ਅਮਰੀਕਾ 'ਚ 'ਸ਼ਟਡਾਊਨ' ਦਾ ਖ਼ਤਰਾ ਟਲਿਆ, ਰਾਸ਼ਟਰਪਤੀ ਬਾਈਡੇਨ ਨੇ ਬਿੱਲ 'ਤੇ ਕੀਤੇ ਦਸਤਖ਼ਤ

10/01/2023 9:53:07 AM

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ 17 ਨਵੰਬਰ ਤੱਕ ਏਜੰਸੀਆਂ ਨੂੰ ਫੰਡ ਦੇਣ ਲਈ ਸੰਸਦ ਦੁਆਰਾ ਪਾਸ ਕੀਤੇ ਬਿੱਲ 'ਤੇ ਦਸਤਖ਼ਤ ਕੀਤੇ, ਜਿਸ ਨਾਲ ਸਰਕਾਰੀ ਬੰਦ ਹੋਣ ਦਾ ਸੰਕਟ ਟਲ ਗਿਆ। ਇਸ ਤੋਂ ਪਹਿਲਾਂ ਸ਼ਨੀਵਾਰ ਦੇਰ ਰਾਤ ਕਾਂਗਰਸ (ਸੰਸਦ) ਨੇ ਸਰਕਾਰੀ ਏਜੰਸੀਆਂ ਦੇ ਕੰਮਕਾਜ ਨੂੰ ਬਰਕਰਾਰ ਰੱਖਣ ਲਈ ਇੱਕ ਅਸਥਾਈ ਗ੍ਰਾਂਟ ਯੋਜਨਾ ਨਾਲ ਸਬੰਧਤ ਬਿੱਲ ਪਾਸ ਕਰ ਦਿੱਤਾ ਸੀ। ਟੈਕਸ ਨੂੰ ਮਨਜ਼ੂਰੀ ਲਈ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਭੇਜਿਆ ਗਿਆ ਸੀ। ਇਹ ਜਲਦਬਾਜ਼ੀ ਵਿੱਚ ਪਾਸ ਕੀਤੇ ਗਏ ਬਿੱਲ ਵਿੱਚ ਯੂਕ੍ਰੇਨ ਨੂੰ ਮਿਲਟਰੀ ਸਹਾਇਤਾ ਵਿੱਚ ਕਟੌਤੀ ਕਰਨ ਅਤੇ ਬਾਈਡੇਨ ਦੀ ਬੇਨਤੀ 'ਤੇ ਸੰਘੀ ਆਫ਼ਤ ਸਹਾਇਤਾ ਬਜਟ ਵਿੱਚ 16 ਬਿਲੀਅਨ ਡਾਲਰ ਦਾ ਵਾਧਾ ਕਰਨ ਦੀ ਵਿਵਸਥਾ ਹੈ। 

ਇਹ ਬਿੱਲ 17 ਨਵੰਬਰ ਤੱਕ ਸਰਕਾਰੀ ਕੰਮਾਂ ਲਈ ਵਿੱਤ ਪ੍ਰਦਾਨ ਕਰੇਗਾ। ਰੂਸ ਨਾਲ ਚੱਲ ਰਹੇ ਯੁੱਧ ਵਿੱਚ ਯੂਕ੍ਰੇਨ ਨੂੰ ਫੌਜੀ ਸਹਾਇਤਾ ਪ੍ਰਦਾਨ ਕਰਨਾ ਵ੍ਹਾਈਟ ਹਾਊਸ ਦੀ ਤਰਜੀਹ ਰਹੀ ਹੈ, ਜਿਸਦਾ ਵੱਡੀ ਗਿਣਤੀ ਵਿੱਚ ਸੰਸਦ ਮੈਂਬਰ ਵਿਰੋਧ ਕਰ ਰਹੇ ਹਨ। ਪ੍ਰਤੀਨਿਧ ਸਦਨ ਵਿੱਚ ਕਈ ਦਿਨਾਂ ਦੇ ਡੈੱਡਲਾਕ ਵਿਚਕਾਰ ਸਦਨ ਦੇ ਸਪੀਕਰ ਕੇਵਿਨ ਮੈਕਕਾਰਥੀ ਨੇ ਸ਼ਨੀਵਾਰ ਰਾਤ ਨੂੰ ਖਰਚਿਆਂ ਵਿੱਚ ਸਖ਼ਤ ਕਟੌਤੀ ਦੀ ਆਪਣੀ ਮੰਗ ਨੂੰ ਛੱਡ ਦਿੱਤਾ ਅਤੇ ਡੈਮੋਕਰੇਟ ਸੰਸਦ ਮੈਂਬਰਾਂ ਦੇ ਸਹਿਯੋਗ ਨਾਲ ਪਾਸ ਕੀਤੇ ਬਿੱਲ ਨੂੰ ਪ੍ਰਵਾਨਗੀ ਲਈ ਸੈਨੇਟ ਨੂੰ ਭੇਜ ਦਿੱਤਾ। ਬਾਅਦ ਵਿੱਚ ਸੈਨੇਟ ਨੇ ਵੀ ਬਿੱਲ ਨੂੰ ਹਰੀ ਝੰਡੀ ਦੇ ਦਿੱਤੀ ਅਤੇ ਇਸਨੂੰ ਕਾਨੂੰਨ ਬਣਾਉਣ ਲਈ ਰਾਸ਼ਟਰਪਤੀ ਬਾਈਡੇਨ ਦੇ ਦਸਤਖ਼ਤ ਲਈ ਭੇਜ ਦਿੱਤਾ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡੀਅਨ ਨਾਗਰਿਕਾਂ ਨੂੰ ਭਾਰਤ ਦਾ ਇਕ ਹੋਰ ਵੱਡਾ ਝਟਕਾ, ਬੰਦ ਕੀਤੀ ਇਹ ਸਹੂਲਤ

