ਪਾਕਿਸਤਾਨ ਨੇ ਐਂਟੀ-ਸ਼ਿਪ ਮਿਜ਼ਾਈਲ ਦਾ ਕੀਤਾ ਸਫਲ ਪਰੀਖਣ

09/23/2017 4:13:10 PM

ਲਾਹੌਰ (ਬਿਊਰੋ)— ਉੱਤਰੀ ਕੋਰੀਆ ਦੀ ਤਰ੍ਹਾਂ ਪਾਕਿਸਤਾਨ ਵੀ ਮਿਜ਼ਾਈਲ ਪਰੀਖਣ ਕਰਨ ਵਿਚ ਲੱਗਾ ਹੋਇਆ ਹੈ। ਪਾਕਿਸਤਾਨ ਦੀ ਨੇਵੀ ਨੇ ਆਸਮਾਨ ਤੋਂ ਜ਼ਮੀਨ 'ਤੇ ਮਾਰ ਕਰਨ ਵਾਲੀ ਐਂਟੀ ਸ਼ਿਪ ਮਿਜ਼ਾਈਲ ਦਾ ਸਫਲ ਪਰੀਖਣ ਕੀਤਾ ਹੈ। ਇਹ ਪਰੀਖਣ ਅਰਬ ਸਾਗਰ ਵਿਚ ਕੀਤਾ ਗਿਆ ਹੈ। ਪਾਕਿਸਤਾਨ ਦੀ ਨੇਵੀ ਦੇ ਬੁਲਾਰੇ ਵੱਲੋਂ ਜਾਰੀ ਬਿਆਨ ਵਿਚ ਇਸ ਪਰੀਖਣ ਦੇ ਸਫਲ ਹੋਣ ਦੀ ਗੱਲ ਕਹੀ ਗਈ ਹੈ। ਨੇਵੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੀ ਨੇਵੀ ਹੈਲੀਕਾਪਟਰ ਸੀ ਕਿੰਗ ਨੇ ਲਾਈਵ ਹਥਿਆਰਾਂ ਦੀ ਫਾਇਰਿੰਗ ਦਾ ਟੈਸਟ ਕੀਤਾ ਹੈ, ਜੋ ਕਿ ਆਸਮਾਨ ਤੋਂ ਜ਼ਮੀਨ 'ਤੇ ਕੀਤਾ ਗਿਆ ਹੈ ਅਤੇ ਸਫਲ ਰਿਹਾ ਹੈ। 
ਇਸ ਮਿਜ਼ਾਈਲ ਨੇ ਸਫਲਤਾਪੂਰਵਕ ਆਪਣੇ ਟੀਚੇ 'ਤੇ ਨਿਸ਼ਾਨਾ ਲਗਾਇਆ ਹੈ। ਪਾਕਿਸਤਾਨ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਮਿਜ਼ਾਈਲ ਦੁਸ਼ਮਣਾਂ ਲਈ ਜਾਨਲੇਵਾ ਸਿੱਧ ਹੋ ਸਕਦੀ ਹੈ ਅਤੇ ਇਹ ਪਾਕਿਸਤਾਨੀ ਫੌਜ ਲਈ ਖਾਸ ਹਥਿਆਰ ਦਾ ਕੰਮ ਕਰੇਗੀ। ਇਸ ਕਾਰਜਕ੍ਰਮ ਵਿਚ ਚੀਫ ਨੇਵਲ ਸਟਾਫ ਐਡਮਿਰਲ ਮੁਹੰਮਦ ਜਕਾਉਲਾਹ ਵੀ ਮੌਜੂਦ ਸਨ। ਉਨ੍ਹਾਂ ਨੇ ਇਸ ਪਰੀਖਣ ਦੀ ਤਾਰੀਫ ਕੀਤੀ ਹੈ।
ਜਕਾਉਲਾਹ ਨੇ ਕਿਹਾ ਕਿ ਪਾਕਿਸਤਾਨ ਨੇਵੀ ਹੈਲੀਕਾਪਟਰ ਸੀ ਕਿੰਗ ਦਾ ਇਹ ਸਫਲ ਪਰੀਖਣ ਸਾਡੀ ਫੌਜ ਦੀ ਤਿਆਰੀ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪਾਕਿਸਤਾਨ ਦੀ ਨੇਵੀ ਫਲੀਟ ਦੀ ਤਿਆਰੀ ਤੋਂ ਪੂਰੀ ਤਰਾਂ ਸਤੁੰਸ਼ਟ ਹਨ। ਪਾਕਿਸਤਾਨ ਦੀ ਨੇਵੀ ਦੇਸ਼ ਦੀ ਸਮੁੰਦਰੀ ਸੀਮਾ ਨੂੰ ਪੂਰੀ ਤਰ੍ਹਾਂ ਸੁਰੱਖਿਅਥ ਰੱਖਣ ਵਿਚ ਸਮੱਰਥ ਹੈ