ਅੱਤਵਾਦ ਨਾਲ ਨਜਿੱਠਣ ਲਈ ਆਸਟਰੇਲੀਆਈ ਪ੍ਰਧਾਨ ਮੰਤਰੀ ਨੇ ਬਣਾਈ ਇਹ ਖਾਸ ਯੋਜਨਾ

08/21/2017 10:27:31 AM

ਕੈਨਬਰਾ— ਆਸਟਰੇਲੀਆ ਦੇ ਪ੍ਰਧਾਨਮੰਤਰੀ ਮੈਲਕਮ ਟਰਨਬੁਲ ਨੇ ਐਤਵਾਰ ਨੂੰ ਗਲੋਬਲ ਅੱਤਵਾਦ ਦੇ ਵਧਦੇ ਖਤਰੇ ਤੋਂ ਆਸਟਰੇਲੀਆ ਦੇ ਭੀੜ-ਭਾੜ ਵਾਲੇ ਇਲਾਕਿਆਂ ਨੂੰ ਬਚਾਉਣ ਲਈ ਬਣਾਈਆਂ ਆਪਣੀਆਂ ਰਣਨੀਤੀਆਂ ਨੂੰ ਸਾਂਝਾ ਕੀਤਾ। ਸਮਾਚਾਰ ਏਜੰਸੀ ਅਨੁਸਾਰ ਟਰਨਬੁਲ ਨੇ ਕਿਹਾ, ਮਹੀਨਿਆਂ ਤੱਕ ਕਾਨੂੰਨ ਪਰਿਵਰਤਨ ਅਧਿਕਾਰੀਆਂ, ਅੱਤਵਾਦੀ ਵਿਰੋਧੀ ਅਥਾਰਟੀਆਂ ਅਤੇ ਨਿੱਜੀ ਖੇਤਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਅਸੀਂ ਇਹ ਰਣਨੀਤੀ ਬਣਾਈ ਹੈ।
ਹਮਲਿਆਂ ਤੋਂ ਸਿਖ ਲੈਂਦੇ ਹੋਏ ਯੋਜਨਾ ਬਣਾਈ
ਟਰਨਬੁਲ ਨੇ ਕਿਹਾ, ''ਅਸੀਂ ਨੀਸ, ਲੰਡਨ ਅਤੇ ਬਾਰਸੀਲੋਨਾ ਦੇ ਭੀੜ-ਭਾੜ ਵਾਲੇ ਇਲਾਕਿਆਂ ਵਿਚ ਵਾਹਨਾਂ ਨਾਲ ਹੋਏ ਹਮਲਿਆਂ ਤੋਂ ਸਿਖ ਲੈਂਦੇ ਹੋਏ ਇਹ ਯੋਜਨਾ ਬਣਾਈ ਹੈ ਤਾਂ ਕਿ ਭੀੜ-ਭਾੜ ਵਾਲੀਆਂ ਥਾਵਾਂ 'ਤੇ ਜਾਣ ਵਿਚ ਸਾਡੇ ਲੋਕ ਡਰ ਮਹਿਸੂਸ ਨਾ ਕਰਨ। ਟਰਨਬੁਲ ਨੇ ਕਿਹਾ, ਬਦਕਿਸਮਤੀ ਨਾਲ ਅਸੀਂ ਮੱਧ ਏਸ਼ੀਆ ਅਤੇ ਸੰਸਾਰ ਵਿਚ ਹੋ ਰਹੇ ਸੰਘਰਸ਼ਾਂ ਤੋਂ ਮੁਕਤ ਨਹੀਂ ਹਾਂ। ਮੇਰੀ ਸਭ ਤੋਂ ਵੱਡੀ ਤਰਜੀਹ ਆਸਟਰੇਲੀਆਈ ਨਾਗਰਿਕਾਂ ਦੀ ਸੁਰੱਖਿਆ ਹੈ। ਸਾਡੀ ਰਣਨੀਤੀ ਭੀੜ-ਭਾੜ ਵਾਲੀਆਂ ਥਾਵਾਂ ਵਿਚ ਮੌਜੂਦ ਜਨਤਾ ਦੀ ਸੁਰੱਖਿਆ ਕਰਨ ਵਿਚ ਮਹੱਤਵਪੂਰਣ ਸਾਬਤ ਹੋਣਗੀਆ। 
ਬਚਾਅ ਵਿਚ ਮਦਦ
ਉਨ੍ਹਾਂ ਨੇ ਕਿਹਾ, ਬਚਾਅ ਵਿਚ ਮਦਦ ਕਰਨ ਵਾਲੀਆਂ ਇਹ ਰਣਨੀਤੀਆਂ ਸਰਕਾਰ ਅਤੇ ਉਦਯੋਗਾਂ ਵਿਚ ਮੌਜੂਦਾ ਸਹਿਯੋਗ ਨੂੰ ਵਧਾਵਾ ਦੇਵੇਗੀ। ਇਹ ਯੋਜਨਾ ਸਪਸ਼ਟ ਰੂਪ ਤੋਂ ਦੱਸਦੀ ਹੈ ਕਿ ਮਾਲਕ ਅਤੇ ਸੰਚਾਲਕ ਸੁਰੱਖਿਆ ਸਬੰਧੀ ਜਾਣਕਾਰੀਆਂ ਪਾਉਣ ਲਈ ਕਿੱਥੇ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ, ਭੀੜ-ਭਾੜ ਵਾਲੇ ਇਲਾਕਿਆਂ ਦੇ ਮਾਲਕਾਂ ਅਤੇ ਸੰਚਾਲਕਾਂ ਲਈ ਇਹ ਜਾਨਣਾ ਬਹੁਤ ਹੀ ਮਹੱਤਵਪੂਰਣ ਹੈ ਕਿ ਆਪਣੀ ਜਗ੍ਹਾ ਦਾ ਬਚਾਅ ਉਹ ਕਿਵੇਂ ਕਰ ਸਕਦੇ ਹਨ ਅਤੇ ਇਸ ਨਾਲ ਜੁੜੀ ਜਾਣਕਾਰੀ ਉਨ੍ਹਾਂ ਨੂੰ ਕਿੱਥੋ ਮਿਲ ਸਕਦੀ ਹੈ। 
ਡਰਨ ਦੀ ਥਾਂ ਮੁਕਾਬਲਾ
ਟਰਨਬੁਲ ਨੇ ਕਿਹਾ ਕਿ ਅੱਤਵਾਦ ਅਜੋਕੇ ਸਮਾਜ ਲਈ ਖ਼ਤਰਾ ਬਣਿਆ ਹੋਇਆ ਹੈ ਅਤੇ ਉਸ ਨੂੰ ਹਰਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਅਸੀ ਉਸ ਤੋਂ ਡਰਨ ਦੀ ਥਾਂ ਉਸ ਦਾ ਮੁਕਾਬਲਾ ਕਰੀਏ। ਪ੍ਰਧਾਨਮੰਤਰੀ ਨੇ ਸਾਰੇ ਆਸਟਰੇਲੀਆਈ ਨਾਗਰਿਕਾਂ ਨੂੰ ਹਮੇਸ਼ਾ ਜਾਗਰੂਕ ਰਹਿਣ ਦੀ ਅਪੀਲ ਕੀਤੀ ਹੈ।