ਘਰ ''ਚ ਪੜ੍ਹਾਈ ਦਾ ਮਾਹੌਲ ਬੱਚਿਆਂ ਲਈ ਪੜ੍ਹਾਈ ''ਚ ਅੱਗੇ ਵਧਣ ਲਈ ਲਾਭਦਾਇਕ

07/11/2019 9:13:18 PM

ਲੰਡਨ (ਏਜੰਸੀ)- ਬੱਚਿਆਂ ਨੂੰ ਬਚਪਨ ਦੇ ਮੁਢ ਵਿਚ ਹੀ ਜੇਕਰ ਘਰ ਵਿਚ ਪੜ੍ਹਨ ਦਾ ਮਾਹੌਲ ਮਿਲੇ ਤਾਂ ਗਭਰੂ ਹੋਣ 'ਤੇ ਉਨ੍ਹਾਂ ਦੇ ਪ੍ਰੀਖਿਆਵਾਂ ਵਿਚ ਪ੍ਰਦਰਸ਼ਨ ਵਧੀਆ ਹੋ ਸਕਦੇ ਹਨ।ਰਸਾਲੇ ਸੂ ਐਕਟਿਵਨੈਸ ਐਂਡ ਸਕੂਲ ਇੰਪਰੂਵਮੈਂਟ ਵਿਚ ਛਪੇ ਲੇਖ ਮੁਤਾਬਕ ਪ੍ਰੀ-ਸਕੂਲ ਜਾਣ ਵਾਲੇ ਜਿਨ੍ਹਾਂ ਬੱਚਿਆਂ ਦੇ ਮਾਪੇ ਲਗਾਤਾਰ ਕਿਤਾਬਾਂ-ਰਸਾਲੇ ਪੜ੍ਹਦੇ ਹਨ ਅਤੇ ਬੱਖਿਆਂ ਨਾਲ ਇਸ ਬਾਰੇ ਚਰਚਾ ਕਰਦੇ ਹਨ ਉਹ 12 ਸਾਲ ਦੀ ਉਮਰ ਵਿਚ ਹਿਸਾਬ ਵਿਚ ਚੰਗੀ ਥਾਂ ਬਣਾਉਂਦੇ ਹਨ। ਸੋਧਕਰਤਾ ਸਿਮੋਨ ਲੈਹਰਲ ਨੇ ਕਿਹਾ ਹੈ ਕਿ ਜੇਕਰ ਬੱਚਿਆਂ ਨੂੰ ਆਰੰਭਕ ਉਮਰ ਵਿਚ ਹੀ ਕਿਤਾਬਾਂ ਨਾਲ ਰੂ-ਬ-ਰੂ ਕਰਾ ਦਿੱਤਾ ਜਾਵੇ ਤਾਂ ਉਨ੍ਹਾਂ ਦੀ ਸਿੱਖਿਆ ਬੇਹਤਰ ਹੁੰਦੀ ਹੈ।

Sunny Mehra

This news is Content Editor Sunny Mehra