72 ਘੰਟਿਆਂ ਬਾਅਦ ਸਿਡਨੀ ਵਾਸੀਆਂ ਨੇ ਦੇਖਿਆ ਸੂਰਜ, ਹੜ੍ਹ ਦਾ ਖਤਰਾ ਬਰਕਰਾਰ

03/23/2021 4:21:22 PM

ਸਿਡਨੀ (ਸਨੀ ਚਾਂਦਪੁਰੀ):  ਸਿਡਨੀ ਵਿੱਚ ਤਿੰਨ ਦਿਨ ਤੋਂ ਲਗਾਤਾਰ ਬਾਰਿਸ਼ ਕਾਰਣ ਕਈ ਥਾਂਵਾਂ 'ਤੇ ਹੜ੍ਹ ਆਏ ਹੋਏ ਹਨ। ਦੇਰ ਸ਼ਾਮ 4 ਕੁ ਵਜੇ ਬਾਰਿਸ਼ ਦੇ ਰੁਕਣ ਤੋਂ ਲੱਗਭੱਗ ਡੇਢ ਕੁ ਘੰਟੇ ਬਾਅਦ ਸੂਰਜ ਦੀ ਪਹਿਲੀ ਕਿਰਨ ਸਿਡਨੀ ਵਾਸੀਆਂ ਨੂੰ ਦੇਖਣ ਨੂੰ ਮਿਲੀ।

ਮੌਸਮ ਵਿਭਾਗ ਅਤੇ ਸਰਕਾਰ ਦਾ ਕਹਿਣਾ ਹੈ ਕਿ ਭਾਵੇਂ ਕਿ ਬਾਰਿਸ਼ ਹੱਟ ਗਈ ਹੈ ਪਰ ਫਿਰ ਵੀ ਹੜ੍ਹਾਂ ਦਾ ਖਤਰਾ ਘੱਟ ਨਹੀਂ ਹੋਇਆ ਹੈ। ਸਥਾਨਕ ਵਸਨੀਕ ਸਰਕਾਰ ਵੱਲੋਂ ਦਿੱਤੇ ਜਾ ਰਹੇ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਆਪਣੇ ਆਪ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਜਾਣ ਤੋਂ ਬਚਾਉਣ ਅਤੇ ਹੜ੍ਹਾਂ ਵਾਲੇ ਸਥਾਨਾਂ ਤੋਂ ਪ੍ਰਹੇਜ ਕਰਨ।

ਉਹਨਾਂ ਕਿਹਾ ਸਰਕਾਰ ਵੱਲੋਂ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ ਤਾਂ ਜੋ ਹਰ ਕੋਈ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕੇ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਪੂਰਬੀ ਤੱਟ ’ਤੇ ਬਾਰਿਸ਼ ਰੁਕਣ ਦਾ ਅਨੁਮਾਨ, ਸਥਿਤੀ ਸੁਧਰਨ ’ਚ ਲੱਗੇਗਾ ਸਮਾਂ

ਨਿਊ ਸਾਊਥ ਵੇਲਜ਼ ਵਿੱਚ ਹੜ੍ਹ ਦੀ ਐਮਰਜੈਂਸੀ ਤੇਜ਼ ਹੋ ਰਹੀ ਹੈ। ਇਸ ਵੇਲੇ, 18,000 ਤੋਂ ਵੱਧ ਲੋਕਾਂ ਲਈ ਹੜ੍ਹਾਂ ਦੀ ਨਿਕਾਸੀ ਦੇ ਹੁਕਮ ਲਾਗੂ ਹਨ। ਨਿਊ ਸਾਊਥ ਵੇਲਜ਼ ਸਟੇਟ ਐਮਰਜੈਂਸੀ ਸੇਵਾ ਨੇ ਪਿਛਲੇ 24 ਘੰਟਿਆਂ ਦੌਰਾਨ ਮਦਦ ਲਈ 1600 ਕਾਲਾਂ ਦਾ ਹੁੰਗਾਰਾ ਦਿੱਤਾ ਹੈ, ਜਿਸ ਵਿਚ 85 ਹੜ੍ਹ ਤੋਂ ਬਚਾਅ ਸ਼ਾਮਲ ਹੈ। ਮੌਸਮ ਦੀ ਘਟਨਾ ਕਾਰਨ ਅੱਜ 200 ਤੋਂ ਵੱਧ ਸਕੂਲ ਬੰਦ ਰਹੇ ਅਤੇ ਨੁਕਸਾਨ ਦਾ ਬਿੱਲ ਹੁਣ ਤੱਕ 2 ਬਿਲੀਅਨ ਡਾਲਰ ਦੇ ਬਰਾਬਰ ਹੈ। ਇਹ ਵਿਨਾਸ਼ਕਾਰੀ ਸਥਿਤੀ 2019/20 ਬੁਸ਼ਫਾਇਰਾਂ ਨਾਲੋਂ ਵੱਧ ਸਕਦੀ ਹੈ।

Vandana

This news is Content Editor Vandana