ਨਿਊਜ਼ੀਲੈਂਡ ਚੋਣਾਂ ''ਚ ਇੰਗਲਿਸ਼ ਦੀ ਪਾਰਟੀ ਨੇ ਕੀਤੀ ਜਿੱਤ ਹਾਸਲ, ਪਰ ਨਹੀਂ ਮਿਲਿਆ ਬਹੁਮਤ

09/24/2017 1:04:48 AM

ਆਕਲੈਂਡ — ਨਿਊਜ਼ੀਲੈਂਡ 'ਚ ਸ਼ਨੀਵਾਰ ਨੂੰ ਆਮ ਚੋਣਾਂ ਲਈ ਹੋਈ ਵੋਟਿੰਗ ਦੀ ਗਿਣਤੀ ਸ਼ਾਮ ਨੂੰ ਹੀ ਖਤਮ ਹੋ ਗਈ। ਇਸ ਆਮ ਚੋਣਾਂ 'ਚ ਪ੍ਰਧਾਨ ਮੰਤਰੀ ਬਿੱਲ ਇੰਗਲਿਸ਼ ਦਾ ਮੁਕਾਬਲਾ ਜੈਸਿੰਡਾ ਆਰਡਰਮ ਨਾਲ ਸੀ। ਸ਼ੁਰੂਆਤੀ ਵੋਟਾਂ ਦੀ ਗਿਣਤੀ 'ਚ ਪ੍ਰਧਾਨ ਮੰਤਰੀ ਬਿੱਲ ਇੰਗਲਿਸ਼ ਦੀ ਨੈਸ਼ਨਲ ਪਾਰਟੀ ਨੇ ਲੀਡ ਕੀਤੀ ਪਰ ਬਹੁਮਤ ਹਾਸਲ ਕਰਨ ਤੋਂ ਖੁਝ ਗਏ। ਨਤੀਜਿਆਂ ਤੋਂ ਬਾਅਦ ਇੰਗਲਿਸ਼ ਦੀ ਨੈਸ਼ਨਲ ਪਾਰਟੀ ਨੂੰ 121 ਚੈਂਬਰਾਂ 'ਚੋਂ 58 ਸੀਟਾਂ 'ਤੇ ਜਿੱਤ ਹਾਸਲ ਕਰਦੇ ਹੋਏ 46 ਫੀਸਦੀ ਵੋਟਾਂ ਮਿਲੀਆਂ ਅਤੇ ਲੇਬਰ ਪਾਰਟੀ ਵੱਲੋਂ ਚੋਣਾਂ ਲੱੜ ਰਹੀ ਜੈਸਿੰਡਾ ਆਰਡਰਨ ਨੂੰ 35.8 ਫੀਸਦੀ ਵੋਟਾਂ ਦੇ ਨਾਲ 45 ਸੀਟਾਂ 'ਤੇ ਜਿੱਤ ਹਾਸਲ ਹੋਈ। ਨਿਊਜ਼ੀਲੈਂਡ ਦੇ ਐਕਟ ਮੁਤਾਬਕ ਸਰਕਾਰ ਬਣਾਉਣ ਲਈ 61 ਸੀਟਾਂ 'ਤੇ ਜਿੱਤ ਕਰਨੀ ਜ਼ਰੂਰੀ ਹੈ। ਨਿਊਜ਼ੀਲੈਂਡ ਫਸਟ ਨੇ 7.5 ਫੀਸਦੀ ਵੋਟਾਂ ਹਾਸਲ ਕਰ 9 ਸੀਟਾਂ 'ਤੇ ਜਿੱਤ ਹਾਸਲ ਕੀਤੀ। ਨਿਊਜ਼ੀਲੈਂਡ ਫਸਟ ਦੇ ਆਗੂ ਵਿੰਸਟਨ ਪੀਟਰਸ ਨੇ ਹਲੇਂ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਉਹ ਕਿਸ ਪਾਰਟੀ ਦੇ ਨਾਲ ਗਠਜੋੜ ਕਰਨਗੇ, ਕਿਉਂਕਿ ਉਨ੍ਹਾਂ ਦੇ ਗਠਜੋੜ ਨਾਲ ਹੀ ਇੰਗਲਿਸ਼ ਦੀ ਪਾਰਟੀ ਬਣ ਸਕਦੀ ਹੈ। ਗ੍ਰੀਨ ਪਾਰਟੀ ਨੂੰ 5.8 ਫੀਸਦੀ ਵੋਟਾਂ ਮਿਲੀਆਂ ਅਤੇ 7 ਸੀਟਾਂ 'ਤੇ ਜਿੱਤ ਹਾਸਲ ਕੀਤੀ। 
