ਥਾਈਲੈਂਡ ਦੇ ਰਾਜਾ ਨੇ ਰਾਣੀ ਸਾਹਮਣੇ mistress ਨੂੰ ਦਿੱਤਾ ਰਾਜਸ਼ਾਹੀ ਦਰਜਾ

08/04/2019 1:19:25 PM

ਬੈਂਕਾਕ (ਬਿਊਰੋ)— ਥਾਈਲੈਂਡ ਦੇ 66 ਸਾਲਾ ਰਾਜਾ ਮਹਾ ਵਜੀਰਾਲੌਂਗਕੋਰਨ ਨੇ ਮਈ ਵਿਚ ਆਪਣੀ ਬੌਡੀਗਾਰਡ ਸੁਥਿਦਾ ਤਿਦਜਈ ਨਾਲ ਵਿਆਹ ਰਚਾਇਆ ਸੀ। ਇਹ ਉਨ੍ਹਾਂ ਦਾ ਚੌਥਾ ਵਿਆਹ ਹੈ। ਆਪਣੇ 67ਵੇਂ ਜਨਮਦਿਨ ਮੌਕੇ ਰਾਜਾ ਨੇ ਰਾਣੀ ਸੁਥਿਦਾ ਦੀ ਮੌਜੂਦਗੀ ਵਿਚ 34 ਸਾਲਾ mistress ਸਿਨੀਨਾਤ ਨੂੰ ਵੀ ਸ਼ਾਹੀ ਦਰਜਾ ਦਿੱਤਾ ਅਤੇ ਸ਼ਾਹੀ ਪਰਿਵਾਰ ਦੀ ਮੈਂਬਰ ਸਵੀਕਾਰ ਕੀਤਾ।

ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਥਾਈਲੈਂਡ ਦੇ ਲੋਕਾਂ ਨੇ ਰਾਜਾ ਦੀਆਂ ਇਕ ਤੋਂ ਵੱਧ ਰਾਣੀਆਂ ਨੂੰ ਸਵੀਕਾਰ ਕੀਤਾ ਹੈ। ਰਾਜਾ ਨੂੰ ਰਾਮਾ ਐਕਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸਿਨੀਨਾਤ ਨੂੰ ਸ਼ਾਹੀ ਪਰਿਵਾਰ ਵਿਚ ਖਾਸ ਦਰਜਾ ਦਿੱਤੇ ਜਾਣ ਦੇ ਸਮੇਂ ਰਾਣੀ ਸੁਥਿਦਾ ਉੱਥੇ ਮੌਜੂਦ ਸੀ। ਭਾਵੇਂਕਿ ਉਨ੍ਹਾਂ ਦੇ ਚਿਹਰੇ 'ਤੇ ਥੋੜ੍ਹੀ ਜਿਹੀ ਵੀ ਨਾਰਾਜ਼ਗੀ ਨਜ਼ਰ ਨਹੀਂ ਆਈ।

ਥਾਈ ਪਰੰਪਰਾ ਮੁਤਾਬਕ ਉਨ੍ਹਾਂ ਨੇ ਸਿਨੀਨਾਤ 'ਤੇ ਪਾਣੀ ਪਾ ਕੇ ਉਸ ਨੂੰ ਸ਼ਾਹੀ ਪਰਿਵਾਰ ਦਾ ਹਿੱਸਾ ਸਵੀਕਾਰ ਕੀਤਾ। ਸਮਾਰੋਹ ਦੌਰਾਨ ਸਿਨੀਨਾਤ ਨੇ ਰਾਜਾ ਸਾਹਮਣੇ ਫਰਸ਼ 'ਤੇ ਲੇਟ ਕੇ ਇਹ ਦਰਜਾ ਸਵੀਕਾਰ ਕੀਤਾ। ਕੁਝ ਅਜਿਹਾ ਹੀ ਸਮਾਰੋਹ 3 ਮਹੀਨੇ ਪਹਿਲਾਂ ਹੋਇਆ ਸੀ ਜਦੋਂ ਸੁਥਿਦਾ ਨੂੰ ਰਾਣੀ ਬਣਾਇਆ ਗਿਆ ਸੀ।

ਸਾਲ 1932 ਦੇ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਰਾਜਾ ਦੇ ਇਕ ਤੋਂ ਵੱਧ ਸਾਥੀ ਹਨ। ਮਿਸ ਸਿਨੀਨਾਤ ਪਹਿਲਾਂ ਇਕ ਆਰਮੀ ਹਸਪਤਾਲ ਵਿਚ ਨਰਸ ਸੀ। ਰਾਜਾ ਨੇ ਉਸ ਨੂੰ 4 ਮੈਡਲ ਵੀ ਦਿੱਤੇ ਸਨ। ਰਾਜਾ ਦੇ ਇਸ ਫੈਸਲੇ ਦੀ ਜਨਤਾ ਨੇ ਆਲੋਚਨਾ ਨਹੀਂ ਕੀਤੀ। ਥਾਈਲੈਂਡ ਦੇ ਕਾਨੂੰਨ ਮੁਤਾਬਕ ਇਸ ਫੈਸਲੇ 'ਤੇ ਗਲਤ ਟਿੱਪਣੀ ਕਰਨ ਵਾਲੇ ਨੂੰ 15 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ।

Vandana

This news is Content Editor Vandana