ਜਨਮ ਦਿਨ ਦੀਆਂ ਖੁਸ਼ੀਆਂ ਨੂੰ ਲੱਗੀ ਨਜ਼ਰ, ਫੇਸਬੁੱਕ ਪੋਸਟ ਤੋਂ ਇਕ ਘੰਟੇ ਬਾਅਦ ਹੋਇਆ ਅੱਲ੍ਹੜ ਦਾ ਕਤਲ

08/21/2018 9:34:33 PM

ਸੇਂਟ ਲੁਈਸ— ਸੇਂਟ ਲੁਈਸ 'ਚ ਗੋਲੀਬਾਰੀ ਦੀ ਘਟਨਾ ਦੀ ਖਬਰ ਮਿਲੀ ਹੈ, ਜਿਸ 'ਚ ਇਕ 17 ਸਾਲਾ ਲੜਕੇ ਦੀ ਸਿਰ 'ਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਲੜਕੇ ਨੇ ਆਪਣੇ ਜਨਮ ਦਿਨ ਵਾਲੇ ਦਿਨ ਫੇਸਬੁੱਕ 'ਤੇ ਇਸ ਪੋਸਟ ਸ਼ੇਅਰ ਕਰਕੇ ਆਪਣੇ 17ਵੇਂ ਜਨਮਦਿਨ ਬਾਰੇ 'ਚ ਜ਼ਿਕਰ ਕੀਤਾ ਸੀ ਤੇ ਇਸ ਤੋਂ ਕੁਝ ਹੀ ਦੇਰ ਬਾਅਦ ਲੜਕੇ ਦੀ ਕਿਸੇ ਅਣਪਛਾਤੇ ਵਿਅਕਤੀ ਨੇ ਸਿਰ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

ਐਰਮੋਂਡ ਲੈਟੀਮੋਰ ਨਾਮ ਦੇ ਲੜਕੇ ਦੀ ਸ਼ਨੀਵਾਰ ਰਾਤ ਨੂੰ ਉੁਸ ਦੇ ਜਨਮ ਦਿਨ ਵਾਲੇ ਦਿਨ ਇਕ ਰੈਸਟੋਰੈਂਟ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਨੇ ਇਸ ਸਬੰਧੀ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ। ਹੋਮੀਸਾਈਡ ਜਾਸੂਸ ਇਸ ਸਬੰਧੀ ਜਾਂਚ ਕਰ ਰਹੇ ਹਨ। ਮ੍ਰਿਤਕ ਦੀ ਮਾਂ ਚੰਦਰਾ ਪਾਈਨ ਨੇ ਕਿਹਾ ਕਿ ਉਸ ਦੇ ਬੇਟੇ ਨੇ ਉਸ ਨੂੰ ਕਿਹਾ ਸੀ ਕਿ ਉਹ ਆਪਣੇ ਜਨਮ ਦਿਨ 'ਤੇ ਆਈਸ ਕ੍ਰੀਮ ਚਾਹੁੰਦਾ ਹੈ ਤੇ ਉਹ ਆਈਸ ਕ੍ਰੀਮ ਲੈਣ ਹੀ ਸਟੋਰ 'ਤੇ ਗਈ ਸੀ ਤੇ ਇਸੇ ਦੌਰਾਨ ਉਸ ਨੂੰ ਉਸ ਦੀ ਮੌਤ ਦਾ ਫੋਨ ਆਇਆ।

ਸ਼ਨੀਵਾਰ ਨੂੰ ਲੈਟੀਮੋਰ ਨੇ ਆਪਣਾ ਜਨਮ ਦਿਨ ਮਨਾਉਂਦਿਆਂ ਇਸ ਨੂੰ ਫੇਸਬੁੱਕ 'ਤੇ ਪੋਸਟ ਕੀਤਾ ਸੀ। ਇਸ ਦੌਰਾਨ ਉਸ ਨੇ ਪੋਸਟ 'ਚ ਲਿਖਿਆ ਕਿ ਮੈਂ ਬਹੁਤ ਖੁਸ਼ ਹਾਂ ਤੇ ਮੈਂ ਆਪਣੇ ਜਨਮ ਦਿਨ 'ਤੇ ਇਸ ਸਬੰਧੀ ਤਿਆਰੀ ਕਰ ਲਈ ਹੈ। ਲੈਟੀਮੋਰ ਵਸ਼ਨ ਹਾਈ ਸਕੂਲ 'ਚ ਪੜ੍ਹਦਾ ਸੀ। ਗੋਲੀਬਾਰੀ ਤੋਂ ਬਾਅਦ ਪਾਈਨੇ ਨੇ ਕਿਹਾ ਕਿ ਉਸਨੂੰ ਉਸ ਦੇ ਪੁੱਤਰ ਦਾ ਲਿਖਿਆ ਕਾਗਜ਼ ਮਿਲਿਆ, ਜਿਸ 'ਚ ਉਸ ਨੇ ਕਿਸੇ ਵਲੋਂ ਉਸ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਕਿਸੇ ਵਿਅਕਤੀ ਦਾ ਜ਼ਿਕਰ ਕੀਤਾ ਸੀ। ਘਟਨਾ ਵਾਲੀ ਥਾਂ 'ਤੇ ਮੌਜੂਦ ਕੁਝ ਲੋਕਾਂ ਦੀ ਕਹਿਣਾ ਸੀ ਕਿ ਉਨ੍ਹਾਂ ਨੇ ਇਸ ਦੌਰਾਨ ਲੈਟੀਮੋਰ ਕੋਲ ਬੰਦੂਕ ਤੇ ਪੈਸੇ ਸਨ ਪਰ ਇਸ ਸਭ ਬਾਰੇ ਪਾਈਨ ਦਾ ਕਹਿਣਾ ਸੀ ਕਿ ਉਸ ਦੇ ਬੇਟੇ ਕੋਲ ਕੋਈ ਬੰਦੂਕ ਨਹੀਂ ਸੀ ਤੇ ਉਸ ਦਾ ਬੇਟਾ ਬਹੁਤ ਚੰਗਾ ਬੱਚਾ ਸੀ। 

ਉਹ ਹਮੇਸ਼ਾ ਦੂਸਰਿਆਂ ਦੀ ਸਹਾਇਤਾ ਕਰਦਾ ਸੀ। ਉਹ ਸੰਗੀਤ ਤੇ ਪੈਸਿਆਂ ਨੂੰ ਪਿਆਰ ਕਰਦਾ ਸੀ ਤੇ ਹਮੇਸ਼ਾ ਪੈਸਿਆਂ ਦਾ ਸਹੀ ਇਸਤੇਮਾਲ ਕਰਦਾ ਸੀ। 60 ਸਾਲਾ ਹਾਰਵੇ ਕੋਲਿਨਸ ਨੇ ਲੈਟੀਮੋਰ ਨੂੰ ਉਸ ਦੀ ਮੌਤ ਤੋਂ ਦੋ ਘੰਟੇ ਪਹਿਲਾਂ ਦੇਖਿਆ ਸੀ ਜਦੋਂ ਉਹ ਆਪਣੀ ਪੁੱਤਰੀ ਨੂੰ ਯੂਨੀਵਰਸਿਟੀ ਛੱਡਣ ਗਈ ਸੀ ਉਸ ਨੇ ਕਿਹਾ ਕਿ ਮੈਂ ਇਹ ਵਿਸ਼ਵਾਸ ਨਹੀਂ ਕਰ ਸਕਦੀ ਕਿ ਕੁਝ ਘੰਟਿਆਂ ਬਾਅਦ ਹੀ ਉਹ ਮਰ ਗਿਆ। ਉਸਨੇ ਕਿਹਾ ਕਿ ਇਹ ਬਹੁਤ ਹੈਰਾਨੀ ਦੀ ਗੱਲ ਹੈ।