ਸੀਰੀਆਈ ਸ਼ਾਸਨ ਵੱਲੋਂ ਹਵਾਈ ਹਮਲੇ, ਬੱਚਿਆਂ ਸਮੇਤ 20 ਨਾਗਰਿਕਾਂ ਦੀ ਮੌਤ

02/26/2020 10:17:28 AM

ਬੇਰੁੱਤ (ਭਾਸ਼ਾ): ਸੀਰੀਆਈ ਸ਼ਾਸਨ ਨੇ ਬਾਗੀਆਂ ਅਤੇ ਜਿਹਾਦੀਆਂ ਦੇ ਕਬਜ਼ੇ ਵਾਲੇ ਆਖਿਰੀ ਠਿਕਾਣਿਆਂ 'ਤੇ ਹਵਾਈ ਹਮਲੇ ਕੀਤੇ। ਇਹਨਾਂ ਹਮਲਿਆਂ ਵਿਚ ਬੱਚਿਆਂ ਸਮੇਤ ਘੱਟੋ-ਘੱਟ 20 ਨਾਗਰਿਕਾਂ ਦੀ ਮੌਤ ਹੋ ਗਈ। ਜਿਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਉਹਨਾਂ ਵਿਚ ਸਕੂਲ ਵੀ ਸ਼ਾਮਲ ਹਨ। ਸੀਰੀਆਈ ਆਬਜ਼ਰਵੇਟਰੀ ਫੌਰ ਹਿਊਮਨ ਰਾਈਟਸ ਵੱਲੋਂ ਮੰਗਲਵਾਰ ਨੂੰ ਕਿਹਾ ਗਿਆ ਕਿ ਸ਼ਾਸਨ ਦੀ ਬੰਬਾਰੀ ਵਿਚ ਘੱਟੋ-ਘੱਟ 9 ਬੱਚੇ ਮਾਰੇ ਗਏ। 

ਰੂਸ ਸਮਰਥਿਤ ਸ਼ਾਸਨ ਦੇ ਬਲਾਂ ਨੇ ਇਦਲਿਬ ਨੂੰ ਆਪਣੇ ਕਬਜ਼ੇ ਵਿਚ ਲੈਣ ਲਈ ਹਮਲੇ ਤੇਜ਼ ਕਰ ਦਿੱਤੇ ਹਨ। ਇਦਲਿਬ ਆਖਰੀ ਪ੍ਰਮੁੱਖ ਇਲਾਕਾ ਹੈ ਜਿੱਥੇ ਹਾਲੇ ਵੀ ਬਾਗੀਆਂ ਅਤੇ ਜਿਹਾਦੀਆਂ ਦਾ ਕਬਜ਼ਾ ਹੈ। ਆਬਜ਼ਰਵੇਟਰੀ ਦੇ ਪ੍ਰਮੁੱਖ ਰਾਮੀ ਅਬਦੇਲ ਰਹਿਮਾਨ ਨੇ ਕਿਹਾ ਕਿ ਇਦਲਿਬ ਵਿਚ ਹੋਏ ਸ਼ਾਸਨ ਦੇ ਹਮਲੇ ਵਿਚ ਇਕ ਸਕੂਲੀ ਵਿਦਿਆਰਥੀ ਅਤੇ 3 ਟੀਚਰ ਅਤੇ 2 ਹੋਰ ਲੋਕ ਮਾਰੇ ਗਏ। 

ਇਦਲਿਬ ਦੇ ਉੱਤਰ ਵਿਚ ਸਥਿਤ ਮਾਰਾਤ ਮਿਸਰਿਲ ਵਿਚ ਘੱਟੋ-ਘੱਟ 6 ਬੱਚਿਆਂ ਸਮੇਤ 10 ਲੋਕ ਮਾਰੇ ਗਏ। ਇਦਲਿਬ ਦੇ ਉੱਤਰ-ਪੂਰਬੀ ਸ਼ਹਿਰ ਬਿਨਿਸ਼ ਵਿਚ ਹਮਲਿਆਂ ਵਿਚ ਇਕ ਮਾਂ ਅਤੇ ਉਸ ਦੇ ਦੋ ਬੱਚਿਆਂ ਸਮੇਤ ਕੁੱਲ 4 ਲੋਕ ਮਾਰੇ ਗਏ। ਸੇਵ ਦੀ ਚਿਲਡਰਨ ਸੰਸਥਾ ਨੇ ਸਕੂਲਾਂ ਨੂੰ ਬਖਸ਼ ਦੇਣ ਦੀ ਅਪੀਲ ਕੀਤੀ ਹੈ।

Vandana

This news is Content Editor Vandana