ਪਾਰਟੀ 'ਚ ਅਸ਼ਲੀਲਤਾ ਫੈਲਾਉਣੀ ਅਦਾਕਾਰਾ ਨੂੰ ਪਈ ਭਾਰੀ, ਅਦਾਲਤ ਨੇ ਲਾਇਆ ਮੋਟਾ ਜੁਰਮਾਨਾ

04/26/2024 10:20:44 AM

ਐਂਟਰਟੇਨਮੈਂਟ ਡੈਸਕ : ਰੂਸ ਦੀ ਰਾਜਧਾਨੀ ਮਾਸਕੋ 'ਚ ਆਯੋਜਿਤ ਇੱਕ ਪਾਰਟੀ ਮਗਰੋਂ ਸ਼ੁਰੂ ਹੋਏ ਵਿਵਾਦ 'ਤੇ ਅਦਾਲਤ ਨੇ ਵੀਰਵਾਰ ਨੂੰ ਵੱਡਾ ਫ਼ੈਸਲਾ ਲਿਆ। ਰੂਸ ਦੀ ਅਦਾਲਤ ਨੇ ਨਿਊਡ ਪਾਰਟੀ ਦੀ ਮੇਜ਼ਬਾਨੀ ਕਰਨ ਤੇ ਟੀ. ਵੀ. ਐਂਕਰ ਅਤੇ ਅਦਾਕਾਰਾ ਅਨਾਸਤਾਸੀਆ ਇਵਿਲੇਵਾ ਨੂੰ 50,000 ਰੂਬਲ (560 ਅਮਰੀਕੀ ਡਾਲਰ) ਦਾ ਜੁਰਮਾਨਾ ਲਗਾਇਆ ਹੈ। 

ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਅਨਾਸਤਾਨੀਆ 'ਤੇ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ 'ਚ ਯੂਕਰੇਨ ਨਾਲ ਸ਼ਾਂਤੀ ਦਾ ਸੱਦਾ ਦੇ ਕੇ ਫੌਜ ਨੂੰ ਬਦਨਾਮ ਕਰਨ ਲਈ ਜੁਰਮਾਨਾ ਲਗਾਇਆ ਗਿਆ। ਅਦਾਕਾਰਾ ਨੇ ਦਸੰਬਰ 'ਚ ਇੱਕ ਪਾਰਟੀ ਦੀ ਮੇਜ਼ਬਾਨੀ ਕਰਨ ਤੋਂ ਬਾਅਦ ਜਨਤਕ ਗੁੱਸੇ ਨੂੰ ਭੜਕਾਇਆ, ਜਿਸ 'ਚ ਮਹਿਮਾਨਾਂ ਨੂੰ ਲਗਭਗ ਬਿਨ੍ਹਾਂ ਕੱਪੜਿਆਂ ਦੀ ਸਥਿਤੀ 'ਚ ਆਉਣ ਲਈ ਉਤਸ਼ਾਹਿਤ ਕੀਤਾ ਗਿਆ ਸੀ। ਉਥੇ ਹੀ ਇਸ ਮਾਮਲੇ 'ਚ ਉਹ ਅਦਾਲਤ 'ਚ ਵੀ ਪੇਸ਼ ਨਹੀਂ ਹੋਈ। 

ਇਹ ਖ਼ਬਰ ਵੀ ਪੜ੍ਹੋ - 65 ਕਰੋੜ ਰੁਪਏ ਦੇ ਕਰਜ਼ੇ 'ਚ ਡੁੱਬਿਆ ਮਸ਼ਹੂਰ ਅਦਾਕਾਰ! ਹੁਣ ਚੋਣਾਂ 'ਚ ਅਜ਼ਮਾਵੇਗਾ ਕਿਸਮਤ

ਰੂਸ ਦੇ ਯੂਕਰੇਨ 'ਤੇ ਹਮਲੇ ਦੇ ਸ਼ੁਰੂਆਤੀ ਦਿਨਾਂ 'ਚ ਸ਼ਾਂਤੀ ਅਤੇ ਗੱਲਬਾਤ ਦੀ ਮੰਗ ਕਰਨ ਵਾਲੀਆਂ ਦੋ ਸੋਸ਼ਲ ਮੀਡੀਆ ਪੋਸਟਾਂ ਲਈ ਉਸ ਨੂੰ ਜੁਰਮਾਨਾ ਲਗਾਇਆ ਗਿਆ ਸੀ। ਅਦਾਲਤ ਨੇ ਉਸ ਨੂੰ ਫੌਜ ਨੂੰ ਬਦਨਾਮ ਕਰਨ ਵਾਲੀਆਂ ਟਿੱਪਣੀਆਂ ਦੇ ਸਬੰਧ ਵਿੱਚ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ, ਹਾਲਾਂਕਿ ਇਹ ਕਾਨੂੰਨ ਪੋਸਟ ਦੇ ਕਈ ਦਿਨਾਂ ਬਾਅਦ ਪਾਸ ਕੀਤਾ ਗਿਆ ਸੀ। ਉਸ ਨੇ ਜੋ ਸੱਦਾ ਪੱਤਰ ਭੇਜਿਆ ਸੀ, ਉਸ 'ਚ ਮਹਿਮਾਨਾਂ ਨੂੰ 'ਡਰੈਸ ਕੋਡ' ਵਜੋਂ ਲਗਭਗ ਨਿਊਡ ਹੋਣ ਲਈ ਕਿਹਾ ਗਿਆ ਸੀ। ਇੱਕ ਜਾਣੇ-ਪਛਾਣੇ ਰੈਪਰ ਨੂੰ ਵੀ ਬਹੁਤ ਘੱਟ ਕੱਪੜਿਆਂ 'ਚ ਦੇਖਿਆ ਗਿਆ। ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ। 

ਇਹ ਖ਼ਬਰ ਵੀ ਪੜ੍ਹੋ - ਸਲਮਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮੁਲਜ਼ਮਾਂ ਨੂੰ ਰਾਹਤ ਨਹੀਂ, 29 ਅਪ੍ਰੈਲ ਤੱਕ ਵਧੀ ਹਿਰਾਸਤ

 

ਦੱਸਣਯੋਗ ਹੈ ਕਿ ਦੇਸ਼ ਭਰ 'ਚ ਆਲੋਚਨਾ ਹੋਣ ਤੋਂ ਬਾਅਦ ਭਾਵੇਂ ਇਵਿਲੇਵਾ ਪਾਰਟੀ ਤੋਂ ਦੋ ਵਾਰ ਮੁਆਫ਼ੀ ਮੰਗ ਚੁੱਕੀ ਹੈ ਪਰ ਉਸ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਅਦਾਲਤ ਨੇ ਪਾਰਟੀ ਨੂੰ ਆਯੋਜਿਤ ਕਰਨ ਲਈ ਉਸ ਨੂੰ ਭਾਰੀ ਜੁਰਮਾਨਾ ਲਗਾਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita