ਚੀਨ : ਹਵਾ ਪ੍ਰਦੂਸ਼ਣ ਦਾ ਕਹਿਰ, ਪ੍ਰਤੀ ਵਿਅਕਤੀ ਉਮਰ 2.6 ਸਾਲ ਘੱਟ ਰਹੀ

05/03/2023 6:08:55 PM

ਇੰਟਰਨੈਸ਼ਨਲ ਡੈਸਕ (ਏਜੰਸੀ) ਚੀਨ ਸਮੇਤ ਦੁਨੀਆ ਭਰ ਵਿਚ ਹਵਾ ਪ੍ਰਦੂਸ਼ਣ ਦਾ ਪੱਧਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਇਸ ਦਾ ਸਿੱਧਾ ਅਸਰ ਲੋਕਾਂ ਦੀ ਸਿਹਤ 'ਤੇ ਪੈ ਰਿਹਾ ਹੈ। ਚੀਨ ਦੇ 322 ਸ਼ਹਿਰਾਂ ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਦਿਲ ਦੀ ਧੜਕਣ ਦੀਆਂ ਅਸਧਾਰਨ ਸਥਿਤੀਆਂ ਐਟਰੀਅਲ ਫਾਈਬਰਿਲੇਸ਼ਨ ਅਤੇ ਐਟਰੀਅਲ ਫਲਟਰ ਦੁਨੀਆ ਦੇ ਲਗਭਗ 5.97 ਕਰੋੜ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਦਿਲ ਦੀ ਧੜਕਣ ਵਿੱਚ ਅਸਧਾਰਨਤਾਵਾਂ ਗੰਭੀਰ ਦਿਲ ਦੀ ਬਿਮਾਰੀ ਵਿਚ ਬਦਲ ਸਕਦੀਆਂ ਹਨ। ਹਵਾ ਪ੍ਰਦੂਸ਼ਣ ਦਿਲ ਦੀ ਬਿਮਾਰੀ ਲਈ ਜੋਖਮ ਕਾਰਕ ਹੈ। ਹਵਾ ਪ੍ਰਦੂਸ਼ਣ ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਨਾਲ ਅਰੀਥਮੀਆ ਜਾਂ ਅਨਿਯਮਿਤ ਦਿਲ ਦੀ ਧੜਕਣ ਦਾ ਜੋਖਮ ਵਧ ਜਾਂਦਾ ਹੈ। 

