ਸਿਡਨੀ 'ਚ 5 ਸਾਲਾ ਬੱਚਾ ਤੀਜੀ ਮੰਜ਼ਿਲ ਤੋਂ ਡਿੱਗਿਆ, ਹਾਲਤ ਗੰਭੀਰ

04/22/2018 11:11:19 AM

ਸਿਡਨੀ (ਬਿਊਰੋ)— ਸਿਡਨੀ ਦੇ ਉੱਤਰੀ-ਪੱਛਮੀ ਹਿੱਸੇ ਵਿਚ 5 ਸਾਲਾ ਬੱਚਾ ਇਕ ਯੂਨਿਟ ਬਲਾਕ ਦੀ ਤੀਜੀ ਮੰਜ਼ਿਲ ਦੀ ਇਕ ਖਿੜਕੀ ਤੋਂ ਡਿੱਗ ਪਿਆ। ਡਿੱਗਣ ਕਾਰਨ ਬੱਚੇ ਨੂੰ ਗੰਭੀਰ ਸੱਟਾਂ ਲੱਗੀਆਂ ਹਨ। 5 ਸਾਲਾ ਬੱਚਾ ਤੀਜੀ ਮੰਜ਼ਿਲ 'ਤੇ ਸਥਿਤ ਬੈੱਡਰੂਮ ਦੀ ਖਿੜਕੀ ਤੋਂ ਡਿੱਗ ਪਿਆ ਸੀ, ਜਿਸ ਕਾਰਨ ਉਸ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਸਨ। ਇਸ ਲਈ ਬੱਚੇ ਨੂੰ ਤੁਰੰਤ ਵੈਸਟਮੀਡ ਹਸਪਤਾਲ ਲਿਜਾਇਆ ਗਿਆ।

ਹਾਦਸੇ ਮਗਰੋਂ ਐਮਰਜੈਂਸੀ ਸੇਵਾਵਾਂ ਤੁਰੰਤ ਉੱਤਰੀ ਪਰਰਾਮੱਟਾ ਦੇ ਫਲੀਟ ਸਟ੍ਰੀਟ ਦੀਆਂ ਈਕਾਈਆਂ ਦੇ ਇਕ ਬਲਾਕ ਵਿਚ ਸੱਦਿਆ ਗਿਆ। ਇਹ ਮੰਨਿਆ ਗਿਆ ਹੈ ਕਿ ਹਾਦਸੇ ਸਮੇਂ ਬੱਚਾ ਅਤੇ ਉਸ ਦੀ ਮਾਂ ਇਕਾਈ ਬਲਾਕ ਦੇ ਦੋਸਤਾਂ ਨੂੰ ਮਿਲਣ ਲਈ ਗਏ ਸਨ।  ਬੱਚੇ ਦੀ ਮਾਂ ਮੁਤਾਬਕ ਉਸ ਨੂੰ ਸੋਫੇ 'ਤੇ ਚੜ੍ਹ ਕੇ ਖੇਡਣਾ ਬਹੁਤ ਪਸੰਦ ਹੈ। ਉਂਝ ਪੁਲਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।