ਮੈਨਚੇਸਟਰ ਹਮਲਾਵਰ ਦਾ ਪਿਤਾ ਹੋਇਆ ਗ੍ਰਿਫਤਾਰ, ਪੁਲਸ ਸਾਹਮਣੇ ਬਿਆਨ ਕੀਤਾ ਇਹ ਸੱਚ

05/25/2017 8:59:39 AM

ਲੰਡਨ— ਬ੍ਰਿਟੇਨ ਦੇ ਉੱਤਰੀ ਸ਼ਹਿਰ ਮੈਨਚੇਸਟਰ ਵਿੱਚ ਅਮਰੀਕੀ ਗਾਇਕਾ ਅਰਿਆਨਾ ਗ੍ਰੈਂਡੇ ਦੇ ਇੱਕ ਪ੍ਰੋਗਰਾਮ ਮਗਰੋਂ ਹੋਏ ਆਤਮਘਾਤੀ ਬੰਬ ਵਿਸਫੋਟ ਤੋਂ ਬਾਅਦ ਜਾਂਚ ਵਿੱਚ ਜੁਟੀ ਪੁਲਸ ਨੇ ਹਮਲੇ ਨੂੰ ਅੰਜਾਮ ਦੇਣ ਵਾਲੇ ਆਤਮਘਾਤੀ ਹਮਲਾਵਰ ਸਲਮਾਨ ਆਬਦੀ ਦੇ ਪਿਤਾ ਰਮਾਦਾਨ ਆਬਦੀ ਨੂੰ ਹਿਰਾਸਤ ਵਿੱਚ ਲਿਆ ਹੈ । ਹਮਲਾਵਰ ਸਲਮਾਨ ਆਬਦੀ ਦੇ ਪਿਤਾ ਰਮਾਦਾਨ ਆਬਦੀ ਨੂੰ ਤਿਰਪੋਲੀ ''ਚ ਅੱਤਵਾਦ ਰੋਕੂ ਬਲ ਨੇ ਹਿਰਾਸਤ ਵਿੱਚ ਲਿਆ ਹੈ ।    
ਪੁੱਛਗਿਛ ਦੌਰਾਨ ਰਮਾਦਾਨ ਆਬਦੀ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਹੀ ਸਲਮਾਨ ਨਾਲ ਫੋਨ ''ਤੇ ਗੱਲ ਕੀਤੀ ਸੀ । ਰਮਾਦਾਨ ਆਬਦੀ ਮੁਤਾਬਕ ਫੋਨ ਉੱਤੇ ਸਲਮਾਨ ਨੇ ਆਪਣੇ ਪਰਿਵਾਰ ਨੂੰ ਕਿਹਾ ਸੀ ਕਿ ਉਹ ਮੱਕਾ ਦੀ ਤੀਰਥ ਯਾਤਰਾ ''ਤੇ ਜਾ ਰਿਹਾ ਹੈ। 
ਪੁਲਸ ਨੇ ਮੰਗਲਵਾਰ ਨੂੰ ਮੈਨਚੇਸਟਰ ''ਚ ਸਲਮਾਨ ਦੇ ਵੱਡੇ ਭਰਾ ਇਸਮਾਇਲ ਨੂੰ ਹਿਰਾਸਤ ਵਿੱਚ ਲਿਆ ਸੀ । ਸੋਮਵਾਰ ਰਾਤ ਨੂੰ ਮੈਨਚੇਸਟਰ ਏਰੇਨਾ ਵਿੱਚ ਹੋਏ ਇਸ ਆਤਮਘਾਤੀ ਬੰਬ ਧਮਾਕੇ ਵਿੱਚ ਕੁੱਝ ਬੱਚਿਆਂ ਸਮੇਤ ਕਈਆਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਬ੍ਰਿਟੇਨ ''ਚ ਪੁਲਸ ਮੈਨਚੇਸਟਰ ਏਰੇਨਾ ਧਮਾਕੇ ਦੇ ਪਿਛਲੇ ਸ਼ੱਕੀ ਨੈੱਟਵਰਕ ਦੀ ਤਲਾਸ਼ ਵਿੱਚ ਜੁਟੀ ਹੋਈ ਹੈ। ਇਸ ਸਿਲਸਿਲੇ ਵਿੱਚ ਪੁਲਸ ਨੇ ਸੱਤਵੇਂ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ । ਪੁਲਸ ਨੇ ਦੱਸਿਆ ਕਿ ਵਾਰਵਿਕਸ਼ਾਇਰ ਦੇ ਨਿਊਨਿਏਟਨ ਵਿੱਚ ਤਲਾਸ਼ੀ ਮਗਰੋਂ ਪੁਲਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ । ਪੁਲਸ ਮੁਤਾਬਕ ਸੋਮਵਾਰ ਰਾਤ ਨੂੰ ਮੈਨਚੇਸਟਰ ਏਰੇਨਾ ਵਿੱਚ ਅਮਰੀਕੀ ਪਾਪ ਸਟਾਰ ਏਰਿਆਨਾ ਗਰੈਂਡੇ  ਦੇ ਇਕ ਪ੍ਰੋਗਰਾਮ ਮਗਰੋਂ ਲਗਭਗ 22 ਸਾਲਾ ਸਲਮਾਨ ਰਮਾਦਾਨ ਆਬਦੀ ਨੇ ਆਪਣੇ-ਆਪ ਨੂੰ ਬੰਬ ਨਾਲ ਉੱਡਿਆ ਲਿਆ ਸੀ। ਬ੍ਰਿਟੇਨ ''ਚ ਅਜੇ ਵੀ ਸਖਤੀ ਨਾਲ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ।