ਆਸਟ੍ਰੇਲੀਆ ’ਚ ਮਿਲਿਆ ਅਤਿਅੰਤ ਦੁਰਲੱਭ ‘ਗੋਲ ਆਂਡਾ’, ਕਰੋੜਾਂ ’ਚੋਂ ਹੁੰਦਾ ਹੈ ਇਕ

06/17/2023 10:56:42 AM

ਮੈਲਬੋਰਨ (ਇੰਟ.)– ਇਨ੍ਹੀਂ ਦਿਨੀਂ ਇਕ ਆਂਡਾ ਕਾਫੀ ਚਰਚਾ ਵਿਚ ਹੈ, ਜਿਸ ਨੂੰ ਕਰੋੜਾਂ ਵਿਚੋਂ ਇਕ ਦੱਸਿਆ ਜਾ ਰਿਹਾ ਹੈ। ਇਸ ਅਤਿਅੰਤ ਦੁਰਲੱਭ ਆਂਡੇ ਦੀ ਖੋਜ ਆਸਟ੍ਰੇਲੀਆ ਵਿਚ ਹੋਈ ਹੈ, ਉਹ ਵੀ ਕਿਸਮਤ ਨਾਲ। ਇਸ ਵਿਚ ਅਜਿਹਾ ਕੀ ਵਿਸ਼ੇਸ਼ ਹੈ ਕਿ ਇਸ ਨੂੰ ਕਰੋੜਾਂ ਵਿਚੋਂ ਇਕ ਆਂਡਾ ਦੱਸਿਆ ਜਾ ਰਿਹਾ ਹੈ? ਜਿਸ ਆਂਡੇ ਦੀ ਗੱਲ ਹੋ ਰਹੀ ਹੈ, ਉਹ ਅੰਡਾਕਾਰ ਨਹੀਂ ਹੈ। ਇਹ ਆਂਡਾ ਗੋਲ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ PM ਮੋਦੀ ਦਾ ਕ੍ਰੇਜ਼, 'ਥਾਲੀ' ਤੋਂ ਬਾਅਦ ਹੁਣ ਚਰਚਾ 'ਚ ਕਾਰ ਦੀ ਨੰਬਰ ਪਲੇਟ (ਵੀਡੀਓ)

ਪੱਤਰਕਾਰ ਜੈਕਲੀਨ ਫੇਲਗੇਟ ਨੇ ਸੋਸ਼ਲ ਮੀਡੀਆ ’ਤੇ ਇਸ ਆਂਡੇ ਦੀ ਤਸਵੀਰ ਪੋਸਟ ਕੀਤੀ ਹੈ। ਇਹ ਆਂਡਾ ਆਸਟ੍ਰੇਲੀਆ ਦੇ ਮੈਲਬੋਰਨ ਵਿਚ ਇਕ ਸੁਪਰ ਮਾਰਕੀਟ ਤੋਂ ਮਿਲਿਆ ਸੀ। ਜੈਕਲੀਨ ਦੇ ਪੋਸਟ ਤੋਂ ਇਹ ਤਾਂ ਨਹੀਂ ਪਤਾ ਲੱਗ ਪਾ ਰਿਹਾ ਕਿ ਆਂਡਾ ਉਨ੍ਹਾਂ ਨੇ ਹੀ ਖਰੀਦਿਆ ਸੀ ਜਾਂ ਕਿਸੇ ਹੋਰ ਨੇ ਪਰ ਉਹ ਵੀ ਇਸ ਨੂੰ ਦੇਖ ਕੇ ਹੈਰਾਨ ਹੋਈ। ਉਨ੍ਹਾਂ ਪੋਸਟ ਵਿਚ ਲਿਖਿਆ-‘ਇਹ ਇਕ ਫਾਲੋਅਰ ਵਲੋਂ ਹੈ, ਇਹ ਆਂਡਾ ਮੇਰਾ ਨਹੀਂ ਹੈ ਪਰ ਮੈਂ ਸੋਚਿਆ ਕਿ ਇਸ ਕਮਾਲ ਦੇ ਆਂਡੇ ਨੂੰ ਮੈਂ ਸ਼ੇਅਰ ਕਰਾਂਗੀ। ਸਾਡੇ ਆਂਡਿਆਂ ਦੇ ਕਾਰਟਨ ਵਿਚ ਮੈਨੂੰ ਇਕ ‘ਰਾਊਂਡ ਐੱਗ’ ਮਿਲਿਆ। ਗੂਗਲ ’ਤੇ ਸਰਚ ਕਰਨ ਤੋਂ ਪਤਾ ਲੱਗਾ ਕਿ ਕਰੋੜਾਂ ਵਿਚੋਂ ਇਕ ਵਾਰ ਹੀ ਕੋਈ ਗੋਲ ਆਂਡਾ ਬਣਦਾ ਹੈ। ਇਸ ਤੋਂ ਪਹਿਲਾਂ ਜੋ ਗੋਲ ਆਂਡਾ ਮਿਲਿਆ ਸੀ, ਉਸ ਨੂੰ 78,000 ਰੁਪਏ ਵਿਚ ਵੇਚਿਆ ਗਿਆ ਸੀ।’

ਇਹ ਵੀ ਪੜ੍ਹੋ: PM ਮੋਦੀ ਦੀ ਫੇਰੀ ਤੋਂ ਪਹਿਲਾਂ ਅਮਰੀਕਾ ਨੇ ਭਾਰਤੀਆਂ ਨੂੰ ਦਿੱਤੀ ਰਾਹਤ, ਗ੍ਰੀਨ ਕਾਰਡ ਨੂੰ ਲੈ ਕੇ ਕੀਤਾ ਇਹ ਐਲਾਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry