ਥਾਈਲੈਂਡ ਦੀ ਅਦਾਲਤ ''ਚ ਗੋਲੀਬਾਰੀ, 3 ਲੋਕਾਂ ਦੀ ਮੌਤ

11/12/2019 5:00:43 PM

ਬੈਂਕਾਕ (ਭਾਸ਼ਾ): ਥਾਈਲੈਂਡ ਦੀ ਇਕ ਅਦਾਲਤ ਵਿਚ ਮੰਗਲਵਾਰ ਨੂੰ ਉਤਰਾਧਿਕਾਰ ਦੇ ਵਿਵਾਦ ਨਾਲ ਸਬੰਧਤ ਸੁਣਵਾਈ ਦੇ ਦੌਰਾਨ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿਚ 3 ਲੋਕਾਂ ਦੀ ਮੌਤ ਹੋਗਈ, ਜਿਨ੍ਹਾਂ ਵਿਚ ਦੋ ਵਕੀਲ ਸ਼ਾਮਲ ਹਨ। ਚੰਥਾਬੁਰੀ ਦੀ ਸੂਬਾਈ ਅਦਾਲਤ ਵਿਚ ਇਕ ਵਿਵਾਦ 'ਤੇ ਜਾਰੀ ਸੁਣਵਾਈ ਦੌਰਾਨ ਬੰਦੂਕਧਾਰੀ ਨੇ ਅਦਾਲਤ ਵਿਚ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੇ ਬਾਅਦ ਅਦਾਲਤ ਦੇ ਇਕ ਸੁਰੱਖਿਆ ਗਾਰਡ ਨੇ ਹਮਲਾਵਰ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਰਾਸ਼ਟਰੀ ਪੁਲਸ ਦਫਤਰ ਦੇ ਬੁਲਾਰੇ ਕ੍ਰਿਸਾਨਾ ਪਤਾਨਾਚਾਰੋਏਨ ਨੇ ਦੱਸਿਆ ਕਿ ਹਮਲਾਵਰ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਹੋਰ ਹੱਥੋਪਾਈ ਵਿਚ ਜ਼ਖਮੀ ਹੋ ਗਏ। 

ਉਨ੍ਹਾਂ ਨੇ ਦੱਸਿਆ,''ਮਰਨ ਵਾਲਿਆਂ ਵਿਚ ਦੋ ਵਕੀਲ ਹਨ ਅਤੇ ਇਕ ਹਮਲਾਵਰ ਹੈ।'' ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਅਦਾਲਤ ਦਾ ਝਗੜਾ ਇੰਨ੍ਹਾ ਜਾਨਲੇਵਾ ਕਿਉਂ ਹੋਇਆ। ਪੀੜਤਾਂ ਦੀ ਪਛਾਣ ਜਾਰੀ ਨਹੀਂ ਕੀਤੀ ਗਈ। ਅਦਾਲਤੀ ਕਮਰੇ ਦੀਆਂ ਖੂਨ ਨਾਲ ਲੱਥਪੱਥ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਕਲ ਹੋ ਰਹੀਆਂ ਹਨ। ਇਹ ਘਟਨਾ ਬੈਂਕਾਕ ਤੋਂ 250 ਕਿਲੋਮੀਟਰ ਦੂਰ ਵਾਪਰੀ। ਜ਼ਿਕਰਯੋਗ ਹੈ ਕਿ ਥਾਈਲੈਂਡ ਵਿਚ ਵੱਡੀ ਗਿਣਤੀ ਵਿਚ ਲੋਕਾਂ ਕੋਲ ਬੰਦੂਕਾਂ ਹਨ ਅਤੇ ਆਪਸੀ ਵਿਵਾਦ, ਪ੍ਰੇਮ ਵਿਵਾਦ ਅਤੇ ਵਪਾਰਕ ਦੁਸ਼ਮਣੀ ਜਿਹੇ ਛੋਟੇ ਵਿਵਾਦਾਂ ਵਿਚ ਅਕਸਰ ਗੋਲੀਆਂ ਚੱਲਦੀਆਂ ਰਹਿੰਦੀਆਂ ਹਨ।

Vandana

This news is Content Editor Vandana