ਥਾਈਲੈਂਡ ਨੇ ਜਨਤਕ ਗੁੱਸੇ ਮਗਰੋਂ ਚੀਨ ਨਾਲ ਪਣਡੁੱਬੀਆਂ ਦਾ ਸਮਝੌਤਾ ਟਾਲਿਆ

09/02/2020 3:26:30 PM

ਬੈਂਕਾਕ : ਥਾਈਲੈਂਡ ਨੇ 31 ਅਗਸਤ ਨੂੰ ਆਪਣੀ 724 ਮਿਲੀਅਨ ਅਮਰੀਕੀ ਡਾਲਰ ਦੀ ਚੀਨ ਤੋਂ ਦੋ ਪਣਡੁੱਬੀਆਂ ਦੀ ਖਰੀਦ ਫਿਲਹਾਲ ਟਾਲ ਦਿੱਤੀ ਹੈ। ਇਹ ਵਿਵਾਦਗ੍ਰਸਤ ਸਮਝੌਤਾ ਜਨਤਕ ਰੋਸ ਵਜੋਂ ਦੇਰੀ ਨਾਲ ਕੀਤੇ ਜਾਣ ਦਾ ਖ਼ਦਸ਼ਾ ਹੈ । ਰਾਜ ਦੀ ਆਰਥਿਕਤਾ ਕੋਰੋਨਾ ਵਾਇਰਸ ਕਾਰਨ ਪਹਿਲਾਂ ਹੀ ਡਾਵਾਂਡੋਲ ਹੈ। ਜ਼ਿਕਰਯੋਗ ਹੈ ਕਿ 2015 ਦੇ ਇਕ ਸਮਝੌਤੇ ਤਹਿਤ ਥਾਈਲੈਂਡ ਚੀਨੀ ਜਲ ਸੈਨਾ ਦੇ ਹਾਰਡਵੇਅਰ ਨੂੰ ਖਰੀਦਣ ਵਾਲੇ ਪਹਿਲੇ ਦੇਸ਼ਾਂ ਵਿਚੋਂ ਇਕ ਸੀ ਅਤੇ ਉਸ ਨੇ 2017 ਵਿਚ ਤਿੰਨ ਪਣਡੁੱਬੀਆਂ ਦੀ ਖਰੀਦ ਨੂੰ ਅੰਤਮ ਰੂਪ ਦੇ ਦਿੱਤਾ ਸੀ, ਜਿਸ ਵਿਚੋਂ ਪਹਿਲੀ ਪਣਡੁੱਬੀ 2023 ਵਿਚ ਸਪੁਰਦ ਕੀਤੇ ਜਾਣ ਦੀ ਉਮੀਦ ਸੀ। 
ਇਸ ਮਹੀਨੇ ਦੇ ਸ਼ੁਰੂ ਵਿਚ ਇਕ ਹੋਰ ਸੰਸਦੀ ਸਬ-ਕਮੇਟੀ ਵਲੋਂ 22.5 ਬਿਲੀਅਨ ਬਾਹਟ (724 ਮਿਲੀਅਨ ਅਮਰੀਕੀ ਡਾਲਰ) ਲਈ ਦੋ ਹੋਰ ਆਦੇਸ਼ਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ ਅਤੇ ਇਸ ਨੂੰ ਲੈ ਕੇ ਲੋਕਾਂ ਦਾ ਗੁੱਸਾ ਹੋਰ ਵੱਧ ਗਿਆ। ਲੋਕਾਂ ਨੇ ਸੋਸ਼ਲ ਮੀਡੀਆ 'ਤੇ "#ਲੋਕ ਪਣਡੁੱਬੀਆਂ ਨਹੀਂ ਚਾਹੁੰਦੇ" ਰਾਹੀਂ ਲੋਕਾਂ ਨੇ ਵਿਰੋਧ ਕੀਤਾ। ਕਿਹਾ ਜਾ ਰਿਹਾ ਹੈ ਕਿ ਇਹ ਸਮਝੌਤਾ ਅਜੇ ਅਗਲੇ ਸਾਲ ਤੱਕ ਟਲਿਆ ਰਹਿ ਸਕਦਾ ਹੈ। ਇਸ ਦੇ ਇਲ਼ਾਵਾ ਹਜ਼ਾਰਾਂ ਲੋਕਾਂ ਨੇ ਪੀਲੀਆਂ ਕਮੀਜ਼ਾਂ ਪਾ ਕੇ ਐਤਵਾਰ ਨੂੰ ਵਿਰੋਧ ਪ੍ਰਦਰਸ਼ਨ ਕੀਤਾ ਸੀ। 

ਦੁਨੀਆ ਦੇ ਲਗਭਗ ਦੋ-ਤਿਹਾਈ ਦੇਸ਼ਾਂ ਨੇ ਅਧਿਕਾਰਤ ਤੌਰ 'ਤੇ ਚੀਨ ਵਿਰੁੱਧ ਆਪਣਾ ਮੋਰਚਾ ਖੋਲ੍ਹ ਦਿੱਤਾ। ਹਾਲ ਹੀ ਵਿਚ, ਥਾਈਲੈਂਡ ਦੀ ਜਲ ਸੈਨਾ ਨੇ ਪਣਡੁੱਬੀਆਂ ਦੀ ਸਪਲਾਈ ਨੂੰ ਲੈ ਕੇ ਚੀਨ ਨਾਲ ਸਮਝੌਤਾ ਕੀਤਾ ਸੀ। ਇਸ ਦੇ ਲਈ, ਥਾਈਲੈਂਡ ਸਰਕਾਰ ਆਪਣੇ ਨੈਸ਼ਨਲ ਵੈਲਥ ਫੰਡ ਨਾਲ ਵਿਸ਼ੇਸ਼ ਪ੍ਰਬੰਧ ਕਰਨ ਜਾ ਰਹੀ ਸੀ ਕਿ ਦੇਸ਼ ਦੇ ਬਹੁਤ ਸਾਰੇ ਲੋਕਾਂ ਨੇ ਥਾਈ ਸਰਕਾਰ ਦੀ ਇਸ ਨੀਤੀ ਵਿਰੁੱਧ ਬਗਾਵਤ ਕੀਤੀ।  ਲੋਕਾਂ ਨੇ ਕਿਹਾ ਕਿ ਆਰਥਿਕ ਤੰਗੀ ਵਿਚੋਂ ਲੰਘ ਰਹੇ ਦੇਸ਼ ਉੱਤੇ ਚੀਨੀ ਪਣਡੁੱਬੀਆਂ ਲੈ ਕੇ ਬੋਝ ਵਧਾਉਣ ਦੀ ਕੀ ਜ਼ਰੂਰਤ ਹੈ। ਅਸਲ ਵਿਚ ਚੀਨ ਦੀਆਂ ਵਧੀਕੀਆਂ ਕਾਰਨ ਵਿਸ਼ਵ ਭਰ ਦੇ ਲੋਕ ਚੀਨ ਦਾ ਵਿਰੋਧ ਕਰ ਰਹੇ ਹਨ। ਖ਼ਬਰਾਂ ਦੀਆਂ ਮੰਨੀਏ ਤਾਂ ਹੁਣ ਥਾਈਲੈਂਡ ਵਿਚ ਚੀਨ ਵਲੋਂ ਪ੍ਰਯੋਜਿਤ ਕ੍ਰਾ ਕੈਨਾਲ ਪ੍ਰੋਜੈਕਟ 'ਤੇ ਵੀ ਰੋਕ ਲੱਗ ਗਈ ਹੈ। 

Lalita Mam

This news is Content Editor Lalita Mam