ਖੋਜੀਆਂ ਨੇ 2025 ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਦੇ ਡਾਟਾ ਦੀ ਵਰਤੋਂ ਕਰ ਕੇ ਹਵਾ ਪ੍ਰਦੂਸ਼ਣ ਦੇ ਪ੍ਰਤੀ ਘੰਟਾ ਸੰਪਰਕ ਅਤੇ ਐਰੀਥਮੀਆ ਦੇ ਲੱਛਣਾਂ ਦੀ ਅਚਾਨਕ ਸ਼ੁਰੂਆਤ ਦਾ ਮੁਲਾਂਕਣ ਕੀਤਾ। ਖੋਜੀਆਂ ਨੇ ਹਸਪਤਾਲਾਂ ਦੇ ਨੇੜਲੇ ਨਿਗਰਾਨ ਸਟੇਸ਼ਨਾਂ ਤੋਂ ਵਿਸ਼ਲੇਸ਼ਣ ਕੀਤਾ। ਸ਼ੰਘਾਈ ਦੀ ਫੂਡਾਨ ਯੂਨੀਵਰਸਿਟੀ ਦੇ ਡਾਕਟਰ ਰੇਨਜੀ ਚੇਨ ਨੇ ਕਿਹਾ ਕਿ ਅਸੀਂ ਪਾਇਆ ਕਿ ਹਵਾ ਪ੍ਰਦੂਸ਼ਣ ਦਾ ਡੂੰਘਾ ਸੰਪਰਕ ਏਰੀਥੋਮੀਆ ਦੇ ਵੱਡੇ ਜ਼ੋਖਮ ਨਾਲ ਜੁੜਿਆ ਹੈ, ਜਿਸ ਦੇ ਲੱਛਣ ਨਜ਼ਰ ਆਉਂਦੇ ਹਨ। ਜੋਖਮ ਸ਼ੁਰੂਆਤੀ ਕੁਝ ਘੰਟਿਆਂ ਵਿਚ ਪ੍ਰਦੂਸ਼ਣ ਦੇ ਸੰਪਰਕ ਵਿਚ ਆਉਣ 'ਤੇ ਨਜ਼ਰ ਆਉਂਦਾ ਹੈ ਅਤੇ 24 ਘੰਟੇ ਤੱਕ ਬਣਿਆ ਰਹਿ ਸਕਦਾ ਹੈ। ਇਹ ਅਧਿਐਨ 1,90,115 ਮਰੀਜ਼ਾਂ 'ਤੇ ਕੀਤਾ ਗਿਆ, ਜਿਹਨਾਂ ਵਿਚ ਏਟ੍ਰੀਅਲ ਫਾਈਬਰਿਲੇਸ਼ਨ, ਐਟਰੀਅਲ ਫਲਟਰ, ਸਮੇਂ ਤੋਂ ਪਹਿਲਾਂ ਧੜਕਨ ਅਤੇ  ਸੁਪਰਵੈਂਟ੍ਰਿਕੂਲਰ ਟੈਚੀਕਾਰਡਿਆ ਸਮੇਤ ਲੱਛਣ ਸਬੰਧੀ ਏਰੀਥੇਮੀਆ ਦੀ ਤੀਬਰ ਸ਼ੁਰੂਆਤ ਸੀ। 6 ਪ੍ਰਦੂਸ਼ਕਾਂ ਵਿਚ ਨਾਈਟ੍ਰੋਜਨ ਆਕਸਾਈਡ ਦਾ ਸਾਰੇ 4 ਤਰ੍ਹਾਂ ਦੇ ਏਰੀਥੇਪੀਆ ਦੇ ਨਾਲ ਸਭ ਤੋਂ ਮਜ਼ਬੂਤ ਸਬੰਧ ਸੀ।

ਪੜ੍ਹੋ ਇਹ ਅਹਿਮ ਖ਼ਬਰ-ਸਰਬੀਆ 'ਚ ਨਾਬਾਲਗ ਮੁੰਡੇ ਨੇ ਕੀਤੀ ਗੋਲੀਬਾਰੀ, 8 ਬੱਚਿਆਂ ਅਤੇ ਗਾਰਡ ਦੀ ਮੌਤ

ਹਵਾ ਪ੍ਰਦੂਸ਼ਣ ਕਾਰਨ ਪ੍ਰਤੀ ਵਿਅਕਤੀ ਉਮਰ 2.6 ਸਾਲ ਘੱਟ ਰਹੀ

ਚੀਨ ਦੇ 140 ਕਰੋੜ ਲੋਕਾਂ ਲਈ ਸਾਹ ਲੈਣਾ ਵੀ ਜ਼ੋਖਮ ਭਰਪੂਰ ਹੈ। ਹਵਾ ਪ੍ਰਦੂਸ਼ਣ ਨਾਲ ਜਿੱਥੇ ਪ੍ਰਤੀ ਵਿਅਕਤੀ ਦੇ ਜੀਵਨ ਦੇ ਔਸਤਨ 2.6 ਸਾਲ ਘੱਟ ਹੋ ਰਹੇ ਹਨ। ਉੱਥੇ ਹਵਾ ਪ੍ਰਦੂਸ਼ਣ ਕਾਰਨ ਸਾਹ ਦੀ ਤਕਲੀਫ, ਘਬਰਾਹਟ, ਖੰਘ, ਅਸਥਮਾ ਅਤੇ ਛਾਤੀ ਵਿਚ ਦਰਦ ਹੁੰਦਾ ਹੈ। ਬੇਸ਼ੱਕ ਸਭ ਤੋਂ ਵੱਡਾ ਜੋਖਮ ਫੇਫੜਿਆਂ ਨਾਲ ਜੁੜਿਆ ਹੈ ਪਰ ਹਵਾ ਪ੍ਰਦੂਸ਼ਣ ਦਾ ਅਸਰ ਦਿਲ 'ਤੇ ਵੀ ਪੈਂਦਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana