਹੋਟਲ ਕਾਇਮ ਰਹਿ ਸਕਦਾ ਹੈ। ਉਸ ਤੋਂ ਬਾਅਦ ਜਿਵੇਂ-ਜਿਵੇਂ ਬਰਫ ਪਿਘਲਦੀ ਹੈ, ਇਹ ਹੋਟਲ ਵੀ ਹੌਲੀ-ਹੌਲੀ ਖਤਮ ਹੋ ਜਾਂਦਾ ਹੈ।

ਇਸ ਤਰ੍ਹਾਂ ਦੀ ਇਕਲੌਤਾ ਹੋਟਲ ਸਵਿਡਨ ਵਿਚ ਹੈ। ਸਵਿਡਨ ਵਿਚ ਇਸ ਨੂੰ ਆਈਸ ਹੋਟਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਹਰ ਸਾਲ ਸਰਦੀਆਂ ਵਿਚ ਬਣਾਇਆ ਜਾਂਦਾ ਹੈ ਤੇ 5 ਮਹੀਨੇ ਬਾਅਦ ਇਹ ਨਦੀ ਵਿਚ ਬਦਲ ਜਾਂਦਾ ਹੈ।

1989 ਵਿਚ ਪਹਿਲੀ ਵਾਰ ਬਣਿਆ ਹੋਟਲ ਇਸ ਸਾਲ ਆਪਣੀ 30ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਕਾਰਨ ਇਸ ਵਾਰ ਹੋਟਲ ਦੇ ਸੰਸਥਾਪਕ ਯੰਗਵੇ ਵਰਗਕਵਿਸਟ ਨੇ ਇਥੇ ਸਪੈਸ਼ਲ ਸੁਈਟਸ ਬਣਾਏ ਹਨ, ਜਿਹਨਾਂ ਨੂੰ 16 ਦੇਸ਼ਾਂ ਦੇ 33 ਆਰਟਿਸਟਾਂ ਨੇ ਸਿਰਫ ਇਕ ਹਫਤੇ ਵਿਚ ਤਿਆਰ ਕੀਤਾ ਹੈ।

Baljit Singh

This news is Content Editor Baljit Singh