ਇਨ੍ਹਾਂ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਨਿਊਜ਼ੀਲੈਂਡ ਫਸਟ ਦੀ ਪਾਰਟੀ ਨੂੰ 'ਕਿੰਗਮੇਕਰ' ਦਾ ਨਾਂ ਦਿੱਤਾ ਗਿਆ ਹੈ, ਕਿਉਂਕਿ ਨਿਊਜ਼ੀਲੈਂਡ ਫਸਟ ਦੀ ਪਾਰਟੀ ਜੇਕਰ ਨੈਸ਼ਨਲ ਪਾਰਟੀ ਨਾਲ ਗਠਜੋੜ ਕਰਦੀ ਹੈ ਤਾਂ ਇੰਗਲਿਸ਼ ਦੀ ਸਰਕਾਰ ਬਣੇਗੀ। ਜ਼ਿਕਰਯੋਗ ਹੈ ਕਿ ਲੋਕਾਂ ਮੁਤਾਬਕ ਨਿਊਜ਼ੀਲੈਂਡ ਫਸਟ ਨੈਸ਼ਨਲ ਪਾਰਟੀ ਨਾਲ ਗਠਜੋੜ ਕਰੇਗੀ, ਕਿਉਂਕ ਜੇ ਉਹ ਲੇਬਰ ਪਾਰਟੀ ਨਾਲ ਗਠਜੋੜ ਕਰਦੀ ਵੀ ਹੈ ਤਾਂ ਫਿਰ ਵੀ ਲੇਬਰ ਪਾਰਟੀ ਦੀ ਸਰਕਾਰ ਬਣਨਾ ਮੁਸ਼ਕਿਲ ਹੈ, ਕਿਉਂਕਿ ਉਨ੍ਹਾਂ ਨੂੰ 45 ਸੀਟਾਂ 'ਤੇ ਜਿੱਤ ਹਾਸਲ ਹੋਈ ਹੈ। ਜ਼ਿਕਰਯੋਗ ਹੈ ਕਿ 2016 'ਚ ਜਾਨ ਕੀ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਬਣੇ ਸਨ। 
ਇਸ ਆਮ ਚੋਣਾਂ 'ਚ ਪੰਜਾਬੀਆਂ ਨੇ ਵੀ ਜਿੱਤ ਦੇ ਝੰਡੇ ਗੱਡ ਦਿੱਤੇ ਹਨ। ਇਸ 'ਚ 17 ਭਾਰਤੀ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਸਨ। ਜਿਨ੍ਹਾਂ 'ਚੋਂ ਕੰਵਲਜੀਤ ਸਿੰਘ ਬਖਸ਼ੀ, ਜਿਹੜੇ ਨਿਊਜ਼ੀਲੈਂਡ ਸੰਸਦ 'ਚ ਪੁੱਜਣ ਵਾਲੇ ਪਹਿਲਾਂ ਪੱਗੜੀਦਾਰੀ ਉਮੀਦਵਾਰ ਹਨ। ਡਾ. ਪਰਮਜੀਤ ਕੌਰ ਪਰਮਾਰ ਪਹਿਲੀ ਵਾਰ 20 ਸਤੰਬਰ, 2014 ਨੂੰ ਪਾਰਟੀ ਲਿਸਟ 'ਤੇ ਸੰਸਦ ਮੈਂਬਰ ਬਣੀ ਸੀ। ਉਹ ਮੂਲ ਰੂਪ ਤੋਂ ਹੁਸ਼ਿਆਰਪੁਰ ਤੋਂ ਹਨ। ਲੇਬਰ ਪਾਰਟੀ ਤੋਂ ਪਹਿਲੀ ਵਾਰ ਇਕ ਭਾਰਤੀ ਉਮੀਦਵਾਰ ਪ੍ਰਿਅੰਕਾ ਰਾਧਾਕ੍ਰਿਸ਼ਨਨ ਵੀ ਪਾਰਟੀ ਵੋਟ 'ਤੇ ਐੱਮ. ਪੀ. ਬਣ ਗਈ ਹੈ। 
ਪਹਿਲੀ ਸੰਸਦ ਦੀ ਮਿਆਦ 10 ਅਕਤੂਬਰ, 2017 ਤੱਕ ਹੈ। ਇਨ੍ਹਾਂ ਚੋਣਾਂ ਦੇ ਨਤੀਜਿਆਂ ਦਾ ਸਰਕਾਰੀ ਨਤੀਜਾ 7 ਅਕਤੂਬਰ ਨੂੰ ਐਲਾਨਿਆ ਜਾਵੇਗਾ। 11 ਅਕਤੂਬਰ ਤੱਕ ਦੁਬਾਰਾ ਗਿਣਤੀ ਕਰਨ ਦੀ ਅਪੀਲ ਕੀਤੀ ਜਾ ਸਕਦੀ ਹੈ। 12 ਅਕਤੂਬਰ ਨੂੰ ਸਰਕਾਰੀ ਪਰਵਾਨਾ ਜਾਰੀ ਹੋਵੇਗਾ ਜੋ ਕਿ ਸੰਸਦ ਮੈਂਬਰਾਂ ਨੂੰ ਮਾਨਤਾ ਦੇ ਦੇਵੇਗਾ। ਇਸ ਵੇਲੇ ਬਹੁਮਤ ਨਾ ਹੋਣ ਕਰਕੇ ਇਕ ਦੂਜੀ ਪਾਰਟੀ ਦੇ ਨਾਲ ਗਠਜੋੜ ਕਰਨਾ ਹੋਵੇਗਾ। ਇਸ ਤੋਂ ਬਾਅਦ ਹੀ ਫੈਸਲਾ ਹੋਵੇਗਾ ਕਿ ਕਿਹੜੀ ਪਾਰਟੀ ਕਿਸ ਨਾਲ ਮਿਲ ਕੇ ਸਰਕਾਰ ਬਣਾਉਂਦੀ ਹੈ।