ਇਸ ਔਰਤ ਲਈ ਮੋਟਾਪਾ ਬਣ ਗਿਆ ਸੀ ਵੱਡੀ ਮੁਸੀਬਤ, ਫਿਰ ਇੰਝ ਘਟਾਇਆ ਭਾਰ ਤੇ ਅੱਜ...

07/11/2017 1:58:34 PM

ਸਿਡਨੀ— ਜ਼ਿਆਦਾਤਰ ਲੋਕ ਜੰਕ ਫੂਡ ਖਾਣ ਦੇ ਸ਼ੌਕੀਨ ਹੁੰਦੇ ਹਨ, ਜਿਸ ਕਾਰਨ ਉਨ੍ਹਾਂ ਦਾ ਮੋਟਾਪਾ ਵਧ ਜਾਂਦਾ ਹੈ। ਫਿਰ ਹੁਣ ਲੱਗਦੀ ਹੈ ਇਸ ਮੋਟਾਪੇ ਤੋਂ ਪਰੇਸ਼ਾਨੀ। ਕਈ ਵਾਰ ਇਸ ਤੋਂ ਨਿਜਾਤ ਪਾਉਣ ਲਈ ਲੋਕ ਦਿਨ-ਰਾਤ ਇਕ ਕਰ ਦਿੰਦੇ ਹਨ। ਕੁਝ ਲੋਕਾਂ ਲਈ ਇਹ ਖਤਰਨਾਕ ਵੀ ਸਾਬਤ ਹੋ ਜਾਂਦਾ ਹੈ। ਕੁਝ ਅਜਿਹਾ ਹੀ ਹੋਇਆ ਆਸਟਰੇਲੀਆ ਦੇ ਸਿਡਨੀ ਵਿਚ ਰਹਿਣ ਵਾਲੀ 30 ਸਾਲਾ ਰੇਬੇਕਾ ਨਾਲ। ਰੇਬੇਕਾ ਨੇ ਸ਼ੁਰੂ 'ਚ ਆਪਣੇ ਮੋਟਾਪੇ ਨੂੰ ਅਣਗੋਲਿਆ ਕਰ ਦਿੱਤਾ। ਆਖਰਕਾਰ ਡਾਕਟਰ ਨੇ ਉਸ ਨੂੰ ਚਿਤਾਵਨੀ ਦਿੱਤੀ, ਜਿਸ ਤੋਂ ਬਾਅਦ ਉਸ ਦੀ ਪੂਰੀ ਜ਼ਿੰਦਗੀ ਹੀ ਬਦਲ ਗਈ।

ਦਰਅਸਲ ਰੇਬੇਕਾ ਪਿੱਜ਼ਾ ਖਾਣ ਦੀ ਬਹੁਤ ਸ਼ੌਕੀਨ ਸੀ, ਜਿਸ ਦੇ ਕਾਰਨ ਹੌਲੀ-ਹੌਲੀ ਉਸ ਦਾ ਵਜ਼ਨ ਵਧਦਾ ਚੱਲਾ ਗਿਆ ਅਤੇ ਇਕ ਸਮੇਂ ਆਇਆ ਕਿ ਉਸ ਦਾ ਵਜ਼ਨ 116 ਕਿਲੋ ਤੱਕ ਪਹੁੰਚ ਗਿਆ ਸੀ। ਲਗਾਤਾਰ ਵਧ ਰਹੇ ਮੋਟਾਪੇ ਤੋਂ ਉਹ ਕਾਫੀ ਤੰਗ ਆ ਗਈ ਅਤੇ ਆਖਰਕਾਰ ਇਕ ਦਿਨ ਉਸ ਨੇ ਡਾਕਟਰ ਨੂੰ ਮਿਲਣ ਦਾ ਫੈਸਲਾ ਕੀਤਾ।

ਡਾਕਟਰ ਨੇ ਜਦੋਂ ਉਸ ਦਾ ਚੈਕਅੱਪ ਕੀਤਾ ਅਤੇ ਦੱਸਿਆ ਕਿ ਜੇਕਰ ਗਰਭਵਤੀ ਹੋਣਾ ਚਾਹੁੰਦੀ ਹੈ, ਆਪਣਾ ਪਰਿਵਾਰ ਵਧਾਉਣਾ ਚਾਹੁੰਦੀ ਹੈ ਤਾਂ ਛੇਤੀ ਤੋਂ ਛੇਤੀ ਮੋਟਾਪਾ ਘੱਟ ਕਰਨਾ ਹੋਵੇਗਾ। ਡਾਕਟਰ ਦੀ ਇਹ ਗੱਲ ਸੁਣਨ ਤੋਂ ਬਾਅਦ ਰੇਬੇਕਾ ਨੇ ਖੁਦ ਨੂੰ ਬਦਲਣ ਦਾ ਫੈਸਲਾ ਕਰ ਲਿਆ। 


ਰੇਬੇਕਾ ਨੇ ਕਿਹਾ ਕਿ ਮੈਂ ਆਪਣੇ ਮੋਟਾਪੇ ਨੂੰ ਘੱਟ ਕਰਨਾ ਚਾਹੁੰਦੀ ਸੀ ਪਰ ਜੰਕ ਫੂਡ ਦੀ ਆਦਤ ਕਾਰਨ ਸ਼ੁਰੂਆਤ 'ਚ ਮੈਨੂੰ ਕਾਫੀ ਮੁਸ਼ਕਲ ਹੋ ਰਹੀ ਸੀ ਪਰ ਮੈਂ ਡਾਕਟਰ ਦੀ ਸਲਾਹ ਲੈਣ ਤੋਂ ਬਾਅਦ ਜਿਮ ਜੁਆਇਨ ਕਰ ਲਿਆ ਅਤੇ ਸਖਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਬਸ ਇੰਨਾ ਹੀ ਨਹੀਂ ਮੈਂ ਰੋਜ਼ਾਨਾ ਲੈਣ ਵਾਲੀ ਡਾਈਟ ਨੂੰ ਵੀ ਬਦਲ ਲਿਆ ਅਤੇ ਜੰਕ ਫੂਡ ਖਾਣਾ ਬਿਲਕੁੱਲ ਛੱਡ ਦਿੱਤਾ।

ਲਗਾਤਾਰ ਜਿਮ ਜਾਣ ਅਤੇ ਡਾਈਟ ਫਾਲੋਅਕਰਨ ਕਾਰਨ ਉਸ ਦਾ ਵਜ਼ਨ ਘੱਟ ਹੋਣ ਲੱਗਾ ਅਤੇ ਕੁਝ ਹੀ ਸਮੇਂ 'ਚ ਉਸ ਦਾ 36 ਕਿਲੋ ਵਜ਼ਨ ਘੱਟ ਗਿਆ। ਵਜ਼ਨ ਘੱਟ ਹੋਣ ਤੋਂ ਬਾਅਦ ਉਸ ਦੀ ਪੂਰੀ ਲੁਕ ਬਦਲ ਗਈ। ਰੇਬੇਕਾ ਨੂੰ ਹੁਣ ਹਰ ਕੋਈ ਦੇਖਦਾ ਹੈ, ਇਹ ਤੁਸੀਂ ਕਿਵੇਂ ਕੀਤਾ।