ਸਿੰਗਾਪੁਰ ਦੀ ਬਿਲਡਿੰਗ ''ਚ ਲੱਗੀ ਭਿਆਨਕ ਅੱਗ

06/19/2019 9:49:59 PM

ਗੇਨਾਂਗ - ਸਿੰਗਾਪੁਰ ਦੇ ਗੇਨਾਂਗ ਦੀ ਇਕ ਬਿਲਡਿੰਗ 'ਚ ਭਿਆਨਕ ਅੱਗ ਲਈ ਗਈ। ਇਹ ਅੱਗ ਬਿਲਡਿੰਗ ਦੇ ਸ਼ਾਪਹਾਊਸ 67 ਅਤੇ 69 ਲੋਰੋਂਗ 14 'ਚ ਲੱਗੀ। ਜਿਸ ਦੀ ਜਾਣਕਾਰੀ ਸਿੰਗਾਪੁਰ ਸਿਵਲ ਡਿਫੈਂਸ ਫੋਰਸ (ਐੱਸ. ਸੀ. ਡੀ. ਐੱਫ.) ਨੇ ਆਪਣੇ ਫੇਸਬੁੱਕ ਪੇਜ 'ਤੇ ਇਕ ਪੋਸਟ ਸ਼ੇਅਰ ਕਰਕੇ ਦਿੱਤੀ। ਉਨ੍ਹਾਂ ਦੱਸਿਆ ਕਿ ਬਿਲਡਿੰਗ 'ਚ ਇਹ ਅੱਗ ਸਥਾਨਕ ਸਮੇਂ ਮੁਤਾਬਕ ਰਾਤ 8:35 ਵਜੇ ਲੱਗੀ।

ਡਿਫੈਂਸ ਫੋਰਸ ਵੱਲੋਂ ਅਲਾਰਟ ਜਾਰੀ ਕਰਨ ਤੋਂ ਬਾਅਦ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਅਤੇ ਘਟੋਂ-ਘੱਟ 70 ਮੁਲਾਜ਼ਮ ਪਹੁੰਚੇ। ਜਿਨ੍ਹਾਂ ਨੇ ਕੁਝ ਹੀ ਪਲਾਂ 'ਚ ਅੱਗ 'ਤੇ ਕਾਬੂ ਪਾ ਲਿਆ। ਐੱਸ. ਸੀ. ਡੀ. ਐੱਫ. ਦੇ ਅਧਿਕਾਰੀ ਨੇ ਦੱਸਿਆ ਕਿ ਇਸ 'ਚ ਕੋਈ ਜ਼ਖਮੀ ਨਹੀਂ ਹੋਇਆ। ਉਥੇ ਸਥਾਨਕ ਪੁਲਸ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਲੋਕਾਂ ਵੱਲੋਂ ਸ਼ੋਸ਼ਲ ਮੀਡਾ 'ਤੇ ਕਈ ਤਰ੍ਹਾਂ ਦੀਆਂ ਵੀਡੀਓ ਅਤੇ ਤਸਵੀਰਾਂ ਵੀ ਅਪਲੋਡ ਕੀਤੀਆਂ ਗਈਆਂ, ਜਿਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਇਹ ਘਟਨਾ ਕਾਫੀ ਭਿਆਨਕ ਸੀ ਪਰ ਮੌਕੇ 'ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਬੜੀ ਸੋਚ-ਸਮਝ ਨਾਲ ਅੱਗ 'ਤੇ ਮਿੰਟਾਂ 'ਚ ਕਾਬੂ ਪਾ ਲਿਆ।

Khushdeep Jassi

This news is Content Editor Khushdeep Jassi