ਵੇਨੇਜ਼ੁਏਲਾ ''ਚ ਸੁਪਰੀਮ ਕੋਰਟ ਇਮਾਰਤ ''ਤੇ ਹਮਲਾ

06/28/2017 11:13:43 AM

ਕਾਰਾਕਸ— ਵੇਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਰਾਜਧਾਨੀ ਕਾਰਾਕਸ 'ਚ ਸੁਪਰੀਮ ਕੋਰਟ ਇਮਾਰਤ 'ਤੇ ਕੱਲ ਹੈਲੀਕਾਪਟਰ ਦੁਆਰਾ ਕੀਤੇ ਹਮਲੇ ਦੀ ਸਖਤ ਨਿੰਦਾ ਕੀਤੀ ਅਤੇ ਇਸ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ। ਮੀਡੀਆ ਮੁਤਾਬਕ ਗੋਲੀਆਂ ਉਦੋਂ ਚਲਾਈਆਂ ਗਈਆਂ ਜਦੋਂ ਮਾਦੁਰੋ ਰਾਸ਼ਟਪਤੀ ਭਵਨ 'ਚ ਇੱਕਠੇ ਸਰਕਾਰ ਸਮਰਥਕਾਂ ਨਾਲ ਟੀ. ਵੀ. 'ਤੇ ਲਾਈਵ ਗੱਲਬਾਤ ਕਰ ਰਹੇ ਸਨ। ਗੋਲੀਆਂ ਚੱਲਣ ਦੀ ਆਵਾਜ ਉਸ ਸਮੇਂ ਸੁਣੀ ਗਈ ਜਦੋਂ ਨੀਲਾ ਹੈਲੀਕਾਪਟਰ ਸ਼ਹਿਰ ਦੇ ਮੁੱਖ ਇਲਾਕੇ 'ਚ ਚੱਕਰ ਲਗਾ ਰਿਹਾ ਸੀ। ਸ਼ਖੀ ਮਦੁਰੋ ਨੇ ਕਿਹਾ ਕਿ ਸੁਪਰੀਮ ਕੋਰਟ ਦੀ ਇਮਾਰਤ 'ਤੇ ਕੁਝ ਗ੍ਰੇਨੇਡ ਵੀ ਸੁੱਟੇ ਗਏ, ਜੋ ਫਟੇ ਨਹੀਂ। ਚਸ਼ਮਦੀਦਾਂ ਮੁਤਾਬਕ ਕਾਰਾਕਸ ਦੇ ਹੇਠਲੇ ਇਲਾਕਿਆਂ 'ਚ ਕਈ ਧਮਾਕਿਆਂ ਦੀਆਂ ਆਵਾਜਾਂ ਸੁਣਾਈ ਦਿੱਤੀਆਂ, ਜਿੱਥੇ ਸੁਪਰੀਮ ਕੋਰਟ, ਰਾਸ਼ਟਰਪਤੀ ਆਵਾਸ ਅਤੇ ਹੋਰ ਪ੍ਰਮੁੱਖ ਸਰਕਾਰੀ ਇਮਾਰਤਾਂ ਹਨ। ਬੀਤੇ ਤਿੰਨ ਮਹੀਨਿਆਂ ਤੋਂ ਵਿਰੋਧੀ ਪਾਰਟੀਆਂ ਦੇ ਸਰਕਾਰ ਵਿਰੁੱਧ ਗਤੀਵਿਧੀਆਂ ਦਾ ਸਾਹਮਣਾ ਕਰ ਰਹੇ 54 ਸਾਲਾ ਸੋਸ਼ਲਿਸਟ ਨੇਤਾ ਸ਼੍ਰੀ ਮਦੁਰੋ ਨੇ ਚਿਤਾਵਨੀ ਦਿੱਤੀ ਸੀ ਕਿ ਜੇ ਵਿਰੋਧੀਆਂ ਨੇ ਆਪਣੀਆਂ ਹਿੰਸਕ ਗਤੀਵਿਧੀਆਂ 'ਤੇ ਰੋਕ ਨਾ ਲਗਾਈ ਤਾਂ ਉਹ ਅਤੇ ਉਨ੍ਹਾਂ ਦੇ ਸਮਰਥਕ ਹਥਿਆਰ ਉਠਾ ਲੈਣਗੇ। ਮਦੁਰੋ ਮੁਤਾਬਕ ਦੇਸ਼ ਦੀ ਹਵਾਈ ਰੱਖਿਆ ਪ੍ਰਣਾਲੀ ਕਿਰਿਆਸ਼ੀਲ ਹੈ ਅਤੇ ਹਮਲੇ ਨੂੰ ਨਾਕਾਮ ਕਰਨ 'ਚ ਜੁਟੀ ਹੈ।