ਜੈਨੇਵਾ : POK ਕਾਰਕੁੰਨਾਂ ਨੇ ਲਗਾਏ ਪਾਕਿ ਵਿਰੋਧੀ ਨਾਅਰੇ, ਤਸਵੀਰਾਂ

07/10/2019 1:16:47 PM

ਜੈਨੇਵਾ (ਬਿਊਰੋ)— ਸਵਿਟਜ਼ਰਲੈਂਡ ਦੇ ਜੈਨੇਵਾ ਵਿਚ ਯੂਰਪ ਅਤੇ ਬ੍ਰਿਟੇਨ ਵਿਚ ਰਹਿਣ ਵਾਲੇ ਪੀ.ਓ.ਕੇ. ਦੇ ਸਿਆਸੀ ਕਾਰਕੁੰਨਾਂ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰੀਸ਼ਦ ਦੇ 41ਵੇਂ ਸੈਸ਼ਨ ਦੌਰਾਨ ਪਾਕਿਸਤਾਨ ਦੇ ਕਬਜ਼ੇ ਦਾ ਵਿਰੋਧ ਕੀਤਾ। ਉਨ੍ਹਾਂ ਨੇ ਪਾਕਿਸਤਾਨ ਵਿਰੋਧੀ ਨਾਅਰੇ ਲਗਾਏ ਅਤੇ ਆਜ਼ਾਦੀ ਦੇ ਨਾਅਰੇ ਬੁਲੰਦ ਕੀਤੇ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਨੂੰ ਲੈ ਕੇ ਪਾਕਿਸਤਾਨ ਦਾ ਦੁਨੀਆ ਭਰ ਵਿਚ ਵਿਰੋਧ ਹੋ ਰਿਹਾ ਹੈ। 

ਕਾਰਕੁੰਨਾਂ ਨੇ ਦੋਸ਼ ਲਗਾਇਆ ਕਿ ਇਲਾਕੇ ਦੇ ਸਰੋਤਾਂ ਦਾ ਸ਼ੋਸ਼ਣ ਕਰ ਉਨ੍ਹਾਂ ਦੀ ਵਰਤੋਂ ਤੇਜ਼ੀ ਨਾਲ ਵੱਧ ਰਹੇ ਅੱਤਵਾਦੀ ਕੈਂਪਾਂ ਵਿਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਗਿਲਗਿਤ-ਬਾਲਟੀਸਤਾਨ ਅਤੇ ਪੀ.ਓ.ਕੇ. ਦੇ ਲੋਕਾਂ ਦੀ ਹਾਲਤ 'ਤੇ ਰੋਸ਼ਨੀ ਪਾਈ। ਉਨ੍ਹਾਂ ਨੇ ਜੂਡੀਸ਼ਰੀ ਦੀ ਖਰਾਬ ਹਾਲਤ ਦੇ ਮੁੱਦੇ ਨੂੰ ਵੀ ਚੁੱਕਿਆ ਜੋ ਸੁਰੱਖਿਆ ਏਜੰਸੀਆਂ ਦੀ ਵੱਧਦੀ ਦਖਲ ਅੰਦਾਜ਼ੀ ਦੇ ਵਿਚ ਕਾਫੀ ਪੱਖਪਾਤ ਭਰੇ ਫੈਸਲੇ ਸੁਣਾ ਰਿਹਾ ਹੈ। 

ਯੂਨਾਈਟਿਡ ਕਸ਼ਮੀਰ ਪੀਪਲਜ਼ ਨੈਸ਼ਨਲ ਪਾਰਟੀ (UKPNP) ਦੇ ਚੇਅਰਮੈਨ ਸ਼ੌਕਤ ਅਲੀ ਕਸ਼ਮੀਰੀ ਨੇ ਕਿਹਾ,''ਅਸੀਂ ਇਹ ਪ੍ਰਦਰਸ਼ਨ ਪਾਕਿਸਤਾਨ ਵਿਚ ਹੋ ਰਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਗੜਬੜੀਆਂ ਨੂੰ ਉਜਾਗਰ ਕਰਨ ਲਈ ਕੀਤਾ। ਖੇਤਰ ਵਿਚ ਲੋਕਾਂ ਦੀ ਆਵਾਜ਼ ਦਬਾਈ ਜਾ ਰਹੀ ਹੈ। ਪਾਕਿਸਤਾਨ ਅਤੇ ਚੀਨ ਦਾ ਸਾਥ ਲੋਕਾਂ ਦੀ ਇਸ ਹਾਲਤ ਲਈ ਜ਼ਿੰਮੇਵਾਰ ਹੈ।'' ਸ਼ੌਕਤ ਨੇ ਕਿਹਾ,''ਅਸੀਂ ਪ੍ਰਦਰਸ਼ਨ ਜ਼ਰੀਏ ਅੱਤਵਾਦੀ ਕੈਂਪਾਂ ਦੇ ਖਾਤਮੇ ਦੀ, ਸਿਆਸੀ ਕੈਦੀਆਂ ਦੀ ਰਿਹਾਈ ਤੇ ਨਿਰਪੱਖਤਾ ਦੀ ਅਤੇ ਜੁਡੀਸ਼ੀਅਲ ਮਾਮਲਿਆਂ ਵਿਚ ਖੁਫੀਆ ਏਜੰਸੀਆਂ ਦੀ ਦਖਲ ਅੰਦਾਜ਼ੀ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ।''

Vandana

This news is Content Editor Vandana