ਸਵਿਟਜ਼ਰਲੈਂਡ ਦੀਆਂ ਸੰਗਤਾਂ ਨੇ ਕਿਸਾਨ ਅੰਦੋਲਨ ਲਈ 10 ਲੱਖ ਦੀ ਰਾਸ਼ੀ ਭੇਜੀ

01/12/2021 2:19:47 PM

ਮਿਲਾਨ, (ਸਾਬੀ ਚੀਨੀਆ)- ਦਿੱਲੀ ਵਿਚ ਲੰਮੇ ਸਮੇਂ ਤੋਂ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਅੰਦੋਲਨ ਨੂੰ ਵਿਦੇਸ਼ਾਂ 'ਚ ਰਹਿੰਦੇ ਕਿਸਾਨ ਸਮਰ‍ਥਕਾਂ ਵਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ, ਜਿਸ ਦੀ ਤਾਜ਼ਾ ਮਿਸਾਲ ਸਵਿਟਜ਼ਰਲੈਂਡ ਵਿਚ ਰਹਿ ਰਹੇ ਪੰਜਾਬੀਆਂ ਵੱਲੋਂ ਕੀਤੀ ਗਈ ਹੈ। 

ਇੱਥੇ ਰਹਿੰਦੇ ਕਿਸਾਨ ਸਮਰਥਕਾਂ ਵੱਲੋਂ ਸ. ਬਲਵਿੰਦਰ ਸਿੰਘ ਕਾਲਾ ਦੀ ਅਗਵਾਈ ਵਿਚ ਦਿੱਲੀ ਧਰਨੇ 'ਤੇ ਬੈਠੇ ਕਿਸਾਨਾਂ ਦੇ ਸਹਿਯੋਗ ਲਈ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਖ਼ਾਲਸਾ ਏਡ ਨੂੰ ਸੌਂਪੀ ਗਈ ਹੈ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਵਪਾਰੀ ਦਿਲਬਾਗ ਸਿੰਘ ਚਾਨਾ (ਇਟਲੀ) ਨੇ ਦੱਸਿਆ ਕਿ ਇਹ ਰਾਸ਼ੀ ਖ਼ਾਲਸਾ ਏਡ ਵੱਲੋਂ ਲੋੜਵੰਦ ਕਿਸਾਨਾਂ ਨੂੰ ਸਹੀ ਢੰਗ ਨਾਲ ਦਿੱਤੀ ਜਾਵੇਗੀ।

ਵਿਦੇਸ਼ਾਂ ਵਿਚ ਰਹਿਣ ਦੇ ਬਾਵਜੂਦ ਵੀ ਸਾਡਾ ਦਿਲ ਪੰਜਾਬ ਅਤੇ ਪੰਜਾਬੀਅਤ ਨਾਲ ਹੀ ਧੜਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਲਵਿੰਦਰ ਸਿੰਘ ਕਾਲਾ, ਜ਼ੋਰਾਵਰ ਸਿੰਘ, ਕਰਨੈਲ ਸਿੰਘ, ਬਲਜੀਤ ਸਿੰਘ, ਸਿਕੰਦਰ ਸਿੰਘ, ਮਨਜੀਤ ਸਿੰਘ ਦਿੱਲੀ ਸਵਿਟਜ਼ਰਲੈਂਡ ਵਾਲਿਆਂ ਵੱਲੋਂ ਕੀਤਾ ਗਿਆ।
 

Lalita Mam

This news is Content Editor Lalita Mam