ਪਰਮਾਣੂ ਪਰੀਖਣ ਕਾਰਨ ਉੱਤਰੀ ਕੋਰੀਆ ''ਚ ਆਇਆ 3.4 ਤੀਬਰਤਾ ਵਾਲਾ ਭੂਚਾਲ

09/23/2017 6:00:39 PM

ਸੋਲ (ਭਾਸ਼ਾ)— ਦੱਖਣੀ ਕੋਰੀਆ ਦੀ ਮੌਸਮ ਏਜੰਸੀ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਨੇ ਹਾਲ ਵਿਚ ਹੀ ਜਿੱਥੇ ਪਰਮਾਣੂ ਪਰੀਖਣ ਕੀਤਾ ਸੀ ਉਸ ਦੇ ਆਲੇ-ਦੁਆਲੇ 3.4 ਤੀਬਰਤਾ ਵਾਲਾ ਭੂਚਾਲ ਆਉਣ ਦਾ ਪਤਾ ਲੱਗਿਆ ਹੈ। ਸੋਲ ਦੇ ਕੋਰੀਆ ਮੇਟੀਓਰਲੋਜੀਕਲ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉੱਤਰੀ ਕੋਰੀਆ ਦੇ 
ਪੂਰਬੀ-ਉੱਤਰੀ ਹਿੱਸੇ ਵਿਚ ਕਿਲਜੂ ਨੇੜੇ ਸ਼ਨੀਵਾਰ ਨੂੰ ਭੂਚਾਲ ਦਾ ਪਤਾ ਚੱਲਿਆ ਹੈ। ਅਧਿਕਾਰੀ ਨੇ ਦੱਸਿਆ ਕਿ ਇਹ ਸਪੱਸ਼ਟ ਹੈ ਕਿ ਭੂਚਾਲ ਕੁਦਰਤੀ ਧਮਾਕੇ ਕਾਰਨ ਨਹੀਂ ਆਇਆ ਪਰ ਭੁਚਾਲ ਉਸ ਜਗ੍ਹਾ ਨੇੜੇ ਆਇਆ ਹੈ, ਜਿੱਥੇ ਉੱਤਰੀ ਕੋਰੀਆ ਨੇ 3 ਸਤੰਬਰ ਨੂੰ ਆਪਣਾ 6ਵਾਂ ਅਤੇ ਸਭ ਤੋਂ ਵੱਧ ਸ਼ਕਤੀਸ਼ਾਲੀ ਪਰਮਾਣੂ ਪਰੀਖਣ ਕੀਤਾ ਸੀ।