ਯੂਕੇ 'ਚ ਰਹਿਣ ਲਈ ਸਭ ਤੋਂ ਵਧੀਆ ਸਥਾਨਾਂ 'ਚ ਸਕਾਟਲੈਂਡ ਦੇ ਪਿੰਡ ਵੀ ਸ਼ਾਮਲ

01/01/2023 12:01:46 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਵਿੱਚ ਰਹਿਣ ਲਈ ਸਭ ਤੋਂ ਵਧੀਆ ਸਥਾਨਾਂ ਦੀ ਨਵੀਂ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਸਕਾਟਲੈਂਡ ਦੇ ਵੀ ਕਈ ਪਿੰਡ ਸ਼ਾਮਲ ਕੀਤੇ ਗਏ ਹਨ। ‘ਦ ਟੈਲੀਗ੍ਰਾਫ’ ਦੁਆਰਾ ਪ੍ਰਕਾਸ਼ਿਤ ਅਤੇ ਸੇਵਿਲਸ ਦੀ ਖੋਜ ਦੇ ਆਧਾਰ 'ਤੇ ਇਸ ਸੂਚੀ ਵਿੱਚ ਸਕਾਟਲੈਂਡ, ਇੰਗਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਦੇ 54 ਸਭ ਤੋਂ ਵੱਧ ਪਸੰਦੀਦਾ ਪਿੰਡਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਵੀ ਦੱਸਿਆ ਗਿਆ ਹੈ ਕਿ ਹਰੇਕ ਸਥਾਨ ਵਿੱਚ ਜਾਇਦਾਦ ਖਰੀਦਣ ਲਈ ਕਿੰਨਾ ਖਰਚਾ ਆਉਂਦਾ ਹੈ। ਜਿਹੜੇ ਲੋਕ 2023 ਵਿੱਚ ਇੱਕ ਨਵੀਂ ਸ਼ੁਰੂਆਤ ਕਰਨਾ ਚਾਹੁੰਦੇ ਹਨ ਅਤੇ ਵੱਡੇ ਸ਼ਹਿਰ ਤੋਂ ਦੂਰ ਪੇਂਡੂ ਖੇਤਰਾਂ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੇ ਹਨ, ਇਹ ਖੋਜ ਇਸ ਬਾਰੇ ਲਾਭਦਾਇਕ ਜਾਣਕਾਰੀ ਪ੍ਰਦਾਨ ਕਰਦੀ ਹੈ ਕਿ ਕੁਝ ਸਥਾਨ ਕਿੰਨੇ ਕਿਫਾਇਤੀ ਹਨ। ਸੂਚੀ ਵਿੱਚ ਸ਼ਾਮਲ ਸਕਾਟਿਸ਼ ਸਥਾਨਾਂ ਵਿੱਚ ਪੂਰਬੀ ਲੋਥੀਅਨ ਵਿੱਚ ਗੁਲੇਨ, ਫਾਈਫ ਵਿੱਚ ਐਲੀ ਅਤੇ ਪਰਥਸ਼ਾਇਰ ਵਿੱਚ ਸਟ੍ਰੈਥਟੇ ਸ਼ਾਮਲ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਨਵੇਂ ਸਾਲ ਦੇ ਜਸ਼ਨ ਦੌਰਾਨ ਟਾਈਮਜ਼ ਸਕੁਏਅਰ ਨੇੜੇ ਚਾਕੂ ਹਮਲਾ, ਦੋ ਪੁਲਸ ਅਧਿਕਾਰੀ ਜ਼ਖ਼ਮੀ

ਸਟਰਲਿੰਗ ਵਿੱਚ ਕਿਲਰਨ ਅਤੇ ਗਲਕਿਰਕ ਵੀ ਸੂਚੀ ਵਿੱਚ ਹੈ। ਗੁਲੇਨ ਫਰਥ ਆਫ ਫੋਰਥ ਦੇ ਦੱਖਣੀ ਕਿਨਾਰੇ 'ਤੇ ਸਥਿਤ ਹੈ ਜਿੱਥੇ ਸਥਾਨਕ ਲੋਕ ਅਤੇ ਯਾਤਰੀ ਗਰਮੀਆਂ ਦੇ ਮਹੀਨਿਆਂ ਦੌਰਾਨ ਇਕੱਠੇ ਹੁੰਦੇ ਹਨ। ਪ੍ਰਕਾਸ਼ਨ ਦੇ ਅਨੁਸਾਰ ਇਸਦੀ ਔਸਤਨ ਘਰ ਦੀ ਕੀਮਤ 356,615 ਪੌਂਡ ਹੈ, ਜੋ ਇਸਨੂੰ ਸੂਚੀ ਵਿੱਚ ਕਈ ਹੋਰ ਸਥਾਨਾਂ ਨਾਲੋਂ ਕਾਫ਼ੀ ਸਸਤਾ ਬਣਾਉਂਦੀ ਹੈ।ਇਸ ਦੌਰਾਨ ਐਲੀ ਪੂਰਬੀ ਨਿਉਕ ਦੇ ਅੰਦਰ ਸਥਿਤ ਇੱਕ ਪ੍ਰਸਿੱਧ ਸਮੁੰਦਰੀ ਕਿਨਾਰੇ ਵਾਲੀ ਮੰਜ਼ਿਲ ਹੈ, ਜਿੱਥੇ ਔਸਤਨ 349,951 ਪੌਂਡ ਦੀ ਲਾਗਤ ਵਾਲੇ ਘਰਾਂ ਹਨ। ਸੂਚੀ ਵਿੱਚ ਦਿਖਾਈ ਦੇਣ ਵਾਲਾ ਤੀਜਾ ਪਿੰਡ ਥੇਅ ਨਦੀ 'ਤੇ ਸਟਰੇਥਟੇ ਹੈ, ਜਿੱਥੇ ਇੱਕ ਘਰ ਔਸਤਨ 287,476 ਪੌਂਡ ਦਾ ਹੈ। ਕਿਲਰਨ ਸੂਚੀ ਵਿਚਲਾ ਅੰਤਿਮ ਸਕਾਟਿਸ਼ ਪਿੰਡ ਹੈ, ਜੋ ਗਲਾਸਗੋ ਤੋਂ ਲਗਭਗ 15 ਮੀਲ ਉੱਤਰ ਵਿੱਚ ਸਥਿਤ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana