ਬਹਿਰੀਨ ਸਰਕਾਰ ਸਮੁੰਦਰ ਦੇ ਅੰਦਰ ਬਣਾਏਗੀ ਥੀਮ ਪਾਰਕ

06/14/2019 2:39:32 PM

ਮਨਾਮਾ (ਏਜੰਸੀ)- ਸੈਲਾਨੀਆਂ ਨੂੰ ਹੱਲਾ ਸ਼ੇਰੀ ਦੇਣ ਲਈ ਬਹਿਰੀਨ ਨੇ ਨਵਾਂ ਤਰੀਕਾ ਲੱਭਿਆ ਹੈ। ਉਥੋਂ ਦੀ ਸਰਕਾਰ ਵਲੋਂ ਆਉਣ ਵਾਲੇ ਅਗਸਤ ਮਹੀਨੇ ਵਿਚ ਦੁਨੀਆ ਦਾ ਸਭ ਤੋਂ ਵੱਡਾ ਅੰਡਰ ਵਾਟਰ ਥੀਮ ਪਾਰਕ ਬਣਾਇਆ ਜਾ ਰਿਹਾ ਹੈ। ਇਕ ਲੱਖ ਵਰਗ ਮੀਟਰ ਦੇ ਖੇਤਰ ਵਿਚ ਫੈਲੇ ਇਸ ਥੀਮ ਪਾਰਕ ਵਿਚ 70 ਮੀਟਰ ਲੰਬੇ ਬੋਇੰਗ 747 ਜਹਾਜ਼ ਨੂੰ ਸਥਾਪਿਤ ਕੀਤਾ ਜਾਵੇਗਾ। ਸਮੁੰਦਰ ਵਿਚ ਡੁਬਾਉਣ ਤੋਂ ਪਹਿਲਾਂ ਜਹਾਜ਼ ਨੂੰ ਖਾਸ ਤਰੀਕੇ ਨਾਲ ਤਿਆਰ ਕੀਤਾ ਜਾਵੇਗਾ। ਇਸ ਪਹਿਲ ਦਾ ਮਕਸਦ ਦੇਸ਼ ਦੇ ਸਮੁੰਦਰੀ ਈਕੋ ਤੰਤਰ ਨੂੰ ਮੁੜ ਸੁਰਜੀਤ ਕਰਨਾ ਅਤੇ ਕੌਮਾਂਤਰੀ ਵਾਤਾਵਰਣ ਮਿਆਰ ਨੂੰ ਸ਼ਾਮਲ ਕਰਕੇ ਸਥਾਨਕ ਸਮੁੰਦਰੀ ਵਾਤਾਵਰਣ ਨੂੰ ਸੁਰੱਖਿਅਤ ਕਰਨਾ ਹੈ।
ਬੋਇੰਗ 747 ਦੇ ਨਾਲ ਡਾਈਵਿੰਗ ਸਾਈਟ 'ਤੇ ਬਹਿਰੀਨੀ ਮੋਤੀਆਂ ਦਾ ਵਪਾਰ ਵੀ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਾਰਕ ਵਿਚ ਮੂੰਗੇ ਦੀਆਂ ਬਣਾਉਟੀ ਚੱਟਾਨਾਂ ਅਤੇ ਕਲਾ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਜੋ ਵਾਤਾਵਰਣ ਦੀ ਢੁੱਕਵੀਂ ਸਮੱਗਰੀ ਤੋਂ ਬਣੀਆਂ ਹੋਣਗੀਆਂ।

Sunny Mehra

This news is Content Editor Sunny Mehra