ਸ਼੍ਰੀਲੰਕਾ ''ਚ ਫਿਰ ਹਮਲੇ ਦੀ ਤਾਕ ''ਚ ਅੱਤਵਾਦੀ

04/24/2019 10:24:07 AM

ਕੋਲੰਬੋ — ਇਸਲਾਮੀ ਸੂਬੇ ਨੇ ਮੰਗਲਵਾਰ ਸਵੇਰੇ ਸ਼੍ਰੀਲੰਕਾ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਸੀ। ਹੁਣ ਅੱਤਵਾਦੀ ਸੰਗਠਨ ਨੇ ਹਮਲੇ 'ਚ ਸ਼ਾਮਲ ਅੱਤਵਾਦੀਆਂ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਜਾਰੀ ਕੀਤਾ ਹੈ। IS ਵਲੋਂ ਜਾਰੀ ਤਸਵੀਰਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਵਿਚ ਦਿਖਾਈ ਦੇ ਰਹੇ ਲੋਕਾਂ ਨੇ ਹੀ ਇਸ ਹਮਲੇ ਨੂੰ ਅੰਜਾਮ ਦਿੱਤਾ ਹੈ। ਇਨ੍ਹਾਂ ਧਮਾਕਿਆਂ ਵਿਚ ਹੁਣ ਤੱਕ 320 ਲੋਕਾਂ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ 500 ਤੋਂ ਜ਼ਿਆਦਾ ਲੋਕ ਜਖਮੀ ਹੋ ਚੁੱਕੇ ਹਨ।

ਸ਼੍ਰੀਲੰਕਾ ਦੇ ਕੋਲੰਬੋ ਦਾ ਅੱਤਵਾਦੀ ਹਮਲਾ IS ਦੇ ਸਭ ਤੋਂ ਘਾਤਕ ਵਿਦੇਸ਼ੀ ਹਮਲਿਆਂ ਵਿਚੋਂ ਇਕ ਸੀ। IS ਦੀ ਪ੍ਰਚਾਰ ਏਜੰਸੀ ਅਮਾਕ ਨੇ ਇਕ ਬਿਆਨ ਵਿਚ ਕਿਹਾ, 'ਉਨ੍ਹਾਂ ਲੋਕਾਂ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ ਹੈ ਜੋ ਪਹਿਲੇ ਸ਼੍ਰੀਲੰਕਾ ਵਿਚ ਅਮਰੀਕਾ ਦੀ ਅਗਵਾਈ ਵਾਲੇ ਗਠਜੋੜ ਦੇ ਮੈਂਬਰਾਂ ਅਤੇ ਇਸਾਈ ਭਾਈਚਾਰੇ ਦੇ ਸੂਬਾ ਸਮੂਹ ਦੇ ਲੜਾਕੇ ਸਨ।'

ਪਾਬੰਦੀ 'ਤੇ ਵੀ ਕੀਤੀ ਗਈ ਚਰਚਾ

2014 'ਚ ਪੀਸ ਲਵਿੰਗ ਮੁਸਲਮਾਨ ਇਨ ਸ਼੍ਰੀਲੰਕਾ ਯਾਨੀ PLMMSL ਇਸ ਸੰਗਠਨ 'ਤੇ ਪਾਬੰਦੀ ਵੀ ਲਗਾਉਣੀ ਚਾਹੁੰਦਾ ਸੀ। ਇਸ ਲਈ ਉਨ੍ਹਾਂ ਨੇ ਸੰਯੁਕਤ ਰਾਸ਼ਟਰ, ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ, ਸ਼੍ਰੀ ਲੰਕਾ ਦੇ ਰਾਸ਼ਟਰਪਤੀ ਅਤੇ ਹੋਰ ਕਈ ਕੂਟਨੀਤਕਾਂ ਨੂੰ ਲਿਖਿਆ। ਇਸ ਵਿਚ ਕਿਹਾ ਗਿਆ ਕਿ ਨੈਸ਼ਨਲ ਤੌਹੀਦ ਜਮਾਤ ਦੇਸ਼ ਵਿਚ ਅਸਹਿਣਸ਼ੀਲਤਾ ਫੈਲਾਉਣ ਦੇ ਨਾਲ-ਨਾਲ ਇਸਲਾਮਿਕ ਅੰਦੋਲਨ ਨਾਲ ਅਸਥਿਰਤਾ ਵੀ ਫੈਲਾਉਣਾ ਚਾਹੁੰਦੇ ਹਨ।

ਸ਼੍ਰੀਲੰਕਾ 'ਚ ਹੋਏ ਹਮਲੇ ਦੀ ਜ਼ਿੰਮੇਦਾਰੀ ਇਸਲਾਮਿਕ ਸਟੇਟ ਨੇ ਲਈ ਹੈ। ਇਸ ਦੇ ਨਾਲ ਹੀ ਪੁਲਸ ਨੇ ਅਲਰਟ ਵੀ ਜਾਰੀ ਕਰ ਦਿੱਤਾ ਹੈ। ਸ਼੍ਰੀਲੰਕਾ ਪੁਲਸ ਮੁਤਾਬਕ ਜੇਹਾਦੀ ਕੋਲੰਬੋ 'ਚ ਇਕ ਵਾਰ ਫਿਰ ਹਮਲਾ ਕਰਨ ਦੀ ਤਾਕ 'ਚ ਹਨ। ਸ਼੍ਰੀਲੰਕਾ ਪੁਲਸ ਨੇ ਭਾਰਤੀ ਸੁਰੱਖਿਆ ਏਜੰਸੀਆਂ ਤੋਂ ਮਿਲੀ ਖੁਫੀਆ ਜਾਣਕਾਰੀ ਦੇ ਬਾਅਦ ਇਹ ਅਲਰਟ ਜਾਰੀ ਕੀਤਾ ਹੈ।

ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਐਤਵਾਰ ਨੂੰ ਇਸਾਈਆਂ ਦੇ ਪਵਿੱਤਰ ਤਿਉਹਾਰ ਈਸਟਰ ਦੇ ਦਿਨ ਚਰਚ ਅਤੇ ਹੋਟਲਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ 8 ਬੰਬ ਧਮਾਕੇ ਕੀਤੇ ਗਏ। ਇਨ੍ਹਾਂ ਧਮਾਕਿਆਂ 'ਚ ਹੁਣ ਤੱਕ 320 ਲੋਕਾਂ ਦੀ ਜਾਨ ਜਾ ਚੁੱਕੀ ਹੈ ਜਦੋਂਕਿ 500 ਤੋਂ ਜ਼ਿਆਦਾ ਲੋਕ ਜਖਮੀ ਹੋਏ ਹਨ। ਹੁਣ ਤੱਕ 13 ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਸਰਕਾਰ ਨੇ ਕਿਹਾ ਹੈ ਕਿ ਜ਼ਿਆਦਾਤਰ ਧਮਾਕੇ ਆਤਮਘਾਤੀ ਸਨ। ਮਰਨ ਵਾਲਿਆਂ 'ਚ ਭਾਰਤੀ ਅਤੇ ਪਕਿਸਤਾਨੀਆਂ ਸਮੇਤ ਕੁੱਲ 35 ਵਿਦੇਸ਼ੀ ਨਾਗਰਿਕ ਸਨ।