ਨੀਂਦ ਦੀਆਂ ਗੋਲੀਆਂ ਅਤੇ ਪੇਨਕਿਲਰਸ ਦੀ ਥਾਂ ਭੰਗ ਹੈ ਫਾਇਦੇਮੰਦ

07/05/2019 5:12:55 PM

ਵਾਸ਼ਿੰਗਟਨ (ਏਜੰਸੀ)–ਦਰਦ ਅਤੇ ਨੀਂਦ ਤੋਂ ਬਚਣ ਲਈ ਮਾਰੀਜੁਆਨਾ (ਗਾਂਜਾ) ਬੇਹੱਦ ਫਾਇਦੇਮੰਦ ਹੈ, ਜੋ ਲੋਕ ਪੇਨ ਕਿਲਰ ਜਾਂ ਨੀਂਦ ਦੀਆਂ ਗੋਲੀਆਂ ਤੋਂ ਬਚਣਾ ਚਾਹੁੰਦੇ ਹਨ ਉਹ ਇਸ ਦੀ ਵਰਤੋਂ ਕਰ ਰਹੇ ਹਨ। ਇਹ ਓਪੀਆਈਡਸ (ਮੈਡੀਕਲ ਖੇਤਰ ’ਚ ਇਸਤੇਮਾਲ ਹੋਣ ਵਾਲਾ ਅਫੀਮ ਵਰਗਾ ਤੱਤ) ਨੂੰ ਵੀ ਰਿਪਲੇਸ ਕਰ ਸਕਦਾ ਹੈ। ਅਮਰੀਕਾ ’ਚ ਹੋਈ ਇਕ ਸਟੱਡੀ ’ਚ ਇਹ ਗੱਲ ਸਾਹਮਣੇ ਆਈ ਹੈ। ਅਮਰੀਕਾ ’ਚ 1 ਹਜ਼ਾਰ ਲੋਕਾਂ ’ਤੇ ਸਟੱਡੀ ਕੀਤੀ ਗਈ, ਜੋ ਲੀਗਲ ਮਾਰੀਜੁਆਨਾ (ਗਾਂਜਾ) ਦਾ ਸੇਵਨ ਕਰ ਰਹੇ ਸਨ। ਇਨ੍ਹਾਂ ’ਚੋਂ 65 ਫੀਸਦੀ ਲੋਕ ਦਰਦ ਲਈ ਕੈਨਬਿਸ (ਭੰਗ) ਦੀ ਵਰਤੋਂ ਕਰ ਰਹੇ ਸਨ। ਇਨ੍ਹਾਂ ’ਚੋਂ 80 ਫੀਸਦੀ ਲੋਕਾਂ ਨੂੰ ਇਸ ਦਾ ਕਾਫੀ ਫਾਇਦਾ ਹੋਇਆ। ਇਹ ਸਟੱਡੀ ‘ਜਨਰਲ ਆਫ ਸਾਈਕੋਐਕਟਿਵ ਡਰੱਗਸ’ ’ਚ ਛਾਪੀ ਗਈ ਹੈ। ਇਸ ਸਟੱਡੀ ’ਚ 74 ਫੀਸਦੀ ਲੋਕਾਂ ਨੇ ਕਿਹਾ ਕਿ ਲੀਗਲ ਮਾਰੀਜੁਆਨਾ ਨਾਲ ਉਨ੍ਹਾਂ ਨੂੰ ਨੀਂਦ ’ਚ ਕਾਫੀ ਫਾਇਦਾ ਹੋਇਆ ਹੈ। ਇਨ੍ਹਾਂ ’ਚੋਂ ਜ਼ਿਆਦਾਤਰ ਲੋਕਾਂ ਨੇ ਨੀਂਦ ਲਈ ਸੇਵਨ ਕੀਤੀ ਜਾਣ ਵਾਲੀ ਦਵਾਈ ਛੱਡ ਦਿੱਤੀ ਸੀ। ਇਸ ਖੋਜ ’ਚ ਇਹ ਵੀ ਦੇਖਿਆ ਗਿਆ ਕਿ ਭੰਗ ਓਪੀਆਈਡ ਦੇ ਇਸਤੇਮਾਲ ਨੂੰ ਘੱਟ ਕਰਨ ’ਚ ਮਦਦ ਕਰਦੀ ਹੈ। ਹਾਲਾਂਕਿ ਖੋਜਕਾਰਾਂ ਨੇ ਕਿਹਾ ਕਿ ਇਸ ਨਾਲ ਮੈਡੀਕਲ ਸਬੰਧੀ ਫਾਇਦਿਆਂ ਨੂੰ ਹਾਲੇ ਹੋਰ ਸਮਝਣ ਦੀ ਲੋੜ ਹੈ।

Sunny Mehra

This news is Content Editor Sunny Mehra