200 ਦੋਹਤੇ-ਪੋਤਿਆਂ ਤੇ ਪੜਪੋਤਿਆਂ ਵਾਲੀ ਦੁਨੀਆ ਦੀ ਸਭ ਤੋਂ ਬਜ਼ੁਰਗ ਮਹਿਲਾ ਦੀ ਮੌਤ

01/30/2020 5:06:51 PM

ਦੁਸ਼ਾਂਬੇ (ਬਿਊਰੋ): ਦੁਨੀਆ ਦੀ ਸਭ ਤੋਂ ਬਜ਼ੁਰਗ ਮਹਿਲਾ ਹੋਣ ਦਾ ਦਾਅਵਾ ਕਰਨ ਵਾਲੀ ਫਾਤਿਮਾ ਮਿਰਜ਼ੋਕੁਲੋਵਾ ਦੀ 126 ਸਾਲ ਦੀ ਉਮਰ ਵਿਚ ਤਜਾਕਿਸਤਾਨ ਵਿਚ ਮੌਤ ਹੋ ਗਈ। ਫਾਤਿਮਾ ਦੇ ਪਾਸਪੋਰਟ ਮੁਤਾਬਕ ਉਸ ਦਾ ਜਨਮ 13 ਮਾਰਚ, 1893 ਵਿਚ ਹੋਇਆ ਸੀ। ਉਹ ਆਪਣੇ ਗੁਜਾਰੇ ਲਈ ਕਾਟਨ ਫਾਰਮ ਵਿਚ ਕੰਮ ਕਰਦੀ ਸੀ। ਉਹਨਾਂ ਨੂੰ ਸ਼ਨੀਵਾਰ ਨੂੰ ਉਜ਼ਬੇਕਿਸਤਾਨ ਦੀ ਸੀਮਾ ਨਾਲ ਲੱਗਦੇ ਦਖਨਾ ਸ਼ਹਿਰ ਵਿਚ ਦਫਨਾਇਆ ਗਿਆ।

ਸਥਾਨਕ ਖਬਰਾਂ ਮੁਤਾਬਕ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਕੋਲਖੋਜ ਵਿਚ ਕੰਮ ਕਰਦਿਆਂ ਬਿਤਾਈ। ਉਹ ਕਪਾਸ ਦੀ ਖੇਤੀ ਨੂੰ ਇੰਨਾ ਪਸੰਦ ਕਰਦੀ ਸੀ ਕਿ ਰਿਟਾਇਮਰੈਂਟ ਦੇ ਬਾਅਦ ਵੀ ਉਸ ਨੂੰ ਛੱਡ ਨਹੀਂ ਸਕੀ। ਉਹਨਾਂ ਦਾ ਜਨਮ ਜਾਰਿਸਟ ਰੂਸ ਦੇ ਸਮੇਂ ਹੋਇਆ ਸੀ। ਉਹਨਾਂ ਨੇ ਪੂਰਾ ਸੋਵੀਅਤ ਕਾਲ ਅਤੇ ਬਾਅਦ ਵਿਚ 1991 ਵਿਚ ਆਪਣੀ ਮਾਤਭੂਮੀ ਨੂੰ ਆਜ਼ਾਦੀ ਪ੍ਰਾਪਤ ਕਰਦਿਆਂ ਦੇਖਿਆ। ਫਾਤਿਮਾ ਦੇ 8 ਬੱਚੇ ਅਤੇ 200 ਦੋਹਤੇ-ਪੋਤੇ ਤੇ ਪੜਪੋਤੇ ਹਨ। ਅਧਿਕਾਰਤ ਤੌਰ 'ਤੇ ਦੁਨੀਆ ਦੀ ਸਭ ਤੋਂ ਬਜ਼ੁਰਗ ਮਹਿਲਾ ਫਰਾਂਸ ਦੀ ਜੀਨੀ ਲੁਈਸ ਕਾਮੇਂਟ ਸੀ, ਜਿਸ ਦੀ ਦੇਹਾਂਤ 122 ਸਾਲ ਦੀ ਉਮਰ ਵਿਚ ਅਗਸਤ 1997 ਵਿਚ ਹੋਇਆ ਸੀ। ਲੁਈਸ ਦਾ ਜਨਮ ਫਰਵਰੀ 1875 ਵਿਚ ਹੋਇਆ ਸੀ।

Vandana

This news is Content Editor Vandana