ਤਾਲਿਬਾਨ ਦੇ ਹਮਲੇ ਤੋਂ ਬਾਅਦ 30 ਅਫਗਾਨੀ ਫੌਜੀ ਲਾਪਤਾ

05/03/2021 4:51:59 PM

ਕਾਬੁਲ (ਇੰਟ.)- ਤਾਲਿਬਾਨ ਵੱਲੋਂ ਅਫਗਾਨਿਸਤਾਨ ’ਚ ਫੌਜ ਦੀ ਚੌਕੀ ’ਤੇ ਹਮਲਾ ਕਰਨ ਤੋਂ ਬਾਅਦ 30 ਫੌਜੀ ਦੱਖਣ-ਪੂਰਬ ਗਜਨੀ ਸ਼ਹਿਰ ਤੋਂ ਲਾਪਤਾ ਹਨ। ਇਕ ਪ੍ਰਾਂਤੀ ਪ੍ਰੀਸ਼ਦ ਦੇ ਮੈਂਬਰ ਖਲੀਕਾਦ ਅਕਬਰੀ ਨੇ ਕਿਹਾ ਕਿ ਅਫਗਾਨ ਫੌਜ ਦੀ ਇਕ ਚੌਕੀ ’ਤੇ ਹਮਲਾ ਕੀਤਾ ਜਿਸ ਨਾਲ ਦੋਨਾਂ ਧਿਰਾਂ ਵਿਚਾਲੇ ਕਈ ਘੰਟੇ ਸੰਘਰਸ਼ ਹੋਇਆ।

ਸ਼ਨੀਵਾਰ ਸਵੇਰੇ ਤੱਕ ਝੜਪਾਂ ਜਾਰੀ ਰਹੀਆਂ। ਉਥੇ ਤਾਲਿਬਾਨ ਦੇ ਇਕ ਬੁਲਾਰੇ ਜਬੀਹੁਲਾਹ ਮੁਜਾਹਿਦ ਨੇ ਟਵਿਟਰ ’ਤੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਗਜਨੀ ਪ੍ਰਾਂਤ ਦੇ ਆਰਜੂ ਖੇਤਰ ’ਚ ਇਕ ਵੱਡੇ ਗੈਰੀਸਨ ਅਤੇ ਇਕ ਚੌਕੀ ’ਤੇ ਹਮਲਾ ਕੀਤਾ। ਰਿਪੋਰਟ ਮੁਤਾਬਕ ਅਮਰੀਕਾ ਅਤੇ ਨਾਟੋ ਫੌਜੀਆਂ ਦੀ ਵਾਪਸੀ ਤੋਂ ਪਹਿਲਾਂ ਅਫਗਾਨਿਸਤਾਨ ’ਚ ਹਿੰਸਾ ਵਧ ਗਈਹੈ। 14 ਅਪ੍ਰੈਲ ਤੋਂ 24 ਪ੍ਰਾਂਤਾਂ ’ਚ ਤਾਲਿਬਾਨ ਦੇ ਹਮਲਿਆਂ ’ਚ 226 ਅਫਗਾਨ ਨਾਗਰਿਕ ਅਤੇ ਫੌਜੀ ਮਾਰੇ ਗਏ ਹਨ। ਉਥੇ ਅਮਰੀਕਾ, ਰੂਸ, ਚੀਨ ਅਤੇ ਪਾਕਿਸਤਾਨ ਦੇ ਪ੍ਰਤੀਨਿਧੀਆਂ ਨੇ ਦੋਹਾ ਵਿਚ ਮੁਲਾਕਾਤ ਕੀਤੀ ਅਤੇ ਅੰਤਰ-ਅਫਗਾਨ ਵਾਰਤਾ ਦਾ ਸਮਰਥਨ ਕਰਨ, ਇਕ ਸਥਾਈ ਅਤੇ ਵਿਆਪਕ ਸੰਘਰਸ਼ ਰੋਕਣ ਦੇ ਨਾਲ ਪਾਰਟੀਆਂ ਨੂੰ ਇਕ ਸਮਝੌਤਾ ਨਜਿੱਠਣ ਤੱਕ ਪਹੁੰਚਣ ’ਚ ਮਦਦ ਕਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ।

cherry

This news is Content Editor cherry