9/11 ਪੀੜਤਾਂ ਦੀ ਪਛਾਣ ਕਰਨ ਲਈ ਲੈਬ 17 ਸਾਲ ਬਾਅਦ ਵੀ ਕਰ ਰਹੀ ਹੈ DNA ਟੈਸਟ

09/12/2018 2:01:26 AM

ਨਿਊਯਾਰਕ — 9 ਸਤੰਬਰ 2001 ਦਾ ਦਿਨ ਮਨੁੱਖੀ ਇਤਿਹਾਸ 'ਚ ਕਦੇ ਭੁਲਾਇਆ ਨਹੀਂ ਜਾ ਸਕਦਾ। ਨਿਊਯਾਰਕ ਸ਼ਹਿਰ ਹੀ ਨਹੀਂ ਪੂਰੀ ਦੁਨੀਆ ਇਸ ਅੱਤਵਾਦੀ ਹਮਲੇ ਨਾਲ ਕੰਬ ਗਈ ਸੀ। ਨਿਊਯਾਰਕ ਦੇ ਟਵਿਨ ਟਾਵਰ, ਵਰਲਡ ਟ੍ਰੇਡ ਸੈਂਟਰ ਅਤੇ ਪੈਂਟਾਗਨ 'ਤੇ ਹੋਏ ਅੱਤਵਾਦੀ ਹਮਲੇ 'ਚ ਕਰੀਬ 3,000 ਲੋਕਾਂ ਦੀ ਮੌਤ ਹੋ ਗਈ ਸੀ। ਇਸ ਅੱਤਵਾਦੀ ਘਟਨਾ ਤੋਂ 17 ਸਾਲ ਬਾਅਦ ਹੀ ਨਿਊਯਾਰਕ ਦੀ ਇਕ ਲੈਬ ਹੁਣ ਤੱਕ ਜਿਨ੍ਹਾਂ ਮ੍ਰਿਤਕਾਂ ਦੀ ਪਛਾਣ ਨਹੀਂ ਹੋਈ, ਉਨ੍ਹਾਂ ਦੀ ਪਛਾਣ ਕਰਨ ਲਈ ਕੰਮ ਕਰ ਰਹੀ ਹੈ। ਮਾਰੇ ਗਏ ਲੋਕਾਂ 'ਚੋਂ 1000 ਲੋਕਾਂ ਦੀ ਅਜੇ ਤੱਕ ਪਛਾਣ ਨਹੀਂ ਹੋਈ ਹੈ।

ਨਿਊਯਾਰਕ ਦੀ ਇਕ ਲੈਬ 'ਚ ਮ੍ਰਿਤਕਾਂ ਦੇ ਡੀ. ਐੱਨ. ਏ. ਟੈਸਟ ਲਈ ਸਾਰੇ ਵਿਗਿਆਨਕ ਯਤਨ ਕੀਤੇ ਜਾ ਰਹੇ ਹਨ। ਹੱਡੀਆਂ ਦੇ ਅਵਸ਼ੇਸ਼ ਜੋ ਮਲਬੇ ਦੇ ਢੇਰ 'ਚੋਂ ਮਿਲੇ ਸਨ, ਉਨ੍ਹਾਂ ਨੂੰ ਪਾਊਡਰ 'ਚ ਤਬਦੀਲ ਕਰਨ ਤੋਂ ਬਾਅਦ ਵੱਖ-ਵੱਖ ਰਸਾਇਣਕ ਪ੍ਰਕਿਰਿਆਵਾਂ ਲਈ ਟਿਊਬ 'ਚ ਪਾਉਣ, ਦੂਜੇ ਕੈਮੀਕਲ ਦੇ ਜ਼ਰੀਏ ਸੈਂਪਲ ਤਿਆਰ ਕਰ ਫਿਰ ਉਸ ਮਸ਼ੀਨ 'ਚ ਪਾਏ ਜਾ ਰਹੇ ਹਨ ਜਿਸ ਨਾਲ ਡੀ. ਐੱਨ. ਏ. ਦਾ ਪਤਾ ਲੱਗ ਸਕੇ। 17 ਸਾਲ ਬਾਅਦ ਵੀ ਲੈਬ ਦੇ ਵਿਗਿਆਨੀ ਅਤੇ ਕੰਮ ਕਰਨ ਵਾਲੇ ਦੂਜੇ ਲੋਕ ਮ੍ਰਿਤਕਾਂ ਦੀ ਪਛਾਣ ਤੈਅ ਕਰਨ ਲਈ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।

 

ਲੈਬ ਦੇ ਇਕ ਸੀਨੀਅਰ ਵਿਗਿਆਨੀ ਨੇ ਦੱਸਿਆ ਕਿ ਹੱਡੀਆਂ ਦੇ ਬਚੇ ਹੋਏ ਅਵਸ਼ੇਸ਼ਾਂ ਤੋਂ ਡੀ. ਐੱਨ. ਏ. ਤੈਅ ਕਰਨਾ ਸਾਡੇ ਲਈ ਬਹੁਤ ਮੁਸ਼ਕਿਲ ਹੈ। ਇਸ ਦੇ ਨਾਲ ਹੀ ਜਦੋਂ ਜ਼ਮੀਨ 'ਤੇ ਸਿਰਫ ਅਵਸ਼ੇਸ਼ ਹੀ ਨਹੀਂ ਸਨ ਉਥੇ ਅੱਗ, ਕੀਟਾਣੂ, ਸੂਰਜ ਦੀ ਰੌਸ਼ਨੀ, ਡੀਜ਼ਲ ਅਤੇ ਹੋਰ ਚੀਜ਼ਾਂ ਸਨ ਤਾਂ ਮਨੁੱਖੀ ਸਰੀਰ ਦੇ ਅਵਸ਼ੇਸ਼ਾਂ ਦੇ ਖਰਾਬ ਹੋ ਜਾਣ ਦਾ ਸ਼ੱਕ ਹੋਰ ਵੀ ਜ਼ਿਆਦਾ ਹੁੰਦਾ ਸੀ।

ਦੱਸ ਦਈਏ ਕਿ ਇਸ ਭਿਆਨਕ ਅੱਤਵਾਦੀ ਹਮਲੇ 'ਚ 22,000 ਸਰੀਰਾਂ ਦੇ ਟੁਕੜੇ ਮਿਲੇ ਸਨ, ਜਿਨ੍ਹਾਂ ਦੀ ਹੁਣ ਤੱਕ 10 ਤੋਂ 15 ਵਾਰ ਜਾਂਚ ਕੀਤੀ ਜਾ ਚੁੱਕੀ ਹੈ। ਹਾਲਾਂਕਿ ਆਧੁਨਿਕ ਤਕਨੀਕ ਦੇ ਇਸਤੇਮਾਲ ਤੋਂ ਬਾਅਦ ਵੀ ਸਿਰਫ 1642 ਦੀ ਪਛਾਣ ਹੀ ਯਕੀਕਨ ਹੋ ਸਕੀ ਹੈ। ਹਾਲਾਂਕਿ ਇਸ ਕੋਸ਼ਿਸ਼ ਨੂੰ ਬਿਨਾਂ ਨਤੀਜੇ ਵਾਲਾ ਨਹੀਂ ਕਿਹਾ ਜਾ ਸਕਦਾ। ਪਿਛਲੇ ਸਾਲ ਟੀਮ ਨੇ ਸਕਾਟ ਮਿਸ਼ਲ ਜਾਨਸਨ ਨਾਂ ਦੇ 26 ਸਾਲਾ ਦੇ ਵਿਅਕਤੀ ਦੀ ਪਛਾਣ ਕੀਤੀ। ਸਕਾਟ ਪੇਸ਼ੇ ਤੋਂ ਫਾਈਨੈਂਸ ਮਾਹਿਰ ਸਨ। ਉਨ੍ਹਾਂ ਤੋਂ ਪਹਿਲਾਂ ਵੀ ਇਕ ਹੋਰ ਸ਼ਖਸ ਦੀ ਪਛਾਣ ਕੀਤੀ ਗਈ ਸੀ।