ਸੀਰੀਆਈ ਹਵਾਈ ਫੌਜ ਨੇ ਇਸਰਾਈਲੀ ਮਿਜ਼ਾਈਲਾਂ ਨੂੰ ਡੇਗਿਆ

06/13/2019 1:18:51 AM

ਦਮਿਸ਼ਕ – ਸੀਰੀਆ ਦੀ ਹਵਾਈ ਫੌਜ ਨੇ ਦੇਸ਼ ਦੇ ਦੱਖਣੀ ਹਿੱਸੇ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਇਸਰਾਈਲ ਦੀਆਂ ਕਈ ਮਿਜ਼ਾਈਲਾਂ ਨੂੰ ਬੁੱਧਵਾਰ ਡੇਗ ਦਿੱਤਾ। ਹਮਲਾ ਗੋਲਾਨ ਹਾਈਟਸ ਦੇ ਨੇੜੇ ਸਥਿਤ 'ਟੋਲ ਅਲ-ਹਾਰਾ ਸੈਕਟਰ' 'ਚ ਸਥਾਨਕ ਸਮੇਂ ਅਨੁਸਾਰ ਦੇਰ ਰਾਤ 2 ਵਜੇ ਹੋਇਆ।
ਇਹ ਨਹੀਂ ਦੱਸਿਆ ਗਿਆ ਕਿ ਹਮਲਿਆਂ 'ਚ ਕਿਸ ਨੂੰ ਨਿਸ਼ਾਨਾ ਬਣਾਇਆ ਗਿਆ। ਸੀਰੀਆ ਨੇ ਇਸਰਾਈਲ 'ਤੇ ਇਲੈਕਟਰਾਨਿਕ ਜੰਗ ਕਰਨ ਅਤੇ ਸੀਰੀਆ ਰਾਡਾਰ ਨੂੰ ਜਾਮ ਕਰਨ ਦਾ ਵੀ ਦੋਸ਼ ਲਾਇਆ। ਇਸਰਾਈਲ ਨੇ ਸਾਲ 2011 'ਚ ਸੰਘਰਸ਼ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਸੀਰੀਆ 'ਚ ਸੈਂਕੜੇ ਹਵਾਈ ਹਮਲੇ ਕੀਤੇ ਹਨ।

Khushdeep Jassi

This news is Content Editor Khushdeep Jassi