ਵੈਨਕੁਵਰ ''ਚ 58,000 ਕਿਲੋ ਦੇ ਜਹਾਜ਼ ਨੂੰ ਖਿੱਚਣ ਲਈ ਹੋਇਆ ਮੁਕਾਬਲਾ

06/28/2017 10:38:04 AM

ਵੈਨਕੁਵਰ— ਇਹ ਤਸਵੀਰ 'ਵੈਨਕੁਵਰ ਕੌਮਾਂਤਰੀ ਏਅਰਪੋਰਟ' ਦੀ ਹੈ। ਸੋਮਵਾਰ ਨੂੰ ਇੱਥੇ ਬੋਇੰਗ ਜਹਾਜ਼ ਨੂੰ ਖਿੱਚਣ ਦੀ ਪ੍ਰਤੀਯੋਗਤਾ ਰੱਖੀ ਗਈ। ਇਹ ਜਹਾਜ਼ ਤਕਰੀਬਨ 58,000 ਕਿਲੋ ਦਾ ਵਜ਼ਨ ਦਾ ਸੀ। ਇਸ ਮੁਕਾਬਲੇ ਨੂੰ ਦੇਖਣ ਲਈ ਲੋਕਾਂ 'ਚ ਕਾਫੀ ਉਤਸ਼ਾਹ ਸੀ। ਇਸ 'ਚ ਪੁਰਸ਼ ਤੇ ਮਹਿਲਾ ਟੀਮਾਂ ਦੇ ਨਾਲ-ਨਾਲ ਬੱਚਿਆਂ ਦੀ ਟੀਮ ਨੇ ਵੀ ਹਿੱਸਾ ਲਿਆ। ਹਾਲਾਂਕਿ ਇਸ ਮੁਕਾਬਲੇ 'ਚ ਕੋਈ ਵੀ ਨਹੀਂ ਜਿੱਤ ਸਕਿਆ ਕਿਉਂਕਿ ਇਸ ਦਾ ਉਦੇਸ਼ ਸਿਰਫ ਫੰਡ ਇਕੱਠਾ ਕਰਨਾ ਹੀ ਸੀ। ਇਸ ਤੋਂ ਪਹਿਲਾਂ ਇਕੱਠੇ ਕੀਤੇ ਗਏ ਪੈਸਿਆਂ ਨੂੰ ਵੈਨਕੁਵਰ ਦੇ ਹੇਠਲੇ ਇਲਾਕੇ 'ਚ ਰਹਿਣ ਵਾਲੇ ਗਰੀਬ ਬੱਚਿਆਂ ਦੀ ਸਿੱਖਿਆ 'ਤੇ ਖਰਚਿਆ ਜਾਵੇਗਾ।