ਮਿੱਟੀ 'ਚ ਖੇਡ ਰਿਹਾ ਸੀ ਬੱਚਾ, ਅਚਾਨਕ ਹੱਥ ਲੱਗੀ ਅਜਿਹੀ ਚੀਜ਼ ਕਿ ਸਭ ਰਹਿ ਗਏ ਹੱਕੇ-ਬੱਕੇ

07/24/2017 8:47:15 AM

ਵਾਸ਼ਿੰਗਟਨ— ਅਮਰੀਕਾ 'ਚ ਰਹਿਣ ਵਾਲਾ ਜੂਡ ਸਪਾਕਰਸ (10) ਨਾਂ ਦਾ ਬੱਚਾ ਹਾਲ ਹੀ 'ਚ ਆਪਣੇ ਮਾਂ-ਬਾਪ ਨਾਲ ਘੁੰਮਣ ਗਿਆ ਸੀ। ਇਸੇ ਦੌਰਾਨ ਮਿੱਟੀ ਦੇ ਬੰਕਰ ਬਣਾਉਂਦੇ ਸਮੇਂ ਉਸ ਨੂੰ ਕਾਫੀ ਪੁਰਾਣਾ ਅਵਸ਼ੇਸ਼(ਲਾਸ਼ ਦਾ ਬਚਿਆ ਹਿੱਸਾ)ਦਿਖਾਈ ਦਿੱਤਾ। ਬੱਚੇ ਨੇ ਤੁਰੰਤ ਇਸ ਖੋਜ ਬਾਰੇ ਆਪਣੇ ਮਾਂ-ਬਾਪ ਨੂੰ ਦੱਸਿਆ। ਇਸ ਨੂੰ ਦੇਖ ਉਹ ਵੀ ਹੱਕੇ-ਬੱਕੇ ਰਹਿ ਗਏ। ਉਨ੍ਹਾਂ ਨੂੰ ਵੀ ਇਸ ਬਾਰੇ ਜਾਣਕਾਰੀ ਨਹੀਂ ਸੀ। ਇਸ ਲਈ ਉਨ੍ਹਾਂ ਨੇ ਖੋਜ ਬਾਰੇ ਨਿਊ ਮੈਕਸੀਕੋ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਪੀਟਰ ਹਾਉਡੇ ਨੂੰ ਜਾਣਕਾਰੀ ਦਿੱਤੀ।


ਇਕ ਹਫਤੇ ਮਗਰੋਂ ਉਨ੍ਹਾਂ ਨੇ ਖੋਦਾਈ ਕੀਤੀ ਤਾਂ ਇੱਥੋਂ 1.2 ਮਿਲੀਅਨ ਸਾਲ ਪੁਰਾਣੀ ਇਕ ਖੋਪੜੀ ਮਿਲੀ ਜਿਸ ਦਾ ਭਾਰ ਲਗਭਗ 1000 ਕਿਲੋ ਸੀ। ਉਨ੍ਹਾਂ ਕਿਹਾ ਕਿ ਇਹ ਖੋਪੜੀ ਹਾਥੀ ਵਾਂਗ ਦਿਖਾਈ ਦੇਣ ਵਾਲੇ ਜਾਨਵਰ ਮਾਸਟੋਡਾਨ ਦੀ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਇਸ ਨੂੰ ਲੋਕਾਂ ਦੇ ਦੇਖਣ ਲਈ ਰੱਖਿਆ ਜਾਵੇਗਾ।

ਹਾਲਾਂਕਿ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਬਾਰੇ ਜਦ ਤਕ ਪੂਰੀ ਜਾਣਕਾਰੀ ਨਾ ਮਿਲੇ ਤਦ ਤਕ ਕੁੱਝ ਵੀ ਕਿਹਾ ਨਹੀਂ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਇਸ 'ਤੇ ਜਾਂਚ ਕਰਨ ਲਈ ਕਈ ਸਾਲ ਲੱਗ ਸਕਦੇ ਹਨ। ਪੀਟਰ ਨੇ ਕਿਹਾ,''ਇਹ ਖੋਜ ਵੱਖਰੀ ਹੈ ਪਰ ਇਸ ਦੇ ਸੱਚ ਬਾਰੇ ਅਜੇ ਕੁੱਝ ਵੀ ਕਹਿਣਾ ਮੁਸ਼ਕਲ ਹੈ ਪਰ ਇਹ ਬਹੁਤ ਖਾਸ ਕਿਸਮ ਦੀ ਖੋਪੜੀ ਹੈ ਅਤੇ ਲੋਕਾਂ 'ਚ ਇਸ ਨੂੰ ਦੇਖਣ ਦੀ ਉਤਸੁਕਤਾ ਹੋਵੇਗੀ।''