ਸ਼ਰਮਨਾਕ: ਸਿਰਫ਼ 11 ਮਿੰਟ ਤੱਕ ਹੋਇਆ ਜ਼ਬਰ-ਜਿਨਾਹ, ਕਹਿ ਕੇ ਮਹਿਲਾ ਜੱਜ ਨੇ ਘਟਾਈ ਦੋਸ਼ੀ ਦੀ ਸਜ਼ਾ

08/10/2021 4:17:59 PM

ਬੇਸਲ: ਸਵਿਟਜ਼ਰਲੈਂਡ ’ਚ ਜ਼ਬਰ-ਜਿਨਾਹ ’ਤੇ ਦਿੱਤੇ ਇਕ ਫ਼ੈਸਲੇ ਨੂੰ ਲੈ ਕੇ ਲੋਕ ਜੱਜ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਦਰਅਸਲ ਪਿਛਲੇ ਸਾਲ ਹੋਏ ਜ਼ਬਰ-ਜਿਨਾਹ ਦੇ ਮਾਮਲੇ ’ਚ ਅਦਾਲਤ ਨੇ ਦੋਸ਼ੀ ਦੀ ਸਜ਼ਾ ਇਹ ਕਹਿੰਦੇ ਹੋਏ ਘੱਟ ਕਰ ਦਿੱਤੀ ਕਿ ਉਸ ਨੇ ਮਹਿਲਾ ਨਾਲ ਸਿਰਫ਼ 11 ਮਿੰਟ ਤੱਕ ਜ਼ਬਰ-ਜਿਨਾਹ ਕੀਤਾ। ਜੱਜ ਦੇ ਇਸ ਫ਼ੈਸਲੇ ਖ਼ਿਲਾਫ਼ ਲੋਕ ਸੜਕਾਂ ’ਤੇ ਉਤਰ ਆਏ ਹਨ ਅਤੇ ਫ਼ੈਸਲਾ ਵਾਪਸ ਲੈਣ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ: ICU ਤੋਂ 13 ਮਹੀਨੇ ਬਾਅਦ ਘਰ ਪਰਤੀ ਦੁਨੀਆ ਦੀ ਸਭ ਤੋਂ ਛੋਟੀ ਬੱਚੀ, ਜਨਮ ਦੇ ਸਮੇਂ ਸੀ ਸੇਬ ਜਿੰਨਾ ਭਾਰ (ਤਸਵੀਰਾਂ)

ਡੇਲੀ ਮੇਲ ਦੀ ਰਿਪੋਰਟ ਮੁਤਾਬਕ ਮਾਮਲਾ 20 ਜੂਨ 2020 ਦਾ ਹੈ। ਬੇਸਲ ਵਿਚ ਰਹਿਣ ਵਾਲੀ 33 ਸਾਲ ਦੀ ਇਕ ਮਹਿਲਾ ਦਾ ਦੋਸ਼ ਸੀ ਕਿ ਉਸ ਦੇ ਘਰ ਦੇ ਬਾਅਦ 2 ਪੁਰਤਗਾਲੀਆਂ ਨੇ ਹਮਲਾ ਕੀਤਾ ਅਤੇ ਉਸ ਨੂੰ ਬੰਧਕ ਬਣਾ ਕੇ ਜ਼ਬਰ-ਜਿਨਾਹ ਕੀਤਾ ਗਿਆ। ਦੋਸ਼ੀਆਂ ਵਿਚੋਂ ਇਕ ਦੀ ਉਮਰ 17 ਸਾਲ ਅਤੇ ਦੂਜਾ 32 ਸਾਲ ਦਾ ਦੱਸਿਆ ਗਿਆ ਹੈ। ਮਾਮਲੇ ’ਤੇ ਫ਼ੈਸਲਾ ਸੁਣਾਉਂਦੇ ਹੋਏ ਮਹਿਲਾ ਜੱਜ ਨੇ ਕਿਹਾ ਕਿ ਸਿਰਫ਼ 11 ਮਿੰਟ ਤੱਕ ਜ਼ਬਰ-ਜਿਨਾਹ ਹੋਇਆ। ਨਾਬਾਲਗ ਨੂੰ ਫਿਲਹਾਲ ਅਦਾਲਤ ਨੇ ਸਜ਼ਾ ਨਹੀਂ ਸੁਣਾਈ ਹੈ ਪਰ ਦੂਜੇ ਦੋਸ਼ੀ ਦੀ ਸਜ਼ਾ ਨੂੰ 51 ਮਹੀਨੇ ਤੋਂ ਘਟਾ ਕੇ 36 ਮਹੀਨੇ ਕਰ ਦਿੱਤਾ ਗਿਆ ਹੈ। ਲੋਕ ਇਸ ਫ਼ੈਸਲੇ ਦਾ ਵਿਰੋਧ ਕਰ ਰਹੇ ਹਨ।

ਇਹ ਵੀ ਪੜ੍ਹੋ: ਕੈਨੇਡਾ ਨੇ ਭਾਰਤ ਲਈ ਸਿੱਧੀਆਂ ਉਡਾਣਾਂ ’ਤੇ ਲੱਗੀ ਪਾਬੰਦੀ 21 ਸਤੰਬਰ ਤੱਕ ਵਧਾਈ

ਇਹੀ ਨਹੀਂ ਮਹਿਲਾ ਜੱਜ ਨੇ ਪੀੜਤਾ ਨੂੰ ਲੈ ਕੇ ਵੀ ਕਈ ਅਜਿਹੇ ਵੀ ਕੁਮੈਂਟ ਕੀਤੇ, ਜਿਸ ਨਾਲ ਵਿਵਾਦ ਹੋਰ ਵੱਧ ਗਿਆ। ਜੱਜ ਨੇ ਕਿਹਾ ਕਿ ਪੀੜਤਾ ਨੇ ਦੋਸ਼ੀਆਂ ਨੂੰ ਸਿਗਨਲ ਭੇਜੇ ਹੋਣਗੇ। ਇਸ ਲਈ ਦੋਸ਼ੀਆਂ ਨੂੰ ਹਿੰਮਤ ਵਧੀ ਹੋਵੇਗੀ। ਜੱਜ ਨੇ ਕਿਹਾ ਇਹ ਬਹੁਤ ਛੋਟੀ ਗਲਤੀ ਹੈ। ਮਹਿਲਾ ਜੱਜ ਖ਼ਿਲਾਫ਼ ਸੜਕਾਂ ’ਤੇ ਪ੍ਰਦਰਸ਼ਨ ਕਰਨ ਵਾਲੀਆਂ ਜ਼ਿਆਦਾ ਔਤਰਾਂ ਸਨ। ਉਨ੍ਹਾਂ ਨੇ ਇਸ ਦੌਰਾਨ 11 ਮਿੰਟ ਦਾ ਮੌਨ ਵੀ ਰੱਖਿਆ। ਔਰਤਾਂ ‘11 ਮਿੰਟ ਬਹੁਤ ਜ਼ਿਆਦਾ ਹੁੰਦੇ ਹਨ’ ਲਿਖੇ ਬੈਨਰ ਨਾਲ ਪ੍ਰਦਰਸ਼ਨ ਕਰ ਰਹੀਆਂ ਸਨ।

ਇਹ ਵੀ ਪੜ੍ਹੋ: ਵੱਡਾ ਝਟਕਾ: ਭਾਰਤ ਤੋਂ UAE ਦੀਆਂ ਹਵਾਈ ਟਿਕਟਾਂ 50 ਫ਼ੀਸਦੀ ਹੋਈਆਂ ਮਹਿੰਗੀਆਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry