ਤਾਲਿਬਾਨ ਨੇ ਭਾਰਤ ਦੀਆਂ ਚਿੰਤਾਵਾਂ ’ਤੇ ਵਿਵਹਾਰਿਕ ਦ੍ਰਿਸ਼ਟੀਕੋਣ ਅਪਣਾਉਣ ਦੇ ਦਿੱਤੇ ਸੰਕੇਤ: ਵਿਦੇਸ਼ ਸਕੱਤਰ

09/05/2021 3:54:39 AM

ਵਾਸ਼ਿੰਗਟਨ - ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਅਤੇ ਅਮਰੀਕਾ, ਅਫਗਾਨਿਸਤਾਨ ਵਿਚ ਪਾਕਿਸਤਾਨ ਦੇ ਕਦਮਾਂ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਸ਼੍ਰਿੰਗਲਾ ਨੇ ਕਿਹਾ ਕਿ ਭਾਰਤ ਦੀ ਤਾਲਿਬਾਨ ਨਾਲ ਸੀਮਤ ਗੱਲਬਾਤ ਰਹੀ ਹੈ ਅਤੇ ਅਫਗਾਨਿਸਤਾਨ ਦੇ ਨਵੇਂ ਸ਼ਾਸਕਾਂ ਨੇ ਸੰਕੇਤ ਦਿੱਤਾ ਹੈ ਕਿ ਉਹ ਭਾਰਤ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਵਿਵਹਾਰਿਕ ਦ੍ਰਿਸ਼ਟੀਕੋਣ ਅਪਣਾਉਣਗੇ।

ਇਹ ਵੀ ਪੜ੍ਹੋ - ਤਾਲਿਬਾਨ ਨੇ ਪੰਜਸ਼ੀਰ ਗਵਰਨਰ ਦਫ਼ਤਰ 'ਤੇ ਕੀਤਾ ਕਬਜ਼ਾ, ਜਸ਼ਨ ਦੌਰਾਨ ਹਵਾਈ ਫਾਇਰਿੰਗ 'ਚ 70 ਲੋਕਾਂ ਦੀ ਮੌਤ

ਵਿਦੇਸ਼ ਸਕੱਤਰ ਨੇ ਵਾਸ਼ਿੰਗਟਨ ਦੀ ਆਪਣੀ 3 ਦਿਨਾਂ ਯਾਤਰਾ ਖਤਮ ਹੋਣ  ’ਤੇ ਭਾਰਤੀ ਪੱਤਰਕਾਰਾਂ ਦੇ ਇਕ ਸਮੂਹ ਨੂੰ ਕਿਹਾ ਕਿ ਸਾਨੂੰ ਬਰੀਕੀ ਨਾਲ ਪਾਕਿਸਤਾਨ ਦੇ ਕਦਮਾਂ ’ਤੇ ਨਜ਼ਰ ਰੱਖਣੀ ਹੋਵੇਗੀ। ਅਫਗਾਨਿਸਤਾਨ ਵਿਚ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਹਨ, ਇਸ ਸੰਦਰਭ ਵਿਚ ਅਮਰੀਕਾ ਉਡੀਕ ਕਰੋ ਅਤੇ ਦੇਖੋ ਦੀ ਨੀਤੀ ਅਪਨਾਏਗਾ। ਭਾਰਤ ਦੀ ਵੀ ਇਹੋ ਨੀਤੀ ਹੈ। ਇਸਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਕੁਝ ਨਾ ਕਰੋ। ਇਸਦਾ ਮਤਲਬ ਹੈ ਕਿ ਜ਼ਮੀਨ ’ਤੇ ਹਾਲਾਤ ਬਹੁਤ ਨਾਜ਼ੁਕ ਹਨ ਅਤੇ ਤੁਹਾਨੂੰ ਦੇਖਣਾ ਹੋਵੇਗਾ ਕਿ ਇਹ ਕਿਵੇਂ ਬਦਲਦੇ ਹਨ। ਤੁਹਾਨੂੰ ਇਹ ਦੇਖਣਾ ਹੋਵੇਗਾ ਕਿ ਜਨਤਕ ਤੌਰ ’ਤੇ ਦਿੱਤੇ ਗਏ ਭਰੋਸਿਆਂ ’ਤੇ ਵਾਕਈ ਵਿਚ ਅਮਲ ਹੋਇਆ ਜਾਂ ਨਹੀਂ ਅਤੇ ਚੀਜ਼ਾਂ ਕਿਸ ਤਰ੍ਹਾਂ ਨਾਲ ਕੰਮ ਕਰ ਰਹੀਆਂ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 

Inder Prajapati

This news is Content Editor Inder Prajapati