ਰੋਮ ਵਿਚ ਵਾਪਰਿਆ ਭਿਆਨਕ ਹਾਦਸਾ, 30 ਫੁੱਟ ਧੱਸੀ ਜ਼ਮੀਨ

02/15/2018 3:00:50 PM

ਰੋਮ (ਏਜੰਸੀ)- ਇਟਾਲੀਅਨ ਸ਼ਹਿਰ ਰੋਮ ਵਿਚ ਸੜਕ ਧੱਸਣ ਕਾਰਨ 6 ਕਾਰਾਂ ਅਤੇ 20 ਪਰਿਵਾਰਕ ਮੈਂਬਰ ਇਸ ਵਿਚ ਡਿੱਗ ਗਏ। ਫਿਲਹਾਲ ਹਾਦਸੇ ਵਿਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਅਤੇ ਨਾ ਹੀ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਹੈ। ਹਾਦਸੇ ਤੋਂ ਬਾਅਦ ਬਚਾਅ ਕਾਰਜ ਜਾਰੀ ਹਨ ਅਤੇ ਨੇੜਲੇ ਘਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਸਥਾਨ ਉੱਤੇ ਪਹੁੰਚਾ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਘਟਨਾ ਬੁੱਧਵਾਰ ਸ਼ਾਮ 5.30 ਵਜੇ ਇਟਲੀ ਦੇ ਬਲਡੂਨੀਆ ਵਿੱਚ ਵਾਪਰੀ, ਜਿਥੇ ਸੜਕ ਧੱਸਣ ਕਾਰਨ ਤਕਰੀਬਨ 30 ਫੁੱਟ ਡੰਘਾ ਟੋਇਆ ਬਣ ਗਿਆ। ਇਸ ਹਾਦਸੇ ਵਿਚ 6 ਕਾਰਾਂ ਅਤੇ 20 ਲੋਕ ਡਿੱਗ ਗਏ।

ਤਸਵੀਰਾਂ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਹਾਦਸੇ ਕਾਰਨ ਕਿੰਨਾ ਨੁਕਸਾਨ ਹੋਇਆ ਹੈ। ਫਾਇਰ ਬ੍ਰਿਗੇਡ ਦੀਆਂ ਗਡੀਆਂ ਵੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਉੱਤੇ ਪਹੁੰਚ ਗਈਆਂ। ਹਾਦਸੇ ਕਾਰਨ ਨੇੜਲੇ ਘਰਾਂ ਦਾ ਲੋਕਾਂ ਨੂੰ ਸੁਰੱਖਿਅਤ ਥਾਂ ਉੱਤੇ ਪਹੁੰਚਾ ਦਿੱਤਾ ਗਿਆ ਹੈ। ਮੇਅਰ ਵਰਜੀਨੀਆ ਰੈਗੀ ਨੇ ਦੱਸਿਆ ਕਿ ਇਸ ਹਾਦਸੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ ਅਤੇ ਸੜਕ ਧੱਸਣ ਕਾਰਨ ਪ੍ਰਭਾਵਿਤ ਹੋਏ ਲੋਕਾਂ ਨੂੰ ਹੋਟਲ ਵਿਚ ਠਹਿਰਣ ਨੂੰ ਕਿਹਾ ਗਿਆ ਹੈ। ਜਨਵਰੀ 25 ਤੇ 28 ਨੂੰ ਇਥੇ ਪਾਣੀ ਦੀ ਲੀਕੇਜ ਕਾਰਨ ਵਰਕਰਾਂ ਵਲੋਂ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਸੀ। ਫਿਲਹਾਲ ਹਾਦਸੇ ਬਾਰੇ ਸਪੱਸ਼ਟ ਤੌਰ ਉੱਤੇ ਨਹੀਂ ਕਿਹਾ ਜਾ ਸਕਦਾ ਕਿ ਹਾਦਸਾ ਵਾਪਰਿਆ ਕਿਉਂ?