ਤਾਇਵਾਨ ’ਚ ਹੋ ਰਹੀਆਂ ਨੇ ਆਮ ਚੋਣਾਂ, ਰਿਜ਼ਲਟ ’ਤੇ ਚੀਨ ਦੀ ਰਹੇਗੀ ਤਿੱਖੀ ਨਜ਼ਰ

01/11/2020 1:02:48 PM

ਤਾਇਪੇ— ਤਾਇਵਾਨ ’ਚ ਰਾਸ਼ਟਰਪਤੀ ਅਤੇ ਆਮ ਚੋਣਾਂ ਲਈ ਵੋਟਿੰਗ ਸ਼ਨੀਵਾਰ ਸਵੇੇਰੇ 8 ਵਜੇ ਸ਼ੁਰੂ ਹੋਈ ਜੋ ਸ਼ਾਮ 4 ਵਜੇ ਤਕ ਜਾਰੀ ਰਹੇਗੀ। ਚੋਣਾਂ ਦੇ ਨਤੀਜੇ ਰਾਤ 10 ਵਜੇ ਸਾਹਮਣੇ ਆ ਜਾਣ ਦੀ ਉਮੀਦ ਹੈ। ਤਾਇਵਾਨ ਦੇ ਕੇਂਦਰੀ ਚੋਣ ਵਿਭਾਗ ਮੁਤਾਬਕ ਦੇਸ਼ ਦੇ 22 ਸ਼ਹਿਰਾਂ ਅਤੇ ਕਾਊਂਟੀਜ਼ ’ਚ ਤਕਰੀਬਨ 19, 3,10,000 (1 ਕਰੋੜ 90 ਲੱਖ 30 ਹਜ਼ਾਰ) ਵੋਟਰ ਹਨ, ਜਿਨ੍ਹਾਂ ’ਚੋਂ ਤਕਰੀਬਨ 70 ਫੀਸਦੀ 6 ਵਿਸ਼ੇਸ਼ ਨਗਰਪਾਲਿਕਾਵਾਂ-ਤਾਇਪੇ, ਨਿਊ ਤਾਇਪੇ, ਤਾਯੋਯੁਆਨ, ਤਾਇਚੁੰਗ, ਤਾਇਨਨ ਅਤੇ ਕਾਓਬਸਿਯੁੰਗ ’ਚ ਰਜਿਸਟਰਡ ਹਨ। ਵਿਭਾਗ ਨੇ ਦੱਸਿਆ ਕਿ ਕੁੱਲ ਵੋਟਰਾਂ ’ਚ 6 ਫੀਸਦੀ 20 ਤੋਂ 23 ਸਾਲ ਦੇ ਹਨ, ਜੋ ਪਹਿਲੀ ਵਾਰ ਰਾਸ਼ਟਰਪਤੀ ਅਤੇ ਵਿਧਾਨ ਸਭਾ ਚੋਣਾਂ ’ਚ ਵੋਟ ਪਾਉਣਗੇੇ। ਇਨ੍ਹਾਂ ਚੋਣਾਂ ਦੇ ਨਤੀਜੇ ’ਤੇ ਚੀਨ ਦੀ ਤਿੱਖੀ ਨਜ਼ਰ ਰਹੇਗੀ।

ਰਾਸ਼ਟਰਪਤੀ ਵੇਨ ਦਾ ਮੁੱਖ ਵਿਰੋਧੀ ਲਾਈ ਅਤੇ ਹਾਨ—
ਰਾਸ਼ਟਰਪਤੀ ਤਸਾਈ ਇੰਗ-ਵੇਨ ਦੇ ਦੂਜੀ ਵਾਰ ਰਾਸ਼ਟਰਪਤੀ ਬਣਨ ਦੀ ਉਮੀਦ ਹੈ। ਚੋਣ ਪ੍ਰਚਾਰ ਮੁਹਿੰਮ ਦੌਰਾਨ ਵੇਨ ਨੇ ਖੁਦ ਨੂੰ ਲੋਕਤੰਤਰ ਦੇ ਸਮਰਥਕ ਦੇ ਤੌਰ ’ਤੇ ਪੇਸ਼ ਕੀਤਾ ਹੈ। ਵੇਨ ਦੇ ਵਿਰੋਧੀ ਉਮੀਦਵਾਰ ਸਾਬਕਾ ਰਾਸ਼ਟਰਪਤੀ ਵਿਲੀਅਮ ਲਾਈ ਹਨ। ਲਾਈ ਇਕ ਸਮੇਂ ਖੁਦ ਨੂੰ ਤਾਇਵਾਨ ਦਾ ਸੁਤੰਤਰ ਵਰਕਰਘੋਸ਼ਿਤ ਕੀਤਾ ਸੀ। ਇਸ ਵਾਰ ਉਹ ਰਾਸ਼ਟਰਪਤੀ ਅਹੁਦੇ ਲਈ ਚੋਣ ਮੈਦਾਨ ’ਚ ਹਨ। ਹਾਲਾਂਕਿ ਇਸ ਚੋਣ ’ਚ ਚੀਨ ਸਮਰਥਕ ਕੁਓਮਿਨਤਾਂਗ ਕਾਓਸਿਯੁੰਗ ਮੇਅਰ ਹਾਨ ਕਾਓ-ਯੂ ਵੇਨ ਦੇ ਮੱੁਖ ਵਿਰੋਧੀ ਉਮੀਦਵਾਰ ਹਨ। ਹਾਨ ਨੇ ਚੀਨ ਨਾਲ ਚੰਗੇ ਰਿਸ਼ਤੇ ਦਾ ਸੰਕਲਪ ਲਿਆ ਹੈ।