ਬਾਈਡੇਨ ਨੇ ਇੱਕ ਬਿਆਨ ਵਿੱਚ ਕਿਹਾ ਕਿ “ਇਹ ਅਮਰੀਕੀ ਲੋਕਾਂ ਲਈ ਚੰਗੀ ਖ਼ਬਰ ਹੈ। ਉਸਨੇ ਇਹ ਵੀ ਕਿਹਾ ਕਿ ਸੰਯੁਕਤ ਰਾਜ ਕਿਸੇ ਵੀ ਸਥਿਤੀ ਵਿੱਚ ਯੂਕ੍ਰੇਨ ਲਈ ਅਮਰੀਕੀ ਸਮਰਥਨ ਵਿੱਚ ਵਿਘਨ ਪਾਉਣ ਦੀ ਇਜਾਜ਼ਤ ਨਹੀਂ ਦੇ ਸਕਦਾ ਹੈ ਅਤੇ ਉਮੀਦ ਹੈ ਕਿ ਮੈਕਕਾਰਥੀ "ਯੂਕ੍ਰੇਨ ਦੇ ਲੋਕਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਬਰਕਰਾਰ ਰੱਖੇਗਾ ਅਤੇ ਇਸ ਨਾਜ਼ੁਕ ਸਮੇਂ ਵਿੱਚ ਯੂਕ੍ਰੇਨ ਦੀ ਮਦਦ ਲਈ ਜ਼ਰੂਰੀ ਸਹਾਇਤਾ ਦਾ ਸਮਰਥਨ ਕਰੇਗਾ।'' ਅਮਰੀਕਾ ਵਿਚ ਸਰਕਾਰ ਨੂੰ ਗ੍ਰਾਂਟ ਦੇਣ ਦੀ ਸਮਾਂ ਸੀਮਾ ਸ਼ਨੀਵਾਰ ਅੱਧੀ ਰਾਤ ਨੂੰ ਖ਼ਤਮ ਹੋਣੀ ਸੀ। ਪ੍ਰਤੀਨਿਧੀ ਸਭਾ ਵਿਚ ਵੋਟਿਗੰ ਤੋਂ ਪਹਿਲਾਂ ਮੈਕਕਾਰਥੀ ਨੇ ਕਿਹਾ ਕਿ "ਅਸੀਂ ਆਪਣਾ ਕੰਮ ਕਰਨ ਜਾ ਰਹੇ ਹਾਂ, ਅਸੀਂ ਆਪਣੀ ਜ਼ਿੰਮੇਵਾਰੀ ਨਿਭਾਉਣ ਜਾ ਰਹੇ ਹਾਂ। ਅਸੀਂ ਸਰਕਾਰ ਦਾ ਕੰਮਕਾਜ ਜਾਰੀ ਰੱਖਾਂਗੇ।” ਬਿੱਲ ਦੇ ਪਾਸ ਹੋਣ ਨਾਲ ਅਮਰੀਕੀ ਸਰਕਾਰ ਦੇ ਕੰਮਕਾਜ 'ਚ 'ਸ਼ਟਡਾਊਨ' ਦਾ ਖ਼ਤਰਾ ਫਿਲਹਾਲ ਟਲ ਗਿਆ ਹੈ ਪਰ ਇਸ ਰਾਹਤ ਨੂੰ ਆਰਜ਼ੀ ਮੰਨਿਆ ਜਾ ਰਿਹਾ ਹੈ। ਕਾਂਗਰਸ ਨੂੰ ਸੰਸਦ ਮੈਂਬਰਾਂ ਵਿਚਕਾਰ ਡੂੰਘੇ ਡੈੱਡਲਾਕ ਦੇ ਵਿਚਕਾਰ ਆਉਣ ਵਾਲੇ ਮਹੀਨਿਆਂ ਵਿੱਚ ਸਰਕਾਰ ਨੂੰ ਦੁਬਾਰਾ ਫੰਡ ਪ੍ਰਦਾਨ ਕਰਨ ਦੀ ਜ਼ਰੂਰਤ ਹੋਏਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 

Vandana

This news is Content Editor Vandana