ਟੈਕਸਾਸ ਦੇ ਗਵਰਨਰ ਨੇ ਕੀਤੀ ਦੀਵਾਲੀ ਸਮਾਰੋਹ ਦੀ ਮੇਜ਼ਬਾਨੀ

11/05/2018 4:24:38 PM

ਹਿਊਸਟਨ (ਭਾਸ਼ਾ)- ਟੈਕਸਾਸ ਦੇ ਗਵਰਨਰ ਗ੍ਰੇਗ ਐਬਾਟ ਨੇ ਆਪਣੀ ਰਿਹਾਇਸ਼ 'ਤੇ ਦੀਵਾਲੀ ਸਮਾਰੋਹ ਦਾ ਆਯੋਜਨ ਕੀਤਾ ਅਤੇ ਇਸ ਵਿਚ ਪ੍ਰਮੁੱਖ ਭਾਰਤੀ ਅਮਰੀਕੀ ਸ਼ਾਮਲ ਹੋਏ। ਇਸ ਦੌਰਾਨ ਐਬਾਟ ਨੇ ਵੱਖ-ਵੱਖ ਖੇਤਰਾਂ ਵਿਚ ਭਾਰਤੀ ਭਾਈਚਾਰੇ ਦੀਆਂ ਉਪਲਬਧੀਆਂ ਦੀ ਸ਼ਲਾਘਾ ਕੀਤੀ। ਪ੍ਰਕਾਸ਼ ਪੁਰਬ ਮੌਕੇ ਐਬਾਟ ਨੇ ਆਸਟਿਨ ਸਿਟੀ ਦੇ ਗਵਰਨਰ ਦੇ ਮੈਂਸ਼ਨ ਵਿਚ ਰਸਮੀ ਦੀਪ ਜਗਾ ਕੇ ਸਮਾਰੋਹ ਦੀ ਸ਼ੁਰੂਆਤ ਕੀਤੀ।

ਐਤਵਾਰ ਨੂੰ ਆਯੋਜਿਤ ਪ੍ਰੋਗਰਾਮ ਵਿਚ ਐਬਾਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤ ਦੇ ਲੋਕਾਂ ਅਤੇ ਟੈਕਸਾਸ ਤੇ ਅਮਰੀਕਾ ਦੇ ਦੂਜੇ ਸੂਬਿਆਂ ਵਿਚ ਰਹਿ ਰਹੇ ਭਾਰਤੀ ਅਮਰੀਕੀਆਂ ਨੂੰ ਦਿਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਹ ਲਗਾਤਾਰ ਚੌਥਾ ਸਾਲ ਹੈ ਜਦੋਂ ਟੈਕਸਾਸ ਦੇ ਗਵਰਨਰ ਨੇ ਆਸਟਿਨ ਸਥਿਤ ਆਪਣੇ ਮੈਂਸ਼ਨ ਵਿਚ ਦੀਵਾਲੀ ਸਮਾਰੋਹ ਦਾ ਆਯੋਜਨ ਕੀਤਾ ਹੈ। ਸਮਾਰੋਹ ਵਿਚ ਭਾਰਤੀ ਵਣਜ ਦੂਤ ਅਨੁਪਮ ਰੇ, ਉਪ ਵਣਜ ਦੂਤ ਸੁਰਿੰਦਰ ਅਧਾਨਾ ਅਤੇ ਟੈਕਸਾਸ ਦੇ ਦੂਜੇ ਪ੍ਰਸਿੱਧ ਭਾਰਤੀ-ਅਮਰੀਕੀ ਸ਼ਾਮਲ ਸਨ। ਇਸ ਦੌਰਾਨ ਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਗਵਰਨਰ ਨੂੰ ਮਹਾਤਮਾ ਗਾਂਧੀ ਦੀ ਇਕ ਮੂਰਤੀ ਵੀ ਭੇਟ ਕੀਤੀ ਅਤੇ ਦਿਵਾਲੀ ਸਮਾਰੋਹ ਦੇ ਆਯੋਜਨ ਲਈ ਸ਼ੁਕਰੀਆ ਕਿਹਾ।