ਤਾਲਿਬਾਨ ਨੇ ਅਫ਼ਗਾਨਿਸਤਾਨ ’ਚ ‘ਮਹਿਲਾ ਕ੍ਰਿਕਟ’ ’ਤੇ ਲਾਈ ਪਾਬੰਦੀ, ਕਿਹਾ- ਇਸਲਾਮ ਨਹੀਂ ਦਿੰਦਾ ਇਜਾਜ਼ਤ

09/09/2021 1:14:49 PM

ਸਿਡਨੀ (ਭਾਸ਼ਾ) : ਆਸਟ੍ਰੇਲੀਆ ਦੇ ਐੱਸ.ਬੀ.ਐੱਸ. ਟੀ.ਵੀ ਨੇ ਤਾਲਿਬਾਨ ਦੇ ਇਕ ਬੁਲਾਰੇ ਦੇ ਹਵਾਲੇ ਤੋਂ ਕਿਹਾ ਹੈ ਕਿ ਉਨ੍ਹਾਂ ਨੇ ਮਹਿਲਾ ਖੇਡਾਂ ਖ਼ਾਸ ਕਰਕੇ ਮਹਿਲਾ ਕ੍ਰਿਕਟ ’ਤੇ ਰੋਕ ਲਗਾ ਦਿੱਤੀ ਹੈ। ਤਾਲਿਬਾਨ ਦੇ ਸੱਭਿਆਚਾਰਕ ਕਮਿਸ਼ਨ ਦੇ ਉਪ ਮੁਖੀ ਅਹਿਮਦੁੱਲਾਹ ਵਾਸਿਕ ਦੇ ਹਵਾਲੇ ਤੋਂ ਨੈਟਵਰਕ ਨੇ ਕਿਹਾ, ‘ਕ੍ਰਿਕਟ ਵਿਚ ਅਜਿਹੇ ਹਾਲਾਤ ਹੁੰਦੇ ਹਨ ਕਿ ਮੂੰਹ ਅਤੇ ਸਰੀਰ ਢਕਿਆ ਨਹੀਂ ਜਾ ਸਕਦਾ। ਇਸਲਾਮ ਔਰਤਾਂ ਨੂੰ ਇਸ ਤਰ੍ਹਾਂ ਦਿਖਣ ਦੀ ਇਜਾਜ਼ਤ ਨਹੀਂ ਦਿੰਦਾ।’

ਇਹ ਵੀ ਪੜ੍ਹੋ: CM ਨੇ ਓਲੰਪੀਅਨਾਂ ਨੂੰ ਖੁਆਇਆ ਲੌਂਗ ਇਲਾਇਚੀ ਚਿਕਨ, ਖਿਡਾਰੀ ਬੋਲੇ- ਮਹਾਰਾਜਾ ਦੇ ਬਣਾਏ ਖਾਣੇ ਦਾ ਲਿਆ ਆਨੰਦ

ਉਸ ਨੇ ਕਿਹਾ, ‘ਇਹ ਮੀਡੀਆ ਦਾ ਯੁੱਗ ਹੈ, ਜਿਸ ਵਿਚ ਤਸਵੀਰਾਂ ਅਤੇ ਵੀਡੀਓ ਵੇਖੀਆਂ ਜਾਣਗੀਆਂ। ਇਸਲਾਮ ਅਤੇ ਇਸਲਾਮੀ ਅਮੀਰਾਤ ਔਰਤਾਂ ਨੂੰ ਕ੍ਰਿਕਟ ਜਾਂ ਅਜਿਹੀਆਂ ਖੇਡਾਂ ਖੇਡਣ ਦੀ ਇਜਾਜ਼ਤ ਨਹੀਂ ਦਿੰਦਾ, ਜਿਸ ਵਿਚ ਸਰੀਰ ਦਿਖਦਾ ਹੋਵੇ।’ ਉਨ੍ਹਾਂ ਕਿਹਾ ਕਿ ਤਾਲਿਬਾਨ ਪੁਰਸ਼ ਕ੍ਰਿਕਟ ਜਾਰੀ ਰੱਖੇਗਾ ਅਤੇ ਉਸ ਨੇ ਟੀਮ ਨੂੰ ਨਵੰਬਰ ਵਿਚ ਆਸਟ੍ਰੇਲੀਆ ਵਿਚ ਇਕ ਟੈਸਟ ਖੇਡਣ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਬਾਅਦ ਵਿਚ ਕ੍ਰਿਕਟ ਆਸਟ੍ਰੇਲੀਆ ਨੇ ਹਾਲਾਂਕਿ ਇਕ ਬਿਆਨ ਵਿਚ ਕਿਹਾ ਕਿ ਜੇਕਰ ਮਹਿਲਾ ਖੇਡਾਂ ਨੂੰ ਲੈ ਕੇ ਤਾਲਿਬਾਨ ਦੇ ਨਜ਼ਰੀਏ ਸਬੰਧੀ ਰਿਪੋਰਟ ਵਿਚ ਸੱਚਾਈ ਹੈ ਤਾਂ 27 ਨਵੰਬਰ ਤੋਂ ਹੋਣ ਵਾਲਾ ਇਹ ਟੈਸਟ ਨਹੀਂ ਖੇਡਿਆ ਜਾਏਗਾ।

ਇਹ ਵੀ ਪੜ੍ਹੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ’ਤੇ ਵਿਖਾਵਾਕਾਰੀਆਂ ਨੇ ਸੁੱਟੇ ਪੱਥਰ, ਵੇਖੋ ਵੀਡੀਓ

ਬਿਆਨ ਵਿਚ ਕਿਹਾ ਗਿਆ,‘ ਕ੍ਰਿਕਟ ਆਸਟ੍ਰੇਲੀਆ ਦੁਨੀਆ ਭਰ ਵਿਚ ਮਹਿਲਾ ਕ੍ਰਿਕਟ ਦੇ ਵਿਕਾਸ ਨੂੰ ਕਾਫ਼ੀ ਮਹੱਤਵ ਦਿੰਦਾ ਹੈ। ਸਾਡਾ ਮੰਨਣਾ ਹੈ ਕਿ ਖੇਡਾਂ ਸਭ ਲਈ ਹਨ ਅਤੇ ਹਰ ਪੱਧਰ ’ਤੇ ਔਰਤਾਂ ਨੂੰ ਵੀ ਖੇਡਣ ਦਾ ਬਰਾਬਰ ਅਧਿਕਾਰ ਹੈ। ਜੇਕਰ ਅਫ਼ਗਾਨਿਸਤਾਨ ਵਿਚ ਮਹਿਲਾ ਖੇਡਾਂ ’ਤੇ ਰੋਕ ਦੀਆਂ ਖ਼ਬਰਾਂ ਸਹੀ ਹਨ ਤਾਂ ਅਸੀਂ ਹੋਬਰਟ ਵਿਚ ਹੋਣ ਵਾਲੇ ਇਸ ਟੈਸਟ ਦੀ ਮੇਜ਼ਬਾਨੀ ਨਹੀਂ ਕਰਾਂਗੇ।’ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਖੇਡ ਮੰਤਰੀ ਰਿਚਰਡ ਕੋਲਬੇਕ ਨੇ ਵੀ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੂੰ ਇਸ ਮਾਮਲੇ ’ਤੇ ਕਾਰਵਾਈ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ: ਤਾਲਿਬਾਨ ਨੇ ਕੀਤਾ ਵਾਅਦਾ, ਸਰਕਾਰ ’ਚ ਔਰਤਾਂ ਨੂੰ ਵੀ ਕੀਤਾ ਜਾਵੇਗਾ ਸ਼ਾਮਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry