30 ਸਾਲਾਂ ਮੁੰਡੇ ਨੂੰ ਮਿਲਣ ਪਹੁੰਚੀ ਲੜਕੀ ਪਰ ਨਿਕਲਿਆ 97 ਸਾਲ ਦਾ ਬੁੱਢਾ

01/11/2018 10:12:56 PM

ਬੋਸਟਨ—ਇਕ ਕੁੜੀ ਦੀ ਡੇਟਿੰਗ ਐਪ 'ਤੇ 30 ਸਾਲ ਦੇ ਇਕ ਮੁੰਡੇ ਨਾਲ ਦੋਸਤੀ ਹੋ ਗਈ। ਜਦੋਂ ਉਹ ਉਸ ਨੂੰ ਮਿਲਣ ਗਈ ਤਾਂ ਉਸ ਦੇ ਹੋਸ਼ ਉੱਡ ਗਏ। ਉਹ 30 ਸਾਲ ਦਾ ਮੁੰਡਾ ਨਹੀਂ ਸੀ, ਸਗੋਂ ਉਸ ਦੇ ਸਾਹਮਣੇ 97 ਸਾਲ ਦਾ ਬੁੱਢਾ ਸੀ।ਅਮਰੀਕਾ ਦੇ ਬੋਸਟਨ ਸ਼ਹਿਰ ਦੀ ਪ੍ਰੀਆ-ਅਲਿਕਾ ਇਲਿਆਸ ਨੇ ਆਪਣੀ ਡੇਟ ਦੀ ਪੂਰੀ ਕਹਾਣੀ ਟਵਿਟਰ 'ਤੇ ਸ਼ੇਅਰ ਕੀਤੀ ਹੈ। ਡੇਟਿੰਗ ਐਪ 'ਤੇ ਪ੍ਰੋਫਾਈਲ ਪੜ੍ਹ ਕੇ ਪ੍ਰੀਆ ਨੂੰ ਲੱਗਾ ਕਿ ਜਿਸ ਵਿਅਕਤੀ ਨਾਲ ਉਹ ਡੇਟ 'ਤੇ ਜਾਣ ਬਾਰੇ ਸੋਚ ਰਹੀ ਹੈ, ਉਹ 30 ਸਾਲ ਦਾ ਹੋਵੇਗਾ। ਉਸ ਵਿਅਕਤੀ ਨੇ ਡੇਟਿੰਗ ਐਪ 'ਤੇ ਆਪਣੀ ਫੋਟੋ ਸਾਈਡ ਲੁੱਕ ਤੋਂ ਲਾਈ ਸੀ, ਜਿਸ ਨਾਲ ਉਸ ਦੀ ਉਮਰ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਸੀ। ਇੰਨਾ ਹੀ ਨਹੀਂ, ਉਸ ਨੇ ਆਪਣੇ ਪ੍ਰੋਫਾਈਲ ਵਿਚ ਉਮਰ ਬਾਰੇ ਕੁਝ ਨਹੀਂ ਲਿਖਿਆ ਸੀ। 
ਪ੍ਰੀਆ ਨੇ ਟਵੀਟ ਵਿਚ ਲਿਖਿਆ ਹੈ—ਉਸ ਵਿਅਕਤੀ ਨੇ ਜਦੋਂ ਕੋਟ ਉਤਾਰਿਆ ਤਾਂ ਉਹ ਹੈਰਾਨ ਰਹਿ ਗਈ। ਹਾਲਾਂਕਿ ਪ੍ਰੀਆ ਨੇ ਉਸ ਨਾਲ ਗੱਲਬਾਤ ਜਾਰੀ ਰੱਖੀ ਪਰ ਹੁਣ ਗੱਲਬਾਤ ਦਾ ਵਿਸ਼ਾ ਬਦਲ ਚੁੱਕਾ ਸੀ। ਪ੍ਰੀਆ ਉਸ ਵਿਅਕਤੀ ਨੂੰ ਮਿਲਣ ਤੋਂ ਬਾਅਦ ਘਰ ਪਰਤੀ ਅਤੇ ਫ੍ਰੈੱਸ਼ ਹੋਣ ਤੋਂ ਬਾਅਦ ਉਸ ਨੇ ਇਸ ਅਨੋਖੀ ਡੇਟ ਨੂੰ ਭੁਲਾ ਦਿੱਤਾ। ਹੁਣ ਜਾ ਕੇ ਉਸ ਨੇ ਆਪਣਾ ਇਹ ਤਜਰਬਾ ਸ਼ੇਅਰ ਕੀਤਾ ਹੈ।